ਬਟਾਲਾ (ਅਵਿਨਾਸ਼ ਸ਼ਰਮਾ)
ਸੈਂਕੜੇ ਹਿੰਦੂਆਂ ਨੇ ਬੰਗਲਾਦੇਸ਼ ਖਿਲਾਫ ਚੁੱਕਿਆ ਝੰਡਾ
: ਬੰਗਲਾਦੇਸ਼ ਵਿੱਚ ਹਿੰਦੂਆਂ ਨਾਲ ਹੋ ਰਹੇ ਅੱਤਿਆਚਾਰ ਦੇ ਵਿਰੋਧ ਦੇ ਵਿੱਚ ਅੱਜ ਬਟਾਲਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਧਰਮ ਸੁਰਕਸ਼ਾ ਮੰਚ ਵੱਲੋਂ ਰੋਸ਼ ਮਾਰਚ ਕੱਢਿਆ ਗਿਆ ਇਸ ਮੌਕੇ ਪ੍ਰਦਰਸ਼ਨਕਾਰੀਆਂ ਵੱਲੋਂ ਹਿੰਦੂ ਸੰਗਠਨਾਂ ਦੇ ਹੱਕ ਚ ਨਾਰੇ ਲਾਏ ਗਏ ਤੇ ਬੰਗਲਾਦੇਸ਼ ਦੇ ਖਿਲਾਫ ਨਾਰੇ ਲਾਏ ਗਏ ਇਹ ਰੋਸ਼ ਪ੍ਰਦਰਸ਼ਨ ਬਟਾਲੇ ਦੇ ਵੱਖ-ਵੱਖ ਬਾਜ਼ਾਰਾਂ ਚੋਂ ਹੁੰਦਾ ਹੋਇਆ ਤਹਿਸੀਲਦਾਰ ਦਫਤਰ ਬਟਾਲਾ ਵਿਖੇ ਆ ਕੇ ਖਤਮ ਹੋਇਆ ਇਸ ਮੌਕੇ ਬੋਲਦਿਆਂ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੋ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੇ ਨਾਲ ਹੋ ਰਿਹਾ ਉਹ ਬਹੁਤ ਗਲਤ ਹੋ ਰਿਹਾ ਜੋ ਵੀ ਅੱਤਿਆਚਾਰ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਨਾਲ ਕੀਤੇ ਜਾ ਰਹੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਸਖਤ ਕਦਮ ਚੁੱਕੇ ਤਾਂ ਕਿ ਬੰਗਲਾਦੇਸ਼ ਦੇ ਵਿੱਚ ਜੋ ਹਿੰਦੂਆਂ ਤੇ ਤਸ਼ੱਦਦ ਹੋ ਰਿਹਾ ਇਹ ਨਾ ਹੋਵੇ ਦੂਸਰੇ ਪਾਸੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਬੰਗਲਾਦੇਸ਼ ਦੇ ਖਿਲਾਫ ਕੇਂਦਰ ਸਰਕਾਰ ਦੇ ਨਾਮ ਤਹਿਸੀਲਦਾਰ ਨੂੰ ਮੰਗ ਪੱਤਰ ਦਿੱਤਾ ।








