ਬਟਾਲਾ (ਅਵਿਨਾਸ਼ ਸ਼ਰਮਾ)
: ਬਜਰੰਗ ਦਲ ਹਿੰਦੂਸਤਾਨ ਦੇ ਪੰਜਾਬ ਪ੍ਰਧਾਨ ਐਡਵੋਕੇਟ ਚੰਦਰਕਾਂਤ ਮਹਾਜਨ ਬਾਵਾ ਲਾਲ ਦਿਆਲ ਮਦਿੰਰ ਧਿਆਨਪੁਰ ਵਿਖੇ ਨਤਮਸਤਕ ਹੋਏ। ਇਸ ਮੌਕੇ ਉਤਰ ਭਾਰਤ ਦੇ ਪ੍ਰਧਾਨ ਗਗਨ ਪਲਾਜ਼ਾ ਅਤੇ ਉਤਰ ਭਾਰਤ ਦੇ ਮੀਡੀਆ ਪ੍ਰਭਾਰੀ ਰਾਜੀਵ ਮਿੰਟੂ ਪੰਜਾਬ ਮੀਤ ਪ੍ਰਧਾਨ ਮੁਖਤਿਆਰ ਸਿੰਘ ਵੀ ਮੌਜੂਦ ਸਨ ਇਸ ਮੌਕੇ ਤੇ ਪੰਜਾਬ ਪ੍ਰਧਾਨ ਐਡਵੋਕੇਟ ਚੰਦਰਕਾਂਤ ਮਹਾਜਨ ਨੇ ਕਿਹਾ ਕਿ ਮੈਂ ਅੱਜ ਪਹਿਲੀ ਵਾਰ ਪੰਜਾਬ ਪ੍ਰਧਾਨ ਬਣਨ ਤੇ ਬਾਵਾ ਲਾਲ ਦਿਆਲ ਮਦਿੰਰ ਮਹੰਤ ਸੁੰਦਰ ਦਾਸ ਜੀ ਦੇ ਦਰਸ਼ਨ ਕੀਤੇ ਅਤੇ ਅਸ਼ੀਰਵਾਦ ਲਿਆ ਮੇਰੇ ਨਾਲ ਆਏ ਸੰਗਠਨ ਦੇ ਆਹੁਦੇਦਾਰਾਂ ਨੇ ਵੀ ਦਰਸ਼ਨ ਕੀਤੇ ਤੇ ਅਸ਼ੀਰਵਾਦ ਲਿਆ ਇਸ ਮੌਕੇ ਤੇ ਪਾਰਸ ਪਲਵਾਨ ਜ਼ਿਲਾ ਪ੍ਰਧਾਨ ਮੋਹਾਲੀ , ਰਮੇਸ਼ ਨੋਨਾ ਪੱਤਰਕਾਰ , ਦਿਨੇਸ਼ ਕੋਹਲੀ , ਪ੍ਰਵੀਨ ਕੁਮਾਰ , ਸੋਨੂੰ ਧਵਨ , ਗੁਰਮੇਜ ਮਸੀਹ ਆਦਿ ਮੌਜੂਦ ਸਨ।








