Prime Punjab Times

Latest news
ਹੱਕੀ ਮੰਗਾਂ ਨੂੰ ਲੈ ਕੇ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਵੱਲੋਂ ਸਿਵਲ ਸਰਜਨ ਨੂੰ ਮੰਗ-ਪੱਤਰ, ਮੰਗਾਂ ਨਾ ਮੰਨਣ ’ਤੇ... ਔਰਤ ਦੇ ਕੰਨਾਂ ਵਿਚੋਂ ਸੋਨੇ ਦੇ ਟਾਪਸ ਖੋਹਣ ਵਾਲੇ ਦੋ ਲੁਟੇਰੇ ਕਾਬੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖ਼ਾਲਸਾ ਕਾਲਜ ਦੇ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਵਜ਼ੀਫੇ ਵੰਡੇ ਗਏ DAV ਪਬਲਿਕ ਸਕੂਲ ਦੇ ਬੈਡਮਿੰਟਨ ਖਿਡਾਰੀਆਂ ਦੀ ਸ਼ਾਨਦਾਰ ਪ੍ਰਾਪਤੀ ਸੇਵਾ ਮੁਕਤੀ ਤੇ ਵਿਸ਼ੇਸ਼ - ਲੈਕਚਰਾਰ ਯੁੱਧਵੀਰ ਸਿੰਘ ਚੋਰਾਂ ਨੇ ਤਹਿਸੀਲ ਕੰਪਲੈਕਸ ਦਸੂਹਾ ਦੇ ਫਰਦ ਕੇਂਦਰ ਨੂੰ ਬਣਾਇਆ ਨਿਸ਼ਾਨਾ पुलिस ने ऑपरेशन प्रहार 4.0 के तहत 102 आरोपियों को किया गिरफ्तार अर्बन एस्टेट पुलिस चौकी पर हुए ग्रेनेड हमले का 48 घंटे में पर्दाफाश, दो नाबालिग आरोपी गिरफ्तार, तीसर... ਖ਼ਾਲਸਾ ਕਾਲਜ ਵਿਖੇ ਮੀਰੀ ਪੀਰੀ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਆਯੋਜਿਤ, 31 ਯੂਨਿਟ ਖੂਨ... DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਐਥਲੈਟਿਕਸ ਮੁਕਾਬਲਿਆਂ 'ਚ ਲਹਿਰਾਇਆ ਜਿੱਤ ਦਾ ਪਰਚਮ
ADVERTISEMENT
You are currently viewing ਸੰਯੁਕਤ ਕਿਸਾਨ ਮੋਰਚੇ ਵੱਲੋਂ ਸਿਵਲ ਹਸਪਤਾਲ ਕਲਾਨੌਰ ਵਿਖੇ ਲਾਏ ਗਏ ਧਰਨਾ ਅੱਜ 11ਵਾਂ ਦਿਨ ਵੀ ਜਾਰੀ ਰਿਹਾ

ਸੰਯੁਕਤ ਕਿਸਾਨ ਮੋਰਚੇ ਵੱਲੋਂ ਸਿਵਲ ਹਸਪਤਾਲ ਕਲਾਨੌਰ ਵਿਖੇ ਲਾਏ ਗਏ ਧਰਨਾ ਅੱਜ 11ਵਾਂ ਦਿਨ ਵੀ ਜਾਰੀ ਰਿਹਾ

ਬਟਾਲਾ, ਕਲਾਨੌਰ (ਅਵਿਨਾਸ਼ ਸ਼ਰਮਾ )

ਮੋਰਚਾ ਉਨ੍ਹਾਂ ਚਿਰ ਤੱਕ ਜਾਰੀ ਰਹੇਗਾ ਜਿੰਨਾ ਚਿਰ ਇਸ ਹਸਪਤਾਲ ਵਿਚ ਡਾਕਟਰ ਪੂਰੇ ਭਰਤੀ ਨਹੀਂ ਕੀਤੇ ਜਾਂਦੇ ;-ਗੁਰਦੀਪ ਕਾਮਲਪੁਰ

: ਡਾਕਟਰ ਲਿਆਓ, ਹਸਪਤਾਲ ਬਚਾਓ ਅਤੇ ਹੋਰ ਸਰਕਾਰੀ ਅਦਾਰਿਆਂ ਵਿੱਚ ਸਟਾਫ਼ ਪੂਰਾ ਕਰੋ ਦੇ ਨਾਹਰੇ ਹੇਠ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਿਵਲ ਹਸਪਤਾਲ ਕਲਾਨੌਰ ਵਿਖੇ ਲਾਏ ਗਏ ਧਰਨਾ ਅੱਜ 11ਵਾਂ ਦਿਨ ਵੀ ਜਾਰੀ ਰਿਹਾ । ਅੱਜ ਦਾ ਧਰਨਾ ਜਮਹੂਰੀ ਕਿਸਾਨ ਸਭਾ ਦੀ ਛਾਹਲੇ ਚੱਕ ਦੀ ਇਕਾਈ ਵੱਲੋਂ ਸੀ੍ ਸੰਤੋਖ ਸਿੰਘ ਦੀ ਅਗਵਾਈ ਹੇਠ ਲਾਇਆ ਗਿਆ। ਬੁਲਾਰੇ ਹਰਜੀਤ ਸਿੰਘ ਕਾਹਲੋ, ਸ਼ਿੰਦਰਪਾਲ ਸ਼ਰਮਾ, ਗੁਰਦੀਪ ਸਿੰਘ ਕਾਮਲ ਪੁਰ, ਮਾਸਟਰ ਸਰਦੂਲ ਸਿੰਘ ਅਤੇ ਰੌਸ਼ਨ ਲਾਲ ਨੇ ਸਪੱਸ਼ਟ ਕੀਤਾ ਕਿ ਇਹ ਮੋਰਚਾ ਉਨ੍ਹਾਂ ਚਿਰ ਤੱਕ ਜਾਰੀ ਰਹੇਗਾ ਜਿੰਨਾ ਚਿਰ ਇਸ ਹਸਪਤਾਲ ਵਿਚ ਡਾਕਟਰ ਪੂਰੇ ਭਰਤੀ ਨਹੀਂ ਕੀਤੇ ਜਾਂਦੇ। ਆਮ ਆਦਮੀ ਪਾਰਟੀ ਦੀ ਸਰਕਾਰ ਝੂਠ ਤੇ ਝੂਠ ਬੋਲ ਰਹੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇ ਰਹੀ ਹੈ। ਕਲਾਨੌਰ ਵਿੱਚ ਹਸਪਤਾਲ, ਬਿਜਲੀ ਬੋਰਡ , ਤਹਿਸੀਲ, ਸਮਾਜਿਕ ਸੁਰੱਖਿਆ , ਸੀਨੀਅਰ ਸੈਕੰਡਰੀ ਸਕੂਲ ਅਤੇ ਇਥੋਂ ਤੱਕ ਕਿ ਪੁਲਿਸ ਸਟੇਸ਼ਨ ਵਿਚ ਵੀ ਮੁਲਾਜ਼ਮ ਪੂਰੇ ਨਹੀਂ ਹਨ। ਇਸ ਲਈ ਅਸੀਂ ਸਰਕਾਰ ਕੋਲੋਂ ਵਾਰ ਵਾਰ ਮੰਗ ਕਰਦੇ ਹਾਂ ਕਿ ਸਰਕਾਰੀ ਅਦਾਰਿਆਂ ਵਿੱਚ ਸਟਾਫ਼ ਪੂਰਾ ਕੀਤਾ ਜਾਵੇ। ਪੰਜਾਬ ਸਰਕਾਰ ਵੱਲੋਂ ਲਗਾਤਾਰ ਪਰਚਾਰਿਆ ਜਾ ਰਿਹਾ ਹੈ ਕਿ 43 ਹਜ਼ਾਰ ਮੁਲਾਜ਼ਮ ਭਰਤੀ ਕੀਤਾ ਗਿਆ ਹੈ ਪਰ ਦੱਸਿਆ ਜਾਵੇ ਕਿ ਕਲਾਨੌਰ ਵਿੱਚ ਜਾਂ ਫਿਰ ਹੋਰ ਸਰਕਾਰੀ ਅਦਾਰਿਆਂ ਵਿੱਚ ਕਿੰਨੀਆਂ ਭਰਤੀਆਂ ਕੀਤੀਆਂ ਗਈਆਂ ਹਨ। । ਅੱਜ ਦੇ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਸੰਤੋਖ ਸਿੰਘ, ਸਤਨਾਮ ਸਿੰਘ, ਸਰੂਪ ਸਿੰਘ, ਸੁਰਜੀਤ ਸਿੰਘ ,ਅਮਰੀਕ ਸਿੰਘ, ਸੁਖਵਿੰਦਰ ਸਿੰਘ, ਪਿੰਡ ਛਾਹਲੇ ਚੱਕ। ਬਲਦੇਵ ਸਿੰਘ,ਵੀਰ ਸਿੰਘ, ਸੁਰਜਨ ਸਿੰਘ ਪਰਸ ਰਾਮ, ਰਛਪਾਲ ਸਿੰਘ, ਦਿਲਬਾਗ ਸਿੰਘ ਕਲਾਨੌਰ। ਬਸ਼ੀਰ ਗਿੱਲ ਮਸਤ ਕੋਟ, ਰੌਸ਼ਨ ਲਾਲ, ਬਲਰਾਜ ਸਿੰਘ ਸ਼ਿੰਦਰਪਾਲ ਸ਼ਰਮਾ ਬਲਜੀਤ ਸਿੰਘ ਆਦਿ ਹਾਜ਼ਰ ਸਨ।

error: copy content is like crime its probhihated