Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਤੜਕਸਾਰ ਸਾਮਾਨ ਨਾਲ ਭਰਿਆ ਟਰੱਕ ਪਲਟਿਆ… ਪੜ੍ਹੋ ਵੇਰਵਾ

ਤੜਕਸਾਰ ਸਾਮਾਨ ਨਾਲ ਭਰਿਆ ਟਰੱਕ ਪਲਟਿਆ… ਪੜ੍ਹੋ ਵੇਰਵਾ

ਗੜ੍ਹਦੀਵਾਲਾ 18 ਦਸੰਬਰ ( ਯੋਗੇਸ਼ ਗੁਪਤਾ )

: ਅੱਜ ਤੜਕਸਾਰ ਪਿੰਡ ਗੋਂਦਪੁਰ ਖੇੜਾ ਸਾਹਿਬ ਮੋੜ ਨਜਦੀਕ ਇੱਕ ਸਾਮਾਨ ਨਾਲ ਭਰਿਆ ਟਰੱਕ ਪਲਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏ ਐਸ ਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਤੜਕਸਾਰ 2.53 ਵਜੇ 112 ਨੰਬਰ ਤੋਂ ਫੋਨ ਆਇਆ ਕਿ ਪਿੰਡ ਗੋਂਦਪੁਰ ਵਿਖੇ ਇੱਕ ਟਰੱਕ ਪਲਟ ਗਿਆ ਹੈ। ਸੂਚਨਾ ਮਿਲਦੇ ਹੀ ਮੈਂ ਤੇ ਮੇਰੀ ਟੀਮ ਜਿਸ ਵਿਚ ਸੀ ਟੀ ਮਨਪ੍ਰੀਤ ਸਿੰਘ ਤੇ ਸੀ ਟੀ ਸ਼ਿਵ ਕੁਮਾਰ ਮੌਕੇ ਤੇ ਪਹੁੰਚੇ ਤੇ ਦੇਖਿਆ ਕਿ ਇੱਕ ਟਰੱਕ ਨੰਬਰ ਐਚ ਆਰ 68 ਏ 4805 ਸੜਕ ਤੇ ਪਲਟਿਆ ਹੋਇਆ ਹੈ। ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿਚ ਟਰੱਕ ਡਰਾਈਵਰ ਰਣਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਨਿਵਾਸੀ ਕਠੂਆ ਜਿਲਾ ਕਠੂਆ ਜੰਮੂ ਬਾਲ ਬਾਲ ਬੱਚ ਗਿਆ ।ਇਸ ਮੌਕੇ ਸੜਕ ਸੁਰੱਖਿਆ ਫੋਰਸ ਟੀਮ  ਵਲੋਂ ਮੌਕੇ ਤੇ JCB ਮੰਗਵਾ ਕੇ ਟਰੱਕ ਨੂੰ ਰੋਡ ਤੋਂ ਸਾਈਡ ਕਰਵਾਇਆ ਗਿਆ ਤੇ Safety Cone ਲਗਾਏ ਗਏ ਅਤੇ ਟਰੈਫਿਕ ਨੂੰ ਚਾਲੂ ਕਰਵਾਇਆ ਗਿਆ |