Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing ਓ.ਪੀ.ਡੀ ਸੇਵਾਵਾਂ ਬੰਦ ਕਰਨ ਦੇ ਫੈਸਲੇ ਤਹਿਤ ਪੀ.ਐਚ.ਸੀ ਭੂੰਗਾ ਵਿਖੇ ਵੀ ਕੀਤੀ ਗਈ ਹੜਤਾਲ

ਓ.ਪੀ.ਡੀ ਸੇਵਾਵਾਂ ਬੰਦ ਕਰਨ ਦੇ ਫੈਸਲੇ ਤਹਿਤ ਪੀ.ਐਚ.ਸੀ ਭੂੰਗਾ ਵਿਖੇ ਵੀ ਕੀਤੀ ਗਈ ਹੜਤਾਲ

ਗੜ੍ਹਦੀਵਾਲਾ 9 ਸਤੰਬਰ (ਚੌਧਰੀ) 

: ਪੀ.ਸੀ.ਐਮ.ਐਸ ਐਸੋਸੀਏਸ਼ਨ ਪੰਜਾਬ ਵੱਲੋਂ ਸੂਬਾ ਪੱਧਰੀ ਤਿੰਨ ਰੋਜ਼ਾ ਓ.ਪੀ.ਡੀ ਸੇਵਾਵਾਂ ਸਵੇਰੇ 8 ਵੱਜੇ ਤੋਂ 11 ਵੱਜੇ ਤੱਕ ਬੰਦ ਕਰਨ ਦੇ ਫੈਂਸਲੇ ਤਹਿਤ ਪੀ.ਐਚ.ਸੀ ਭੂੰਗਾ ਵਿਖੇ ਵੀ ਹੜਤਾਲ ਕੀਤੀ ਗਈ ।ਇਸ ਮੌਕੇ ਮੈਡੀਕਲ ਅਫਸਰ ਡਾ. ਜਗਤਾਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਹੜਤਾਲ ਦਾ ਮੁੱਖ ਕਾਰਨ ਸਿਹਤ ਵਿਭਾਗ ਦੀਆਂ ਮੰਗਾਂ ਜਿਵੇਂ ਕਿ ਸਿਹਤ ਵਿਭਾਗ ਦੇ ਮੁਲਾਜਮਾਂ ਦੀ ਸੁਰੱਖਿਆ, ਏ.ਸੀ.ਪੀ ਲਾਗੂ ਕਰਨ ਵਾਰੇ, ਮਹਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ ਵਾਰੇ, ਖਾਲੀ ਪਈਆਂ ਅਸਾਮੀਆਂ ਭਰਨ ਵਾਰੇ ਅਤੇ ਪੇਂਡੂ ਭੱਤੇ ਸਹਿਤ ਬਹੁਤ ਸਾਰੇ ਜਰੂਰੀ ਭੱਤੇ ਦੁਬਾਰਾ ਚਾਲੂ ਕਰਨ ਸੰਬੰਧੀ ਸਰਕਾਰ ਦੁਆਰਾ ਮੰਗਾਂ ਨਾ ਮੰਨਣ ਵੱਜੋਂ ਦੱਸਿਆ ਗਿਆ।ਇਸ ਮੌਕੇ ਸ਼ੀਨੀਅਰ ਮੈਡੀਕਲ ਅਫਸਰ ਡਾ. ਹਰਜੀਤ ਸਿੰਘ ਨੇ ਦੱਸਿਆ ਕਿ ਇਸ ਮੁਤਾਬਕ ਸਬ-ਕਮੇਟੀ ਵਿਚ ਇਹ ਵੀ ਫੈਸਲਾ ਲਿਆ ਗਿਆ ਕਿ ਜੇਕਰ ਸਰਕਾਰ ਨੇ ਇਹ ਮੰਗਾਂ ਨਾ ਮਨਿਆਂ ਤਾਂ ਇਸ ਹੜਤਾਲ ਦਾ ਸਮਾਂ ਪੂਰੇ ਦਿਨ ਲਈ ਕੀਤਾ ਜਾਵੇਗਾ ।ਇਸ ਮੌਕੇ ਡਾ ਹਰਦੀਪ ਸਿੰਘ, ਡਾ ਹਰਪ੍ਰੀਤ ਕੌਰ, ਡਾ ਸੁਪ੍ਰੀਤ ਕੌਰ, ਡਾ ਗੁਰਦਰਸ਼ਨ ਸਿੰਘ , ਜਸਤਿੰਦਰ ਸਿੰਘ ਬੀ.ਈ.ਈ, ਰਣਜੀਤ ਸਿੰਘ ਅਫਥਾਲਮਿਕ ਅਫਸਰ ,ਐਮ. ਐਲ. ਟੀ ਅਮਨਦੀਪ ਕੌਰ, ਫਾਰਮੇਸੀ ਅਫਸਰ  ਅਜੀਤ ਸਿੰਘ,ਕੁਲਦੀਪ ਕੌਰ, ਮਨਦੀਪ ਕੌਰ ਰਮਨਦੀਪ ਕੌਰ , ਸਟਾਫ ਸਿਸਟਰ ਸੁਰਿੰਦਰ ਕੌਰ, ਆਦਿ ਸ਼ਾਮਲ ਸਨ ।