Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਦੋਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਸੰਯੁਕਤ ਮੋਰਚੇ ਦੀ ਕਾਲ ਤੇ ਪੂਰੇ ਪੰਜਾਬ ਵਿੱਚ ਲਗਾਏ ਜਾਣਗੇ ਧਰਨੇ : ਜੰਗਵੀਰ ਸਿੰਘ ਚੌਹਾਨ,ਸਮਰਾ

ਦੋਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਸੰਯੁਕਤ ਮੋਰਚੇ ਦੀ ਕਾਲ ਤੇ ਪੂਰੇ ਪੰਜਾਬ ਵਿੱਚ ਲਗਾਏ ਜਾਣਗੇ ਧਰਨੇ : ਜੰਗਵੀਰ ਸਿੰਘ ਚੌਹਾਨ,ਸਮਰਾ

ਗੜ੍ਹਦੀਵਾਲਾ 12 ਅਕਤੂਬਰ (ਚੌਧਰੀ) 

: ਗੜ੍ਹਦੀਵਾਲਾ ਵਿੱਚ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸ ਜੰਗਵੀਰ ਸਿੰਘ ਚੌਹਾਨ ਅਤੇ ਸਰਕਲ ਪ੍ਰਧਾਨ ਨੰਬਰਦਾਰ ਪਰਮਿੰਦਰ ਸਿੰਘ ਸਮਰਾ ਦੀ ਅਗਵਾਈ ਵਿੱਚ ਗੜ੍ਹਦੀਵਾਲਾ ਆੜਤੀ ਐਸੋਸੀਏਸ਼ਨ ਅਤੇ ਸ਼ੈਲਰ ਮਾਲਕਾਂ ਨਾਲ ਵਿੱਚ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਦੌਰਾਨ ਪ੍ਰੈਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਮਿਤੀ 13 ਅਕਤੂਬਰ ਨੂੰ ਰੋਸ ਵਜੋਂ ਪੂਰੇ ਪੰਜਾਬ ਵਿੱਚ ਧਰਨੇ ਲਗਾਏ ਜਾਣਗੇ ।ਸਾਰੇ ਹਾਈਵੇਅ ਅਤੇ ਲਿੰਕ ਰੋਡ 12 ਵਜੇ ਤੋਂ 3ਵਜੇ ਤੱਕ ਬੰਦ ਕੀਤੇ ਜਾਣਗੇ ਕੀਤੇ । ਉਹਨਾਂ ਕਿਹਾ ਕਿ ਅਸੀਂ ਸਰਕਾਰ ਨੂੰ ਵਾਰ ਵਾਰ ਅਪੀਲ ਕਰ ਰਹੇ ਹਾਂ ਕਿ ਉਹ ਝੋਨੇ ਦੀ ਸਰਕਾਰੀ ਖਰੀਦ ਜਲਦ ਤੋਂ ਜਲਦ ਸ਼ੁਰੂ ਕਰੇ ।ਪਰ ਸਰਕਾਰ ਸਾਡੀ ਮੰਗ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਸਗੋਂ ਆਮ ਪਬਲਿਕ ਨੂੰ ਗੁਮਰਾਹ ਕਰ ਰਹੀ ਹੈ ਕਿ ਉਸ ਵੱਲੋਂ ਝੋਨੇ ਦੀ ਖਰੀਦ ਸ਼ੁਰੂ ਹੋ ਗਈ ਹੈ। ਜੋ ਇਕ ਸਰਕਾਰ ਦਾ ਪਰੋਪੋਗੰਡਾ ਹੈ। ਪਰ ਸਰਕਾਰ ਦੇ ਇਰਾਦੇ ਸਾਫ ਨਹੀਂ ਹਨ ।ਉਹ ਹਮੇਸ਼ਾ ਕਿਸਾਨਾਂ ਮਜ਼ਦੂਰਾਂ ਆੜਤੀਆਂ ਸ਼ੈਲਰ ਮਾਲਕਾਂ ਨੂੰ ਧੋਖਾ ਦਿੰਦੀ ਰਹੀ ਹੈ ਤੇ ਦੇ ਰਹੀ ਹੈ। ਸੂਬਾ ਪ੍ਰਧਾਨ ਵੱਲੋਂ ਸੰਯੁਕਤ ਮੋਰਚੇ ਦੀ ਕਾਲ ਤੇ ਸ਼ੈਲਰ ਮਾਲਕਾਂ ਅਤੇ ਆੜ੍ਹਤੀਆਂ ਨੂੰ ਆਪਣੇ ਨਿੱਜੀ ਹੱਕਾਂ ਦੇ ਲਈ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਅਪੀਲ ਕੀਤੀ ਗਈ ।ਜਿਸ ਦਾ ਕਿ ਉਹਨਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਉਹਨਾਂ ਕਿਹਾ ਕਿ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਇੱਛਾ ਸਾਨੂੰ ਦਬਾਉਣ ਦੀ ਹੈ ਪਰ ਹੱਕਾਂ ਲਈ ਜਿਉਂਦੀ ਕੌਮ ਕਦੇ ਵੀ ਹੌਸਲਾ ਨਹੀਂ ਢਾਹ ਸਕਦੀ। ਜਦੋਂ ਮਸਲਾ ਸਾਡੀ ਰੋਟੀ ਤੇ ਆ ਜਾਂਦਾ ਹੈ ਤਾਂ ਅਸੀਂ ਕਿਵੇਂ ਚੁੱਪ ਕਰਕੇ ਬੈਠ ਸਕਦੇ ਹਾਂ । ਜਿਹੜੀਆਂ ਮੁਢਲੀਆਂ ਲੋੜਾਂ ਨੂੰ ਇਹਨਾਂ ਸਰਕਾਰਾਂ ਨੇ ਪੂਰੀਆਂ ਕਰਨਾ ਹੁੰਦਾ ਹੈ ਉਹਨਾਂ ਲਈ ਵੀ ਸਾਨੂੰ ਸੜਕਾਂ ਤੇ ਬੈਠਣਾ ਪੈਂਦਾ ਹੈ। ਫਿਰ ਇਹਨਾਂ ਸਰਕਾਰਾਂ ਵੱਲੋਂ ਹੀ ਪ੍ਰਚਾਰ ਕੀਤਾ ਜਾਂਦਾ ਹੈ ਕਿ ਕਿਸਾਨ ਬਿਨਾਂ ਵਜਾ ਧਰਨੇ ਲਾਉਂਦੇ ਹਨ। ਜੇਕਰ ਸਰਕਾਰ ਪਹਿਲਾਂ ਹੀ ਗੰਭੀਰ ਹੁੰਦੀ ਤਾਂ ਅੱਜ ਇਹ ਹਾਲਾਤ ਪੈਦਾ ਨਾ ਹੁੰਦੇ। ਇਹਨਾਂ ਹਾਲਾਤਾਂ ਦੀ ਜਿੰਮੇਵਾਰ ਸਿਰਫ ਤੇ ਸਿਰਫ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਹੈ। ਉਹਨਾਂ ਦੱਸਿਆ ਕਿ ਪਿਛਲੇ ਦਿਨੀ ਵੀ ਜਦੋਂ 7 ਤਰੀਕ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਤਾਂ ਉਸ ਤੋਂ ਅਗਲੇ ਦਿਨ ਹੀ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਜੋ ਕਿ ਸਿਰਫ ਇੱਕ ਦਿਨ ਚੱਲੀ। ਉਸ ਤੋਂ ਬਾਅਦ ਜਦੋਂ 11 ਤਰੀਕ ਨੂੰ ਸੰਯੁਕਤ ਮੋਰਚੇ ਦੀ ਮੀਟਿੰਗ ਹੋਈ ਤਾਂ ਸ਼ਾਮ ਨੂੰ ਹੀ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਗਈ ਜੋ ਕਿ ਸਿਰਫ ਲੋਕਾਂ ਨੂੰ ਗੁਮਰਾਹ ਕਰਨ ਦਾ ਸਰਕਾਰ ਦਾ ਨਵਾਂ ਰਾਹ ਹੈ। ਆੜਤ ,ਸੈ਼ਲਰਾ ਵਾਲੇ ਅੱਗੇ ਤੋਂ ਝੋਨਾ ਖਰੀਦਣ ਤੋਂ ਗ਼ੁਰੇਜ਼ ਕਰ ਰਹੇ ਹਨ। ।ਉਹਨਾਂ ਕਿਹਾ ਕਿੰਨੇ ਦੁੱਖ ਦੀ ਗੱਲ ਹੈ ਕਿ ਪੂਰਾ ਭਾਰਤ ਤਿਉਹਾਰ ਮਨਾ ਰਿਹਾ ਹੈ ਅਤੇ ਅਸੀਂ ਕਿਸਾਨ ਮੰਡੀਆਂ ਦੇ ਵਿੱਚ ਰੁਲ਼ ਰਹੇ ਹਾਂ।ਇਸ ਸਮੇਂ ਉਹਨਾਂ ਵੱਲੋਂ ਸਮੂਹ ਕਿਸਾਨ ਭਾਈਚਾਰੇ, ਮਜ਼ਦੂਰਾਂ, ਆੜਤੀਆਂ ਅਤੇ ਸ਼ੈਲਰ ਮਾਲਕਾਂ ਨੂੰ ਇਕੱਠੇ ਹੋਣ ਦਾ ਸੱਦਾ 13 ਅਕਤੂਬਰ ਨੂੰ ਮੰਡੀ ਸਰਹਾਲਾ ਚੌਕ ਤੇ ਦਿੱਤਾ। ਇਸ ਸਮੇਂ ਆੜਤੀ ਐਸੋਸੀਏਸ਼ਨ ਦੇ ਪ੍ਧਾਨ ਸੁਖਦੇਵ ਸਿੰਘ, ਰਮਨ, ਪਿੰਕਾ, ਹਰਮੇਸ਼ ਲਾਲ, ਹਰਮੀਤ ਸਿੰਘ ਹੈਪੀ,ਹਰਕਮਲ ਸਿੰਘ ਬਾਹਗਾ,ਬੰਟੀ ਬਾਹਗਾ, ਤਰਨਦੀਪ ਸਿੰਘ ਮੱਲੵੀ, ਸੋਨੂੰ ਅਰਗੋਵਾਲ, ਹਰਵਿੰਦਰ ਸਮਰਾ, ਜਰਨੈਲ ਸਿੰਘ ਖਾਲਸਾ, ਮਨਪ੍ਰੀਤ ਸਿੰਘ , ਸਰਬਜੀਤ ਸਿੰਘ, ਤਰਲੋਕ ਸਿੰਘ, ਸਾਧੂ ਸਿੰਘ, ਮਨਦੀਪ ਸਿੰਘ ਆਦਿ ਹਾਜ਼ਰ ਹੋਏ।