Prime Punjab Times

Latest news
ਭਗਵਾਨ ਪਰਸ਼ੁਰਾਮ ਜਯੰਤੀ ਮੌਕੇ ਬਟਾਲਾ ਵਿੱਚ ਭਗਤੀ ਦਾ ਮਹਾਂਉਤਸਵ — ਸ਼ਾਨਦਾਰ ਪ੍ਰਭਾਤ ਫੇਰੀ ਨਾਲ ਗੂੰਜਿਆ ਸ਼ਹਿਰ ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ... ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ...
ADVERTISEMENT
You are currently viewing ਪੁਲਿਸ ਨੇ ਚੋਰੀ ਦੀ ਗੱਡੀ ਸਮੇਤ ਇੱਕ ਵਿਅਕਤੀ ਕੀਤਾ ਕਾਬੂ

ਪੁਲਿਸ ਨੇ ਚੋਰੀ ਦੀ ਗੱਡੀ ਸਮੇਤ ਇੱਕ ਵਿਅਕਤੀ ਕੀਤਾ ਕਾਬੂ

ਫਗਵਾੜਾ 16 ਅਗਸਤ (ਲਾਲੀ )

: ਵਤਸਲਾ ਗੁਪਤਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦਿਸ਼ਾ ਨਿਰਦੇਸ਼ ਹੇਠ ਮਾੜੇ ਅਨਸਰਾਂ ਦੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਜ਼ਿਲ੍ਹਾ ਕਪੂਰਥਲਾ ਦੀ ਸਬ ਡਵੀਜਨ ਫਗਵਾੜਾ ਪੁਲਿਸ ਟੀਮ ਵੱਲੋਂ ਇੱਕ ਚੋਰੀ ਦੀ ਗੱਡੀ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ l ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 13.08.24 ਨੂੰ ਸੂਚਨਾ ਮਿਲੀ ਸੀ ਕਿ ਥਾਣਾ ਸਿਟੀ ਫਗਵਾੜਾ ਦੀ ਪੁਲਿਸ ਪਾਰਟੀ ਸਮੇਤ ਲੈਪਟੋਪ, ਪ੍ਰਿੰਟਰ ਬਾਸਵਾਰੀ ਪ੍ਰਾਈਵੇਟ ਗੱਡੀ ਦੇ ਗਸਤ ਵਾ ਤਲਾਸ਼ ਭੈੜੇ ਪੁਰਸ਼ਾਂ ਦੇ ਸੰਬੰਧ ਵਿੱਚ ਗਸਤ ਕਰਦੀ ਹੋਈ ਸਿਟੀ ਥਾਣਾ ਤੋਂ ਬੰਗਾ ਰੋਡ ਬਸਰਾ ਪੈਲੇਸ ਨਜ਼ਦੀਕ ਪੁੱਜੀ ਤਾਂ ਇਕ ਦੇਸ ਭਗਤ ਨੇ ਹਾਜਰ ਆ ਕੇ ਇਕ ਇਤਲਾਹ ਦਿੱਤੀ ਕਿ ਸੁਖਵਿੰਦਰ ਕੁਮਾਰ ਉਰਫ ਹਨੀ ਪੁੱਤਰ ਮੱਖਣ ਲਾਲ ਵਾਸੀ ਕਾਂਸੀ ਨਗਰ ਮੇਹਟਾਂ ਜੋ ਚੋਰੀ ਕਰਨ ਅਤੇ ਨਸ਼ੇ ਪੀਣ ਅਤੇ ਵੇਚਣ ਦਾ ਆਦੀ ਹੈ ਜਿਸ ‘ਤੇ ਪਹਿਲਾ ਵੀ ਨਸ਼ੇ ਸਬੰਧੀ ਪਰਚੇ ਦਰਜ ਹਨ ।ਜੋ ਅੱਜ ਵੀ ਇਕ ਗੱਡੀ ਪੋਲੋ ਫੋਕਸਵੇਗਨ ਰੰਗ ਚਿੱਟਾ ਜਿਸ ਪਰ ਜਾਅਲੀ ਪਲੇਟ ਨੰਬਰ ਪੀ.ਬੀ.08.ਬੀ.ਟੀ 8014 ਲਗਾ ਕੇ ਉਸ ਵਿੱਚ ਸਵਾਰ ਹੋ ਕੇ ਉਸ ਵਿੱਚ ਚੋਰੀ ਕੀਤੇ ਮੋਬਾਇਲ ਫੋਨ ਰੱਖ ਕੇ ਭੋਲੇ ਭਾਲੇ ਲੋਕਾਂ ਨੂੰ ਵੇਚ ਕੇ ਭਾਰੀ ਰਕਮ ਵਸੂਲ ਕਰਦਾ ਹੈ ਅਤੇ ਆਪਣੀ ਨਸ਼ੇ ਦੀ ਪੂਰਤੀ ਕਰਦਾ ਹੈ ਜਿਸ ‘ਤੇ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕਰਕੇ ਦੇਸ ਭਗਤ ਵੱਲੋਂ ਹੁਲੀਏ ਵਾਲੇ ਵਿਅਕਤੀ ਨੂੰ ਰੋਕਿਆ ਅਤੇ ਕਾਰ ਚਾਲਕ ਨੂੰ ਕਾਰ ਦੀ ਮਾਲਕੀ ਸਬੰਧੀ ਪੇਪਰ ਪੇਸ਼ ਕਰਨ ਲਈ ਕਿਹਾ ਜੋ ਕਿ ਕਾਰ ਚਾਲਕ ਕਾਰ ਦੇ ਪੇਪਰ ਨਹੀਂ ਪੇਸ਼ ਕਰ ਪਾਇਆ ਜਿਸ ਨੂੰ ਸਖਤੀ ਨਾਲ ਪੁੱਛਣ ਤੇ ਉਸਨੇ ਦੱਸਿਆ ਕਿ ਇਹ ਕਾਰ ਚੋਰੀ ਦੀ ਹੈ ਅਤੇ ਨੰਬਰ ਪਲੇਟਾਂ ਜਾਅਲੀ ਹਨ ਜਿਸ ‘ਤੇ ਦੋਸ਼ੀ ਸੁਖਵਿੰਦਰ ਕੁਮਾਰ ਉਰਫ ਹਨੀ ਉਕਤ ਨੂੰ ਗ੍ਰਿਫਤਾਰ ਕਰਕੇ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਉਸ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਤਾਂ ਜੋ ਉਸ ਤੋਂ ਪੁੱਛਗਿੱਛ ਕਰਕੇ ਹੋਰ ਜਾਣਕਾਰੀ ਲਈ ਜਾ ਸਕੇ l

error: copy content is like crime its probhihated