Prime Punjab Times

Latest news
ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ
ADVERTISEMENT
You are currently viewing ਚੌਹਾਲ ਤੋਂ ਤਿੰਨ ਕਿਲੋਮੀਟਰ ਦੂਰ ਸੰਘਣੇ ਜੰਗਲ ਚੋਂ ਲੜਕਾ ਅਤੇ ਲੜਕੀ ਦੀਆਂ ਮਿਲੀਆਂ ਲਾਸ਼ਾ.. ਪੁਲਿਸ ਜਾਂਚ ਵਿਚ ਜੁੱਟੀ

ਚੌਹਾਲ ਤੋਂ ਤਿੰਨ ਕਿਲੋਮੀਟਰ ਦੂਰ ਸੰਘਣੇ ਜੰਗਲ ਚੋਂ ਲੜਕਾ ਅਤੇ ਲੜਕੀ ਦੀਆਂ ਮਿਲੀਆਂ ਲਾਸ਼ਾ.. ਪੁਲਿਸ ਜਾਂਚ ਵਿਚ ਜੁੱਟੀ

ਹੁਸ਼ਿਆਰਪੁਰ 19 ਅਗਸਤ (PPT NEWS)

: ਹੁਸ਼ਿਆਰਪੁਰ ਦੇ ਪਿੰਡ ਚੌਹਾਲ ਤੋਂ ਤਿੰਨ ਕਿਲੋਮੀਟਰ ਦੂਰ ਸੰਘਣੇ ਜੰਗਲ ਵਿਚ ਸੰਦੀਪ ਤਿਵਾੜੀ (22)ਅਤੇ ਉਸਦੀ ਦੋਸਤ ਮਹਿਲਾ ਪੂਜਾ (25)ਨਿਵਾਸੀ ਉਤਰ ਪ੍ਰਦੇਸ਼, ਹਾਲ ਨਿਵਾਸੀ ਮੁਹੱਲਾ ਅਮਨ ਨਗਰ (ਜਲੰਧਰ) ਨੇ ਦਰਖ਼ਤ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਦੋਨੋ ਪਿਛਲੇ ਕੁਝ ਮਹੀਨਿਆਂ ਤੋਂ ਇਕੱਠੇ ਜਲੰਧਰ ਵਿਚ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਸਨ। ਮ੍ਰਿਤਕ ਸੰਦੀਪ ਦੇ ਭਰਾ ਮੁਨੀਸ਼,ਜੀਜਾ ਅਰੁਣ ਬਾਜਪਾਈ ਅਤੇ ਦੋਸਤ ਬ੍ਰਜੇਸ਼ ਨਵੀਨ ਨੇ ਦੱਸਿਆ ਕਿ ਇਹਨਾਂ ਦੋਨਾਂ ਦੀ ਦੋਸਤੀ ਇੰਸਟਾਗ੍ਰਾਮ ਉਤੇ ਹੋਈ ਅਤੇ ਪਿਆਰ ਵਿਚ ਬਦਲ ਗਈ। ਦੋਨੋਂ ਜਲੰਧਰ ਇਕ ਫੈਕਟਰੀ ਵਿਚ ਕੰਮ ਕਰਦੇ ਸਨ। ਪੂਜਾ ਦੇ ਪਹਿਲੇ ਪਤੀ ਤੋਂ ਇਕ ਬੇਟਾ ਵੀ ਹੈ।ਲੇਕਿਨ ਉਸਨੇ ਸੰਦੀਪ ਨੂੰ ਆਪਣੇ ਅਜੇਹੇ ਜਾਲ ਵਿਚ ਫਸਾਇਆ ਕਿ ਉਹ ਅੱਜ ਆਪਣੀ ਜਾਨ ਗਵਾ ਬੈਠਾ। ਪਰਿਵਾਰ ਉਸਨੂੰ ਇਕਠੇ ਰਹਿਣ ਅਤੇ ਪੂਜਾ ਦੇ ਲੱਛਣਾਂ ਨੂੰ ਦੇਖਕੇ ਖੁਸ਼ ਨਹੀਂ ਸੀ। ਭਰਜਾਈ ਰਿੰਕੂ ਤਿਵਾੜੀ ਨੇ ਦਸਿਆ ਕਿ ਸੰਦੀਪ ਪੂਜਾ ਤੋਂ ਦੁੱਖੀ ਸੀ, ਉਹ ਹਦ ਤੋਂ ਵਧ ਪ੍ਰੇਸ਼ਾਨ ਕਰਦੀ ਸੀ ਅਤੇ ਇਸਨੂੰ ਇਕੱਲਾ ਨਹੀਂ ਰਹਿਣ ਦਿੰਦੀ ਸੀ। ਉਹਨਾਂ ਨੇ ਦੱਸਿਆ ਕਿ ਮਰਨ ਤੋਂ ਪਹਿਲਾਂ ਉਸਦਾ ਫੋਨ ਮੁਨੀਸ਼ ਨੂੰ ਆਇਆ ਸੀ, ਜਿਸ ਵਿਚ ਉਸਨੇ ਕਿਹਾ ਕਿ ਉਹ ਹੁਣ ਮਰ ਰਹੇ ਹਨ ਅਤੇ ਲਾਸ਼ਾਂ ਲੈ ਜਾਣਾ, ਇਸਦੀ ਰਿਕਾਰਡਿੰਗ ਵੀ ਉਹਨਾਂ ਦੇ ਕੋਲ਼ ਹੈ। ਘਟਨਾ ਦੀ ਜਾਂਚ ਵਿਚ ਪੁਲਿਸ ਜੁੱਟ ਗਈ ਹੈ ਅਤੇ ਪੋਸਟ ਮਾਰਟਮ ਤੋਂ ਬਾਅਦ ਸਾਰੀ ਸਥਿਤੀ ਸਾਹਮਣੇ ਆ ਜਾਵੇਗੀ।