Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਗਊ ਪੂਜਨ ਅਤੇ ਪੌਦਾ ਲਗਾ ਕੇ ਰੇਨੂ ਅਰੋੜਾ ਨੇ ਮਨਾਇਆ ਆਪਣਾ ਜਨਮਦਿਨ, ਵਾਤਾਵਰਣ ਦੀ ਸੰਭਾਲ ਦਾ ਦਿੱਤਾ ਸੰਦੇਸ਼

ਗਊ ਪੂਜਨ ਅਤੇ ਪੌਦਾ ਲਗਾ ਕੇ ਰੇਨੂ ਅਰੋੜਾ ਨੇ ਮਨਾਇਆ ਆਪਣਾ ਜਨਮਦਿਨ, ਵਾਤਾਵਰਣ ਦੀ ਸੰਭਾਲ ਦਾ ਦਿੱਤਾ ਸੰਦੇਸ਼

ਹੁਸ਼ਿਆਰਪੁਰ (ਗੁਰਜੀਤ) 

: ਭਾਰਤ ਵਿਕਾਸ ਪਰਿਸ਼ਦ ਅਤੇ ਰੋਟਰੀ ਆਈ ਬੈਂਕ ਅਤੇ ਕੋਰਨੀਆ ਟਰਾਂਸਪਲਾਂਟ ਸੁਸਾਇਟੀ ਦੇ ਪ੍ਰਧਾਨ ਅਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਦੀ ਧਰਮ ਪਤਨੀ ਰੇਨੂ ਅਰੋੜਾ ਨੇ ਆਪਣਾ ਜਨਮਦਿਨ ਗਊ ਪੂਜਨ ਕਰਕੇ ਅਤੇ ਪੌਦਾ ਲਗਾ ਕੇ ਮਨਾਇਆ।

ਇਸ ਮੌਕੇ ਤੇ ਸੰਜੀਵ ਅਰੋੜਾ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਹਰ ਖੁਸ਼ੀ ਦੇ ਮੌਕੇ ਤੇ ਗਊ ਪੂਜਨ ਅਤੇ ਪੌਦਾ ਲਗਾਉਣ ਦੇ ਨਾਲ-ਨਾਲ ਜ਼ਰੂਰਤਮੰਦਾਂ ਦੀ ਸਹਾਇਤਾ ਦੇ ਲਈ ਖਾਨ ਪੀਣ ਦੀਆਂ ਵਸਤੁਆਂ ਵੀ ਭੇਂਟ ਕੀਤੀਆਂ ਜਾਂਦੀਆਂ ਹਨ ਅਤੇ ਸਾਡੇ ਧਰਮ ਗ੍ਰੰਥਾਂ ਦਾ ਵੀ ਇਹੀ ਉਪਦੇਸ਼ ਹੈ।

ਇਸ ਮੌਕੇ ਤੇ ਰੇਨੂ ਅਰੋੜਾ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੀ ਖੁਸ਼ੀ ਦੇ ਮੌਕੇ ਨੂੰ ਜ਼ਰੂਰਤਮੰਦਾਂ ਦੀ ਸਹਾਇਤਾ ਕਰਕੇ ਮਨਾਉਣਾ ਚਾਹੀਦਾ ਹੈ ਅਤੇ ਉਸ ਦਿਨ ਪੌਦਾ ਵੀ ਜ਼ਰੂਰ ਲਗਾਓ ਅਤੇ ਇਕ ਪੌਦਾ ਆਪਣੇ ਨਾਮ ਦਾ ਹਰੇਕ ਜਨਮਦਿਨ ਤੇ ਅਤੇ ਇਕ-ਇਕ ਪੌਦਾ ਵੱਡੇ ਬਜ਼ੁਰਗਾਂ ਦੇ ਨਾਮ ਦਾ ਜ਼ਰੂਰ ਲਗਾਓ ਤਾਂਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਚੱਲ ਸਕੇ ਕਿ ਇਹ ਪੌਦਾ ਸਾਡੇ ਪਰਿਵਾਰ ਦਾ ਇਕ ਮੈਂਬਰ ਹੈ । ਉਨ੍ਹਾਂ ਨੇ ਕਿਹਾ ਕਿ ਇਹ ਸੰਦੇਸ਼ ਜਨ-ਜਨ ਤੱਕ ਪੰਹੁਚਾਉਣ ਦਾ ਯਤਨ ਕੀਤਾ ਜਾਵੇ ਤਾਂਕਿ ਵੱਧ ਤੋਂ ਵੱਧ ਪੌਦੇ ਲਗਾਏ ਜਾ ਸਕਣ ਕਿਉਂਕਿ ਵਾਤਾਵਰਣ ਦੀ ਸੰਭਾਲ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ।

ਕੈਪਸ਼ਨ: ਗਊਸ਼ਾਲਾ ਵਿੱਚ ਗਊ ਪੂਜਨ ਤੋਂ ਬਾਅਦ ਗਊਮਾਤਾ ਨੂੰ ਹਰਾ ਚਾਰਾ ਅਤੇ ਗੁੜ ਖਿਲਾਉਂਦੇ ਹੋਏ ਰੇਨੂ ਅਰੋੜਾ ਅਤੇ ਸੰਜੀਵ ਅਰੋੜਾ।