Prime Punjab Times

Latest news
ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ... DAV ਪਬਲਿਕ ਸਕੂਲ ਗੜਦੀਵਾਲਾ ਦੇ ਸੀ.ਬੀ.ਐਸ.ਈ ਬੋਰਡ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਖ਼ਾਲਸਾ ਕਾਲਜ ਵਿਖੇ 'ਭਾਰਤੀ ਗਿਆਨ ਪ੍ਰਣਾਲੀ' ਤਹਿਤ ਗਣਿਤ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ ਕਰਵਾਇਆ ਗਿਆ KMS ਕਾਲਜ ਦੇ ਬੀ.ਸੀ.ਏ ਪੰਜਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ – ਪ੍ਰਿੰਸੀਪਲ ਡਾ. ਮਾਨਵ ਸੈਣੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
ADVERTISEMENT
You are currently viewing ਖੇਡਾਂ ਵਤਨ ਪੰਜਾਬ ਦੀਆਂ’ਸੀਜਨ 3 ਦੇ ਤਹਿਤ ਸੂਬਾ ਪੱਧਰੀ ਖੇਡਾਂ ਲਈ ਟਰਾਇਲ 10 ਤੋਂ ਸ਼ੁਰੂ

ਖੇਡਾਂ ਵਤਨ ਪੰਜਾਬ ਦੀਆਂ’ਸੀਜਨ 3 ਦੇ ਤਹਿਤ ਸੂਬਾ ਪੱਧਰੀ ਖੇਡਾਂ ਲਈ ਟਰਾਇਲ 10 ਤੋਂ ਸ਼ੁਰੂ

ਹੁਸ਼ਿਆਰਪੁਰ, 9 ਅਕਤੂਬਰ (ਬਿਊਰੋ) 

: ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਖੇਡ ਵਿਭਾਗ ਪੰਜਾਬ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ 3 ਦੇ ਤਹਿਤ ਸੂਬਾ ਪੱਧਰੀ ਖੇਡਾਂ ਦਾ ਆਯੋਜਨ 2024-25 ਲਈ ਵੱਖ-ਵੱਖ ਜ਼ਿਲ੍ਹਿਆਂ ਵਿਚ ਕੀਤਾ ਜਾ ਰਿਹਾ ਹੈ। ਖੇਡਾਂ ਦੇ ਖਿਡਾਰੀਆਂ ਦੀ ਸੂਬਾ ਪੱਧਰੀ ਪ੍ਰਤੀਯੋਗਤਾ ਲਈ ਚੋਣ ਟਰਾਇਲ ਦੇ ਆਧਾਰ ‘ਤੇ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਖਿਡਾਰੀ ਬਣਾਏ ਗਏ ਸ਼ਡਿਊਲ ਦੇ ਅਨੁਸਾਰ ਸਵੇਰੇ 10 ਵਜੇ ਰਿਪੋਰਟ ਕਰਨ। ਉਨ੍ਹਾਂ ਦੱਸਿਆ ਕਿ ਤਾਈਕਵਾਂਡੋਂ ਲਈ ਟਰਾਇਲ 10 ਅਕਤੂਬਰ, ਮਲਟੀਪਰਪਜ਼ ਆਊਟਡੋਰ ਸਟੇਡੀਅਮ, ਹੁਸ਼ਿਆਰਪੁਰ ਵਿਚ ਅਜੇ ਕੁਮਾਰ 95920-98054 ਵੱਲੋਂ, ਫੈਂਸਿੰਗ ਲਈ 10 ਅਕਤੂਬਰ ਨੂੰ ਰੇਖਾ ਰਾਣੀ 97814-40572 ਵੱਲੋਂ, ਘੋੜਸਵਾਰੀ ਲਈ 10 ਅਕਤੂਬਰ ਨੂੰ ਸੰਜੂ ਸ਼ਰਮਾ 94173-30048 ਵਲੋਂ, ਰਗਬੀ ਲਈ 16 ਅਕਤੂਬਰ ਨੂੰ ਅਮਨਦੀਪ ਕੌਰ, 88278-03727 ਵੱਲੋਂ, ਸਾਈਕਲਿੰਗ ਲਈ 16 ਅਕਤੂਰ ਨੂੰ ਹਰਜੰਗ ਸਿੰਘ, 94648-55550 ਵੱਲੋਂ, ਬੇਸਬਾਲ ਲਈ 16 ਅਕਤੂਬਰ ਨੂੰ ਨਿਤੀਸ਼ ਠਾਕੁਰ 83605-89738 ਵੱਲੋਂ, ਜਿੰਮਨਾਸਟਿਕਸ ਲਈ 16 ਅਕਤੂਬਰ ਨੂੰ ਰਾਮ ਪ੍ਰਕਾਸ਼ 97803-79918 ਵੱਲੋਂ, ਆਰਚਰੀ ਲਈ 16 ਅਕਤੂਬਰ ਨੂੰ ਯੋਗੀ, 62842-89322 ਵੱਲੋਂ, ਰੋਲਰ ਸਕੇਟਿੰਗ ਲਈ 16 ਅਕਤੂਬਰ ਨੂੰ ਬਲਵੀਰ ਸਿੰਘ, 94788-87777 ਵੱਲੋਂ, ਰੋਇੰਗ ਲਈ 16 ਅਕਤੂਰ ਨੂੰ ਬਲਵੀਰ ਸਿੰਘ, 94788-87777 ਵੱਲੋਂ ਟਰਾਇਲ ਲਏ ਜਾਣਗੇ। ਇਸ ਤੋਂ ਇਲਾਵਾ ਕੈਕਿੰਗ, ਕਨੋਇੰਗ ਅਤੇਵੁਸ਼ੂ ਲਈ ਟਰਾਇਲ 16 ਅਕਤੂਬਰ ਨੁੰ ਗੁਰੂ ਗੋਬਿੰਗ ਸਿੰਘ ਪਬਲਿਕ ਸਕੂਲ, ਨੈਨੋਵਾਲ ਵੈਦ, ਟਾਂਡਾ ਰੋਡ, ਹੁਸ਼ਿਆਰਪੁਰ ਵਿਚ ਪਰਵਿੰਦਰ ਸਿੰਘ, ਤਕਨੀਕੀ ਨਿਰਦੇਸ਼ਕ ਵੱਲੋਂ ਲਏ ਜਾਣਗੇ।
ਉਨ੍ਹਾਂ ਸਾਰੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਹਾਜ਼ਰ ਹੋਣ ਅਤੇ ਆਪਣੀ ਭਾਗੀਦਾਰੀ ਯਕੀਨੀ ਬਣਾਉਣ।

error: copy content is like crime its probhihated