Prime Punjab Times

Latest news
ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ ਪੀਐਚਸੀ ਭੂੰਗਾ ਵਿਖੇ ਵਿਸ਼ਵ ਅਬਾਦੀ ਜਾਗਰੂਕਤਾ ਦਿਵਸ ਮਨਾਇਆ ਗਿਆ
ADVERTISEMENT
You are currently viewing ਬਟਾਲਾ ਪੁਲਿਸ ਵੱਲੋਂ ਸਾਲ 2024 ਵਿੱਚ ਗਿਣਾਈਆਂ ਆਪਣੀਆਂ ਉਪਲਬਧੀਆਂ ਜਿੰਨਾ ਵਿੱਚ ਕਤਲ, ਨਜਾਇਜ਼ ਸ਼ਰਾਬ, ਚਿੱਟੇ ਵਰਗੀਆਂ ਕਈ ਇਹੋ ਜਿਹੇ ਮਹੱਤਵਪੂਰਨ ਕੇਸ ਜਿਹੜੇ ਕੀਤੇ ਹਨ ਹਲ

ਬਟਾਲਾ ਪੁਲਿਸ ਵੱਲੋਂ ਸਾਲ 2024 ਵਿੱਚ ਗਿਣਾਈਆਂ ਆਪਣੀਆਂ ਉਪਲਬਧੀਆਂ ਜਿੰਨਾ ਵਿੱਚ ਕਤਲ, ਨਜਾਇਜ਼ ਸ਼ਰਾਬ, ਚਿੱਟੇ ਵਰਗੀਆਂ ਕਈ ਇਹੋ ਜਿਹੇ ਮਹੱਤਵਪੂਰਨ ਕੇਸ ਜਿਹੜੇ ਕੀਤੇ ਹਨ ਹਲ

ਬਟਾਲਾ 31 ਦਸੰਬਰ (ਅਵਿਨਾਸ਼ ਸ਼ਰਮਾ)

: ਸੁਹੇਲ ਕਾਸਮ ਮੀਰ ਐਸ ਐਸ ਪੀ ਬਟਾਲਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਜਿਲਾ ਬਟਾਲਾ ਭਾਰਤ-ਪਾਕਿਸਤਾਨ ਇੰਟਰਨੈਸ਼ਨਲ ਬਾਰਡਰ ‘ਤੇ ਸਥਿਤ ਹੋਣ ਕਰਕੇ ਇੱਥੇ ਸਮਾਜ ਅਤੇ ਦੇਸ਼ ਵਿਰੋਧੀ ਅਨਸਰ ਅਪਰਾਧਿਕ ਗਤੀਵਿਧੀਆ ਨੂੰ ਅੰਜਾਮ ਦੇਣ ਲਈ ਸਰਗਰਮ ਰਹਿੰਦੇ ਹਨ। ਬਟਾਲਾ ਪੁਲਿਸ ਵੱਲੋਂ ਆਮ ਪਬਲਿਕ ਦੀ ਜਾਨ ਮਾਲ ਦੀ ਸੁਰੱਖਿਆ ਅਤੇ ਭਲਾਈ ਮੁਹਿੰਮਾਂ ਨੂੰ ਜਾਰੀ ਰੱਖਦੇ ਹੋਏ ਸਾਲ 2024 ਵਿੱਚ ਦੌਰਾਨ ਕਤਲ ਦੇ 28 ਕੇਸ ਦਰਜ ਹੋਏ ਜਿਨ੍ਹਾਂ ਵਿੱਚੋਂ 27 ਕੇਸਾਂ ਨੂੰ ਟ੍ਰੇਸ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।ਇਸੇ ਤਰ੍ਹਾਂ ਇਰਾਦਾ ਕਤਲ ਦੇ 50 ਕੇਸ ਦਰਜ ਹੋਏ, ਜਿਨ੍ਹਾਂ ਵਿਚੋਂ 47 ਕੇਸਾਂ ਨੂੰ ਟ੍ਰੇਸ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਚੋਰੀ/ਲੁੱਟ-ਖੋਹ ਦੇ ਕੁਲ 290 ਕੇਸ ਦਰਜ ਕੀਤੇ ਗਏ, ਜਿਨ੍ਹਾਂ ਵਿਚੋਂ 187 ਕੇਸ ਟ੍ਰੇਸ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਤਕਰੀਬਨ 79,26,980/- ਰੁਪਏ ਦੀ ਜਾਇਦਾਦ ਬ੍ਰਾਮਦ ਕੀਤੀ ਗਈ ਹੈ। ਨਸ਼ਿਆਂ ਦੀ ਸਮੱਗਲਿੰਗ ਸਬੰਧੀ 249 ਕੇਸ ਦਰਜ ਕਰਕੇ 351 ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 31 ਕਿਲੋ ਹੈਰੋਇਨ, 662 ਗ੍ਰਾਮ ਅਫ਼ੀਮ, 11446 ਨਸ਼ੀਲੇ ਕੈਪਸੂਲ/ਗੋਲੀਆਂ, ਆਈਸ ਡਰੱਗ 16 ਗ੍ਰਾਮ, ਚਰਸ 2.5 ਕਿਲੋਗ੍ਰਾਮ, ਗਾਂਜਾ 4.8 ਕਿਲੋਗ੍ਰਾਮ, ਪੋਸਤ ਦੇ ਪੌਦੇ 44 ਕਿਲੋਗ੍ਰਾਮ ਅਤੇ ਡਰੱਗ ਮਨੀ 1,40,390 ਰੁਪਏ ਅਤੇ ਵਿਦੇਸ਼ੀ ਕਰੰਸੀ ( 1 ਡਾਲਰ ਅਤੇ 1000 Yen) ਬ੍ਰਾਮਦ ਕੀਤੇ ਗਏ,ਇਸੇ ਪ੍ਰਕਾਰ 45 ਨਸ਼ਾ ਸਮੱਗਲਰਾਂ ਦੀ 19,14,188,687 ਰੁਪਏ ਦੀ ਨਜ਼ਾਇਜ਼ ਜਾਇਦਾਦ ਫ੍ਰੀਜ ਕਰਵਾਈ ਗਈ ਹੈ ਅਤੇ 01 ਦੋਸ਼ੀ ਦੀ 31,36,486 ਰੁਪਏ ਦੀ ਜਾਇਦਾਦ ਜ਼ਬਤ ਕਰਵਾਈ ਗਈ ਹੈ।

ਇਸੇ ਤਰ੍ਹਾਂ ਨਜ਼ਾਇਜ਼ ਸ਼ਰਾਬ ਦਾ ਧੰਦਾ ਕਰਨ ਸਬੰਧੀ 222 ਕੇਸ ਦਰਜ ਕਰਕੇ 210 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 2546 ਲੀਟਰ ਨਜ਼ਾਇਜ਼ ਸ਼ਰਾਬ, 18506 ਲੀਟਰ ਅੰਗ੍ਰੇਜ਼ੀ ਸ਼ਰਾਬ, 95955 ਕਿਲੋ ਲਾਹਨ ਅਤੇ 09 ਚਾਲੂ ਭੱਠੀਆਂ ਬ੍ਰਾਮਦ ਕੀਤੀਆਂ ਗਈਆਂ।

ਅਸਲੇ ਦਾ ਨਜ਼ਾਇਜ਼ ਉਪਯੋਗ ਕਰਨ ਸਬੰਧੀ 21 ਕੇਸ ਦਰਜ ਕਰਕੇ 38 ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 49 ਪਿਸਟਲ, 03 ਰਿਵਾਲਵਰ, 23 ਮੈਗਜ਼ੀਨ ਅਤੇ 304 ਕਾਰਤੂਸ਼ ਬ੍ਰਾਮਦ ਕੀਤੇ ਗਏ ।ਇਸੇ ਤਰ੍ਹਾਂ ਜਿਹੜੇ ਅਸਲਾ ਲਾਇਸੈਂਸ ਹੋਲਡਰਾਂ ਦਾ ਕੋਈ ਅਪਰਾਧਿਕ ਰਿਕਾਰਡ ਸੀ ਉਨ੍ਹਾਂ ਵਿੱਚੋਂ 154 ਅਸਲਾ ਲਾਇਸੈਂਸ ਕੈਂਸਲ ਕਰਵਾਉਣ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 140 ਸਸਪੈਂਡ ਅਤੇ 08 ਕੈਂਸਲ ਹੋ ਚੁੱਕੇ ਹਨ।

ਗੈਂਗਸਟਰਾਂ ਅਤੇ ਸੰਗਠਨਾਤਮਿਕ ਆਪਰਾਧ ਵਿਰੁੱਧ ਕਾਰਵਾਈ ਕਰਦੇ ਹੋਏ 06 ਕੇਸ ਦਰਜ ਕਰਕੇ 38 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਇਨ੍ਹਾਂ ਵਿੱਚ ਫਿਰੌਤੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀ ਵੀ ਸ਼ਾਮਲ ਹਨ। ਇਸ ਸਾਲ ਦੌਰਾਨ ਕੁੱਲ 244 ਭਗੌੜਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਸਾਲ 2024 ਦੌਰਾਨ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਸਬੰਦੀ 12137 ਟ੍ਰੈਫਿਕ ਚਲਾਨ ਕੀਤੇ ਗਏ ਹਨ, ਜਿਨ੍ਹਾਂ ਨੂੰ 95,96,700/- ਰੁਪਏ ਦਾ ਜੁਰਮਾਨਾ ਹੋਇਆ ਹੈ। ਇੱਕ ਨਿਵੇਕਲੀ ਮੁਹਿੰਮ ‘ਤੁਹਾਡਾ ਗੁਆਚਾ ਹੋਇਆ ਫੋਨ ਹੁਣ ਤੁਹਾਡੇ ਹੱਥ ਸ਼ੁਰੂ ਕਰਦੇ ਹੋਏ ਪਿਛਲੇ ਦੋ ਮਹੀਨਿਆਂ ਦੌਰਾਨ ਕਰੀਬ 60 ਲੱਖ ਦੀ ਕੀਮਤ ਦੇ ਗਵਾਚੇ ਹੋਏ 300 ਮੋਬਾਈਲ ਫੋਨ ਉਹਨਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ ।

error: copy content is like crime its probhihated