Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਸ੍ਰੀ ਅਚਲੇਸ਼ਵਰ ਧਾਮ ਦੇ ਸਰੋਵਰ ’ਚ ਮੱਛੀਆਂ ਮਰਨ ਦੀ ਘਟਨਾ ਸੋਚੀ ਸਮਝੀ ਸਾਜਿਸ਼, ਉੱਚ ਪੱਧਰੀ ਜਾਂਚ ਕਰਕੇ ਦੋਸ਼ੀਆਂ ’ਤੇ ਕੀਤੀ ਜਾਵੇ ਕਾਰਵਾਈ – ਮਿੰਟੂ,ਚੰਦਰ ਕਾਂਤ,ਪਾਰਸ

ਸ੍ਰੀ ਅਚਲੇਸ਼ਵਰ ਧਾਮ ਦੇ ਸਰੋਵਰ ’ਚ ਮੱਛੀਆਂ ਮਰਨ ਦੀ ਘਟਨਾ ਸੋਚੀ ਸਮਝੀ ਸਾਜਿਸ਼, ਉੱਚ ਪੱਧਰੀ ਜਾਂਚ ਕਰਕੇ ਦੋਸ਼ੀਆਂ ’ਤੇ ਕੀਤੀ ਜਾਵੇ ਕਾਰਵਾਈ – ਮਿੰਟੂ,ਚੰਦਰ ਕਾਂਤ,ਪਾਰਸ

ਬਟਾਲਾ, 13 ਨਵੰਬਰ (  ਅਵਿਨਾਸ਼ ਸ਼ਰਮਾ )

– ਪਿਛਲੀ ਦਿਨੀਂ ਸ੍ਰੀ ਅਚਲੇਸ਼ਵਰ ਧਾਮ ਵਿਖੇ ਸਰੋਵਰ ’ਚ ਹਜ਼ਾਰਾਂ ਮੱਛੀਆਂ ਮਰਨ ਦੀ ਘਟਨਾ ਸੋਚੀ ਸਮਝੀ ਸਾਜਿਸ਼ ਹੈ, ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀਆਂ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਜੇਕਰ ਤਰੁੰਤ ਉਕਤ ਘਟਨਾ ਸੰਬੰਧੀ ਕੋਈ ਸਖ਼ਤ ਐਕਸ਼ਨ ਨਾ ਲਿਆ ਗਿਆ ਤਾਂ ਬਜਰੰਗ ਦਲ ਹਿੰਦੂਸਤਾਨ ਆਉਂਦੇ ਦਿਨਾਂ ’ਚ ਸਖ਼ਤ ਰੁੱਖ ਅਖਤਿਆਰ ਕਰੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਜਰੰਗ ਦਲ ਹਿੰਦੂਸਤਾਨ ਦੇ ਮੀਡੀਆ ਪ੍ਰਭਾਰੀ ਉੱਤਰ ਭਾਰਤ ਰਾਜੀਵ ਮਿੰਟੂ, ਲੀਗਲ ਐਡਵਾਈਜਰ ਪੰਜਾਬ ਐਡਵੋਕੇਟ ਚੰਦਰਕਾਂਤ ਮਹਾਜਨ ਤੇ ਸਿਟੀ ਪ੍ਰਧਾਨ ਪਾਰਸ ਵੱਲੋਂ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਕਤ ਘਟਨਾ ਦੀ ਸਖ਼ਤ ਸਬਦਾਂ ਵਿੱਚ ਨਿੰਦਾ ਕੀਤੀ। ਉਕਤ ਆਗੂਆਂ ਨੇ ਕਿਹਾ ਕਿ ਆਏ ਦਿਨ ਹਿੰਦੂ ਵਿਰੋਧੀ ਤਾਕਤਾਂ ਅਤੇ ਅਸਮਾਜਿਕ ਅਨਸਰਾਂ ਵੱਲੋਂ ਆਪਣੀ ਘਿਣੋਣੀ ਹਰਕਤਾਂ ਨਾਲ ਹਿੰਦੂਆਂ ਦੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਸ੍ਰੀ ਅਚਲੇਸ਼ਵਰ ਧਾਮ ਦੇ ਪਵਿੱਤਰ ਸਰੋਵਰ ਵਿੱਚ ਹਜ਼ਾਰਾਂ ਮੱਛੀਆਂ ਰਹੱਸਮਈ ਸਥਿਤੀ ਵਿੱਚ ਮਰ ਗਈਆਂ ਜਿਸ ਤੋਂ ਬਾਅਦ ਮੈਨੇਜਮੇਂਟ ਅਤੇ ਪ੍ਰਸ਼ਾਸਨ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਮੱਛੀਆਂ ਮਰਨ ਦਾ ਮੁੱਖ ਕਾਰਨ ਮੌਸਮ ਦੇ ਬਦਲਾਅ ਕਾਰਨ ਹੋਇਆ ਹੈ, ਜੇਕਰ ਮੌਸਮ ਦੇ ਬਦਲਾਅ ਕਾਰਨ ਮੱਛੀਆਂ ਮਰੀਆਂ ਹਨ ਤਾਂ ਫਿਰ ਮੌਸਮ ਤਾਂ ਪੂਰੇ ਦੇਸ਼ ਵਿੱਚ ਬਦਲਾਅ ਹੋ ਰਿਹਾ ਹੈ, ਫਿਰ ਬਾਕੀ ਥਾਵਾਂ ’ਤੇ ਮੱਛੀਆਂ ਕਿਉਂ ਨਹੀ ਮਰੀਆਂ, ਦਰਅਸਲ ਪ੍ਰਸ਼ਾਸਨ ਅਤੇ ਮੈਨੇਜਮੈਂਟ ਇਸ ਦੇ ਪਿੱਛੇ ਅਸਲ ਕਾਰਨਾਂ ਨੂੰ ਲੁਕਾ ਕੇ ਦੋਸ਼ੀਆਂ ਦਾ ਬਚਾਅ ਕਰ ਰਹੀ ਹੈ ਜਦਕਿ ਇਸ ਘਟਨਾ ਪਿੱਛੇ ਇਕ ਬਹੁਤ ਵੱਡੀ ਸੋਚੀ ਸਮਝੀ ਸਾਜਿਸ ਹੈ ਜੇਕਰ ਇਸਦੀ ਉੱਚ ਪੱਧਰੀ ਜਾਂਚ ਹੋਵੇ ਤਾਂ ਬਹੁਤ ਕੁਝ ਸਾਹਮਣੇ ਆਵੇਗਾ, ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਦੌਰਾਨ ਬਟਾਲਾ ਦੀ ਇੱਕ ਪ੍ਰਸਿੱਧ ਗੋਸ਼ਾਲਾ ’ਚ ਵੀ ਗਾਂਵਾ ਮਰ ਗਈਆਂ ਜਿਸਦੇ ਅਸਲ ਕਾਰਨਾਂ ਨੂੰ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਸਾਹਮਣੇ ਨਹੀ ਲਿਆਂਦਾ ਗਿਆ, ਪ੍ਰਸ਼ਾਸਨ ਕਿਉਂ ਹਿੰਦੂਆਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਘਟਨਾਵਾਂ ’ਤੇ ਸਖ਼ਤ ਐਕਸਨ ਨਹੀ ਲੈ ਰਿਹਾ ਤੇ ਕਿਉਂ ਦੋਸ਼ੀਆਂ ਨੂੰ ਸਾਹਮਣੇ ਨਹੀ ਲਿਆ ਰਿਹਾ ਹੈ?