Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਆਖੇ ਲੱਗਕੇ ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਕਰਨ ਵਾਲੇ ਪਾਸੇ ਚੱਲ ਰਹੀ ਹੈ : ਬੇਗਮਪੁਰਾ ਟਾਇਗਰ ਫੋਰਸ

ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਆਖੇ ਲੱਗਕੇ ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਕਰਨ ਵਾਲੇ ਪਾਸੇ ਚੱਲ ਰਹੀ ਹੈ : ਬੇਗਮਪੁਰਾ ਟਾਇਗਰ ਫੋਰਸ

ਹੁਸ਼ਿਆਰਪੁਰ 17 ਅਗਸਤ ( ਤਰਸੇਮ ਦੀਵਾਨਾ )

ਕਾਲਜਾਂ ਨੂੰ ਖੁਦਮੁਖਤਿਆਰ ਕਰਨ ਦਾ ਮਤਲਬ ਕਿ ਫੀਸਾਂ ਚ ਵਾਧਾ ਕਰਕੇ ਵਿਦਿਆਰਥੀਆਂ ਤੇ ਵਾਧੂ ਆਰਥਿਕ ਬੋਝ ਪਾਉਣਾ ਹੈ : ਬੀਰਪਾਲ, ਨੇਕੂ, ਹੈਪੀ,

: ਬੇਗਮਪੁਰਾ ਟਾਇਗਰ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ  ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਫੋਰਸ ਦੀ ਇੱਕ ਜਰੂਰੀ ਮੀਟਿੰਗ ਫੋਰਸ ਦੇ ਮੁੱਖ ਦਫਤਰ ਮੁਹੱਲਾ ਭਗਤ ਨਗਰ ਵਿਖੇ ਫੋਰਸ ਦੇ ਸੂਬਾ ਪ੍ਰਧਾਨ ਬੀਰਪਾਲ ਠਰੋਲੀ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਫੋਰਸ ਦੇ ਦੁਆਬਾ ਪ੍ਰਧਾਨ ਨੇਕੂ ਅਜਨੋਹਾ ਤੇ ਜ਼ਿਲਾ ਪ੍ਰਧਾਨ ਹੈਪੀ ਫਤਿਹਗੜ੍ਹ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਮੀਟਿੰਗ ਵਿੱਚ ਬੋਲਦਿਆਂ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਕੇਂਦਰ ਦੀ ਨਵੀਂ ਸਿੱਖਿਆ ਨੀਤੀ ਦੇ ਤਹਿਤ ਹੀ ਪੰਜਾਬ ਦੇ 8 ਕਾਲਜਾਂ ਨੂੰ ਖੁਦਮੁਖਤਿਆਰ ਕਰਕੇ ਸਿਖਿਆ ਦੇਣ ਤੋਂ ਆਪਣੇ ਹੱਥ ਪਿੱਛੇ ਖਿੱਚ ਰਹੀ ਹੈ। ਸਰਕਾਰ ਵੱਲੋਂ ਕਾਲਜਾਂ ਨੂੰ ਖੁਦਮੁਖਤਿਆਰ ਕਰਨ ਸੰਬੰਧੀ ਕੋਈ  ਵੀ ਡਰਾਫਟ ਜਾਂ ਨੋਟੀਫਿਕੇਸ਼ਨ ਕਾਲਜਾਂ ਨੂੰ ਨਹੀਂ ਦਿੱਤਾ ਗਿਆ ਪਰ ਡੀਪੀਆਈ ਦਫਤਰ ਵੱਲੋੰ ਜਬਾਨੀ ਕਲਾਮੀ ਕਾਲਜ ਪ੍ਰਿੰਸੀਪਲਾਂ ਨੂੰ ਯੂਜੀਸੀ  ਦੀ ਸਾਈਟ ਉੱਪਰ ਖੁਦਮੁਖਤਿਆਰੀ ਲਈ ਕਾਲਜ ਦਾ ਨਾਮ ਦਰਜ ਕਰਨ ਦਾ ਹੁਕਮ ਚਾੜਿਆ ਜਾ ਰਿਹਾ ਹੈ।ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਆਖੇ ਲੱਗ ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਕਰਨ ਵਾਲੇ ਪਾਸੇ ਚੱਲ ਰਹੀ ਹੈ।ਪੰਜਾਬ ਸਰਕਾਰ ਕਾਲਜਾਂ ਦੀ ਨਵੀਂ ਸਿੱਖਿਆ ਨੀਤੀ ਤਹਿਤ ਪ੍ਰਾਈਵੇਟ ਕਰਨ ਦੇ ਰਾਹ ਪੈ ਚੁੱਕੀ ਹੈ ।

ਆਗੂਆਂ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਤਹਿਤ ਵੱਡੇ ਪੱਧਰ ਤੇ ਵਿਦਿਅਕ ਅਦਾਰੇ ਬੰਦ ਹੋਣਗੇ। ਕਾਲਜਾਂ ਨੂੰ ਖੁਦਮੁਖਤਿਆਰ ਕਰਨ ਦਾ ਮਤਲਬ ਕਿ ਫੀਸਾਂ ਚ ਵਾਧਾ ਕਰਕੇ ਵਿਦਿਆਰਥੀਆਂ ਤੇ ਵਾਧੂ ਆਰਥਿਕ ਬੋਝ ਪਾਉਣਾ ਹੈ ਤੇ ਵੱਡੀ ਗਿਣਤੀ ਫੀਸਾਂ ਦੇਣ ਤੋਂ ਅਸਮਰੱਥ ਪੜ੍ਹਾਈ ਵਿੱਚੋਂ ਬਾਹਰ ਹੋ ਜਾਵੇਗੀ ਅਤੇ ਜਿਸ ਦੀ ਜੇਬ ਦੇ ਵਿੱਚ ਜਿੰਨਾ ਪੈਸਾ ਹੈ ਉਹ ਉਸ ਤਰ੍ਹਾਂ ਦੀ ਸਿੱਖਿਆ ਲੈ ਸਕੇਗਾ।ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਜੇਕਰ ਇਹ ਵਿਦਿਆਰਥੀ,ਅਧਿਆਪਕ ਵਿਰੋਧੀ ਫੈਸਲਾ ਵਾਪਿਸ ਨਾ ਲਿਆ ਗਿਆ ਤਾਂ ਬੇਗਮਪੁਰਾ ਟਾਇਗਰ ਫੋਰਸ
ਇਸ ਖ਼ਿਲਾਫ਼ ਤਿੱਖਾ ਸੰਘਰਸ਼ ਕਰੇਗੀ। ਆਗੂਆਂ ਨੇ ਕਿਹਾ ਕਿ ਜੇਕਰ ਫੈਸਲਾ ਵਾਪਸ ਨਾ ਲਿਆ ਤਾ ਬੇਗਮਪੁਰਾ ਟਾਇਗਰ ਫੋਰਸ ਭਰਾਤਰੀ ਜਥੇਬੰਦੀਆ ਨੂੰ ਨਾਲ ਲੈਕੇ ਤਿੱਖੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰੇਗੀ ! ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤੀਸ਼ ਕੁਮਾਰ ਸ਼ੇਰਗੜ,ਰਾਜ ਕੁਮਾ ਬੱਧਣ ਸ਼ੇਰਗੜ ,ਸਨੀ ਸੀਣਾ,ਬੰਟੀ ਬਸੀ ਵਾਹਦ ,ਮਿੰਟੂ ਕੁੱਲੀਆ,ਅਮਨਦੀਪ, ਮੁਨੀਸ਼, ਚਰਨਜੀਤ ਡਾਡਾ, ਕਮਲਜੀਤ ਡਾਡਾ, ਰਾਮ ਜੀ,ਦਵਿੰਦਰ ਕੁਮਾਰ, ਪੰਮਾ ਡਾਡਾ, ਗੋਗਾ ਮਾਂਝੀ  , ਪਵਨ ਕੁਮਾਰ ਬੱਧਣ,ਅਮਨਦੀਪ ਸਿੰਘ,ਮਨੀਸ਼ ਕੁਮਾਰ, ਚਰਨਜੀਤ ਸਿੰਘ,ਭੁਪਿੰਦਰ ਕੁਮਾਰ ਬੱਧਣ  ਕਮਲਜੀਤ ਸਿੰਘ, ਬਿਸ਼ਨਪਾਲ, ਗਿਆਨ ਚੰਦ, ਮੁਸਾਫ਼ਰ ਸਿੰਘ, ਸ਼ੇਰਾ ਸਿੰਘ, ਵਿਸ਼ਾਲ ਕੁਮਾਰ,ਭਿੰਦਾ ਸੀਣਾ, ਹੈਪੀ ਫਤਹਿਗਡ਼੍ਹ,ਦਵਿੰਦਰ ਕੁਮਾਰ, ਨਿਤਿਨ ਸੈਣੀ, ਅਨਮੋਲ ਮਾਝੀ ,ਵਿਜੇ ਕੁਮਾਰ ਜੱਲੋਵਾਲ ਖਨੂਰ , ਕਾਲੂ ਬਾਬਾ ਰਹੀਮਪੁਰ ਰਵਿ ਸੁੰਦਰ ਨਗਰ,ਬਾਲੀ ਫਤਿਹਗੜ੍ਹ ,ਰਣਜੀਤ ਨੌ ਗਰਾਵਾਂ,ਦਿਲਬਾਗ ਫਤਿਹਗੜ੍ਹ ,ਅਜੇ ਬਸੀ ਜਾਨਾ  ਆਦਿ ਹਾਜ਼ਰ ਸਨ।