Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਆਖਿਰਕਾਰ ਮਹਿਲਾ ਸ਼ਕਤੀ ਅੱਗੇ ਝੁਕਣਾ ਹੀ ਪਿਆ ਪ੍ਰਸ਼ਾਸਨ ਨੂੰ,ਸ਼ਰਾਬ ਦਾ ਠੇਕਾ ਕਰਵਾਇਆ ਬੰਦ.!

ਆਖਿਰਕਾਰ ਮਹਿਲਾ ਸ਼ਕਤੀ ਅੱਗੇ ਝੁਕਣਾ ਹੀ ਪਿਆ ਪ੍ਰਸ਼ਾਸਨ ਨੂੰ,ਸ਼ਰਾਬ ਦਾ ਠੇਕਾ ਕਰਵਾਇਆ ਬੰਦ.!

 ਗੜਦੀਵਾਲਾ 6 ਜਨਵਰੀ (ਚੌਧਰੀ)
: ਪਿਛਲੇ ਦਿਨੀਂ ਪਿੰਡ ਨੰਗਲ ਥੱਥਲ ਤੋਂ ਨਹਿਰ ਨੂੰ ਜਾਂਦਿਆਂ ਰਾਹ ਵਿੱਚ ਸ਼ਰਾਬ ਦਾ ਠੇਕਾ ਬੰਦ ਕਰਾਉਣ ਲਈ ਠੇਕੇ ਮੂਹਰੇ ਔਰਤਾਂ ਤੇ ਮਰਦਾਂ ਨੇ ਭਾਰੀ ਗਿਣਤੀ ਵਿੱਚ ਇਕੱਠੀਆਂ ਹੋ ਕੇ ਠੇਕਾ ਬੰਦ ਕਰਾਉਣ ਲਈ ਧਰਨਾ ਦਿੱਤਾ ਸੀ ।ਪਿੰਡ ਵਾਸੀਆਂ ਨੇ ਪਹਿਲਾਂ ਡੀਸੀ ਹੁਸ਼ਿਆਰਪੁਰ ਅੱਗੇ ਫਰਿਆਦ ਕੀਤੀ,ਫਿਰ ਸਥਾਨਕ ਸਰਕਾਰਾਂ ਮੰਤਰੀ ਡਾਕਟਰ ਨਵਜੋਤ ਸਿੰਘ ਤੱਕ ਪਹੁੰਚ ਕੀਤੀ।
ਡਾਕਟਰ ਰਵਜੋਤ ਸਿੰਘ ਕੈਬਨਿਟ ਮੰਤਰੀ ਪੰਜਾਬ ਸਰਕਾਰ ਵਲੋਂ ਇੱਥੇ ਆ ਕੇ ਮੌਕਾ ਦੇਖਿਆ ਤੇ ਹਾਲਾਤਾਂ ਨੂੰ ਭਾਂਪਦਿਆਂ ਐਲਾਨ ਕਰ ਗਏ ਸਨ ਕਿ 22 ਦਸੰਬਰ ਤੱਕ ਠੇਕਾ ਬੰਦ ਕਰਾ ਦਿੱਤਾ ਜਾਵੇਗਾ। ਪਰ ਪ੍ਰਸ਼ਾਸਨ ਨਵੀਂ ਜਗ੍ਹਾ ਤਲਾਸ਼ਣ ਲਈ ਭਾਵੇਂ ਅਸਮਰਥ ਰਿਹਾ ਪਰ ਔਰਤਾਂ ਦੀ ਤਾਕਤ ਨੇ ਕੱਲ ਸ਼ਾਮ ਤੇ ਅੱਜ ਸਵੇਰੇ ਸ਼ਰਾਬ ਦੇ ਠੇਕੇ ਮੂਹਰੇ ਫਿਰ ਧਰਨਾ ਲਗਾ ਦਿੱਤਾ,ਤੇ ਠੇਕਾ ਬੰਦ ਕਰਾ ਦਿੱਤਾ। ਦੋ ਦਿਨ ਪਹਿਲਾਂ ਪਿੰਡ ਵਾਸੀ ਔਰਤਾਂ ਮਰਦਾਂ ਨੇ ਇਕੱਠੀਆਂ ਹੋ ਕੇ ਡਾਕਟਰ ਰਵਜੋਤ ਦੀ ਕੋਠੀ ਹੁਸ਼ਿਆਰਪੁਰ ਵਿਖੇ ਵੀ ਠੇਕਾ ਬੰਦ ਕਰਾਉਣ ਲਈ ਮੰਗ ਪੱਤਰ ਦੇ ਕੇ ਆਏ ਸਨ। ਆਖਰ ਪ੍ਰਸ਼ਾਸਨ ਨੂੰ ਝੁਕਣਾ ਹੀ ਪਿਆ।
ਇੱਥੇ ਇਹ ਗੱਲ ਵਰਣਨਯੋਗ ਯੋਗ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਪ੍ਰਧਾਨ ਮਨਜੀਤ ਕੌਰ ਭੱਟੀਆਂ  ਉਸਾਰੀ ਕਿਰਤੀ ਯੂਨੀਅਨ (ਸੀਟੂ) ਦਾ ਇਸ ਸੰਘਰਸ਼ ਵਿੱਚ ਬਿਹਤਰ ਯੋਗਦਾਨ ਰਿਹਾ। ਇਹ ਠੇਕਾ ਬੰਦ ਕਰਵਉਣ ਵਿੱਚ ਈਟੀਓ ਭੁਪਿੰਦਰ ਸਿੰਘ,ਐਸ ਐਚ ਓ ਹਰਿਆਣਾ ਹਰੀਸ਼ ਕੁਮਾਰ ਨੂੰ ਅੱਜ ਇੱਥੇ ਮੌਕੇ ਤੇ ਪਹੁੰਚੇ ਤੇ ਔਰਤਾਂ ਦਾ ਰੋਹ ਦੇਖਦੇ ਹੋਏ ਐਲਾਨ ਕਰਨਾ ਪਿਆ ਕਿ ਅੱਜ ਤੋਂ ਬਾਅਦ ਇਹ ਠੇਕਾ ਨਹੀਂ ਖੁੱਲੇਗਾ।ਅੱਜ ਇੱਥੇ ਮੌਕੇ ਤੇ ਠੇਕੇਦਾਰ ਜੈਦੇਵ ਪਠਾਣੀਆਂ,ਸਰਪੰਚ ਨੰਗਲ ਘੋੜੇਵਾਲ ਦਲੇਰ ਸਿੰਘ, ਨੰਬਰਦਾਰ ਤਿਲਕਰਾਜ,ਜਸਵਿੰਦਰ ਸਿੰਘ ਬਿੱਟੂ ਕਾਲਾ, ਮਹਿੰਦਰ ਕੌਰ,ਸੁਰੇਖਾ,ਰਾਜਰਾਣੀ,ਸੰਤੋਸ਼ ਅੰਜਨਾ,ਸ਼ਸ਼ੀ, ਸਨੀਤਾ ਮੋਨਿਕਾ ਰਾਣੀ,ਰਜਨੀ ਦੇਵੀ, ਮੀਨੂ  ਦੇਵੀ, ਕੁਸਮ, ਰੇਖਾ ਰਾਣੀ, ਰਜਨੀ ਦੇਵੀ ,ਤਨੂੰ ਆਦਿ ਭਾਰੀ ਗਿਣਤੀ ਵਿੱਚ ਲੋਕ ਹਾਜ਼ਰ ਸਨ।