Prime Punjab Times

Latest news
ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ  ਰਾਮਾਨੁਜਨ ਮੈਥੇਮੈਟੀਕਲ ਸੋਸਾਇਟੀ ਵੱਲੋਂ 'ਸੰਚਾਰ ਹੁਨਰ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਜ਼ਿਲ੍ਹੇ ‘ਚ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਕੱਟਣ ‘ਤੇ ਪਾਬੰਦੀ : ਜ਼ਿਲ੍ਹਾ ਮੈਜਿਸਟ੍ਰੇਟ ਖਾਲਸਾ ਕਾਲਜ ਵਿਖੇ ਹਿੰਦੀ ਦਿਵਸ ਮੌਕੇ ਇੱਕ ਵਿਸ਼ੇਸ਼ ਲੈਕਚਰ ਜੋਨਲ ਐਥਲੈਟਿਕ ਮੁਕਾਬਲਿਆਂ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ADVERTISEMENT
You are currently viewing ਐਂਟੀ ਡਰੱਗਜ਼ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਨਸ਼ਿਆਂ ਨੂੰ ਠੱਲ ਪਾਉਣ ਦੇ ਸਬੰਧ ਵਿੱਚ ਕੀਤੀ ਚਰਚਾ 

ਐਂਟੀ ਡਰੱਗਜ਼ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਨਸ਼ਿਆਂ ਨੂੰ ਠੱਲ ਪਾਉਣ ਦੇ ਸਬੰਧ ਵਿੱਚ ਕੀਤੀ ਚਰਚਾ 

ਬਟਾਲਾ 31 ਦਸੰਬਰ (ਅਵਿਨਾਸ਼ ਸ਼ਰਮਾ)

ਮਹੱਲੇ ਦੇ ਨਾਜ਼ੁਕ ਏਰੀਏ ਵਿਚ ਕੈਮਰੇ ਲਗਾਉਣ ਦਾ ਫੈਸਲਾ ਕੀਤਾ ਗਿਆ ਤਾਂ ਕਿ ਨਸ਼ਿਆਂ ਦੇ ਵਪਾਰੀਆਂ ਤੋਂ ਕੜੀ ਨਜ਼ਰ ਰੱਖੀ ਜਾਵੇ

: ਵੱਧ ਰਹੇ ਨਸ਼ੇ ਦੇ ਪ੍ਰਕੋਪ ਨੂੰ ਠੱਲ ਪਾਉਣ ਲਈ ਅੱਜ ਐਂਟੀ ਡਰੱਗਜ਼ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਗੁਰਪ੍ਰੀਤ ਸਿੰਘ ਸ਼ਾਨਾ ਐਮਸੀ ਦੀ ਅਗਵਾਈ ਹੇਠ ਦਾਰਾ ਸਲਾਮ ਪ੍ਰੇਮ ਨਗਰ ਦੇ ਸੂਝਵਾਨ ਨਿਵਾਸੀਆਂ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ਲਹਿਰ ਨੂੰ ਅੱਗੇ ਵਧਾਉਂਦੇ ਹੋਏ ਸਬ ਤੋਂ ਪਹਿਲਾਂ ਨਸ਼ਿਆਂ ਦੇ ਬਚਾਅ ਦੇ ਸਬੰਧ ਵਿੱਚ ਚਰਚਾ ਕੀਤੀ ਗਈ ਅਤੇ ਮਹੱਲੇ ਦਾਰਾ ਸਲਾਮ ਦੇ ਸਾਰੇ ਪਾਸੇ ਦੀਆਂ ਐਂਟਰੀਆਂ ,ਡੀ ਬੀ ਐਨ ਰੋਡ , ਅਮ੍ਰਿਤਸਰ ਰੋਡ , ਰੇਲਵੇ ਰੋਡ,ਲਹੋਰੀ ਚੋਕ, ਚਮਤਕਾਰੀ ਮੰਦਿਰ ਅਤੇ ਹੋਰ ਮਹੱਲੇ ਦੇ ਨਾਜ਼ੁਕ ਏਰੀਏ ਵਿਚ ਕੈਮਰੇ ਲਗਾਉਣ ਦਾ ਫੈਸਲਾ ਕੀਤਾ ਗਿਆ ਤਾਂ ਕਿ ਨਸ਼ਿਆਂ ਦੇ ਵਪਾਰੀਆਂ ਤੋਂ ਕੜੀ ਨਜ਼ਰ ਰੱਖੀ ਜਾਵੇ । ਮਿਊਸਪਲ ਕੌਸਲਰ ਗੁਰਪ੍ਰੀਤ ਸ਼ਾਨਾ ਅਤੇ ਸਮੂਹ ਕਮੇਟੀ ਨੇ ਕਿਹਾ ਕਿ ਅਗਰ ਕਿਸੇ ਵੀ ਸ਼ਰਾਰਤੀ ਅਨਸਰਾਂ ਨੇ ਕੈਮਰਿਆਂ ਨੂੰ ਕਿਸੇ ਵੀ ਤਰ੍ਹਾਂ ਦਾ ਨਕਸਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਉਹਨਾਂ ਲੋਕਾਂ ਤੇ ਹੀ ਕਾਰਵਾਈ ਕਰਵਾਂਗੇ ਜ਼ੋ ਲੋਕ ਇਸ ਦਲਦਲ ਵਿੱਚ ਖੁਦ ਵੀ ਫਸੇ ਹਨ ਅਤੇ ਹੋਰਨਾਂ ਨੂੰ ਵੀ ਫਸਾ ਰਹੇ ਹਨ । ਇਹ ਵੀ ਫੈਸਲਾ ਕੀਤਾ ਗਿਆ ਨਸ਼ੇ ਦੇ ਸਬੰਧ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਗਿਆ । ਉਹਨਾਂ ਨੇ ਕਿਹਾ ਕਿ ਆਪਣੇ ਬੱਚਿਆਂ ਨੂੰ ਨਸ਼ੇ ਰੂਪੀ ਕੋਹੜ ਤੋਂ ਬਚਾਅ ਲਈ ਬਿਨਾਂ ਕਿਸੇ ਡਰ ਦੇ ਅੱਗੇ ਆਉਣਾ ਪਵੇਗਾ ਤਾਂ ਜ਼ੋ ਮਾੜੇ ਕੰਮ ਕਰਨ ਵਾਲੇ ਅਨਸਰਾਂ ਨੂੰ ਨੱਥ ਪਾਈ ਜਾਵੇ।ਸਾਰੇ ਮਹੱਲਾ ਨਿਵਾਸੀਆਂ ਨੇ ਪ੍ਰਣ ਕੀਤਾ ਕਿ ਜਿਹੜੇ ਮਹੱਲੇ ਦੇ ਲੜਕੇ ਇਸ ਕੋਹੜ ਰੂਪੀ ਨਸ਼ੇ ਦੇ ਦਲ ਦਲ ਵਿੱਚ ਫਸ ਚੁੱਕੇ ਹਨ ਅਸੀਂ ਨਸ਼ਾ ਛੱਡਾਉਣ ਲਈ ਵੀ ਮਦਦ ਕਰਨ ਤਿਆਰ ਹਾਂ ਪਰ ਅਸੀਂ ਸਾਰੇ ਲੋਕ ਮਹੱਲੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਹਰਗਿਜ਼ ਨਹੀਂ ਵਿਕਣ ਦੇਵਾਂਗੇ।ਇਸ ਮੌਕੇਂ ਤੇ ਕੌਸਲਰ ਗੁਰਪ੍ਰੀਤ ਸਿੰਘ ਸ਼ਾਨਾ,ਪੰਡਿਤ ਸ਼ੰਭੂ ਪ੍ਰਸ਼ਾਦ,ਵਿਨੋਦ ਕੁਮਾਰ ਸ਼ਰਮਾ ਸਨੀ ਅਬਰੋਲ,ਰਾਜੇਸ਼ ਕੁਮਾਰ ਰਾਜੂ, ਜੈ ਜੋਸ਼ੀ,ਵਿਨੋਦ‌ ਸ਼ਰਮਾ,ਰਾਕੇਸ਼ ਕੁਮਾਰ (ਕੁੱਕ), ਅਨਿਲ ਸ਼ਰਮਾ ਨੀਲਾ, ਰੋਹਿਤ ਸ਼ਰਮਾ,ਬਨਦੀਪ ਸਿੰਘ ਵਾਹਲਾ,ਬੋਮੀ ਸ਼ਰਮਾ,ਰਮਨ ਮਹਾਜਨ, ਅਮਿਤ ਸ਼ਰਮਾ, ਸੁਮਨ ਸ਼ਰਮਾ , ਪ੍ਰਦੀਪ ਚੋਧਰੀ ਆਦਿ ਮਹੱਲਾ ਨਿਵਾਸੀ ਹਾਜ਼ਰ ਸਨ।