Prime Punjab Times

Latest news
ਗੁਰੁਮਾਂ ਦੀ ਦਿਵਯ ਸਾਧਨਾ ਨਾਲ ਜੁੜਨਗੇ ਸਾਧਕ, ਗੁਰਦਾਸਪੁਰ ਤੇ ਅੰਮ੍ਰਿਤਸਰ ਵਿੱਚ ਵਿਸ਼ਵਵਿਆਪੀ ਯੋਗ ਨਿਦਰਾ ਸੈਸ਼ਨ ਨੂੰ ਲੈ... ਤੀਜ ਦੇ ਤਿਉਹਾਰ ਮੌਕੇ ਨਾਰੀ ਸ਼ਕਤੀ ਦਾ ਸੰਦੇਸ਼, ਮਹਿਲਾਵਾਂ ਨੇ ਉਤਸ਼ਾਹ ਨਾਲ ਲਿਆ ਹਿੱਸਾ ਖ਼ਾਲਸਾ ਕਾਲਜ ਵਿਖੇ 'ਵਰਲਡ ਫੈਸ਼ਨ ਦਿਵਸ' ਮਨਾਇਆ ਗਿਆ *SMO ਡਾ.ਮਨਮੋਹਨ ਸਿੰਘ ਨੇ ਸਿਵਲ ਹਸਪਤਾਲ ਦਸੂਹਾ ਵਿਖੇ ਪੌਦਾ ਲਗਾ ਕੇ ਵਾਤਾਵਰਣ ਸੰਭਾਲ ਦਾ ਦਿੱਤਾ ਸੰਦੇਸ਼* ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਮਸ਼ਾਲ ਦਾ ਹੁਸ਼ਿਆਰਪੁਰ ‘ਚ ਭਰਵਾਂ ਸਵਾਗਤ ਵਾਤਾਵਰਣ ਸੁਰੱਖਿਆ ਪ੍ਰਤੀ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਵਿੱਚ ਸਕੂਲ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ : ਡੀਈ... ਵਾਅਦਿਆਂ ਤੋਂ ਅੱਗੇ ਵਧ ਕੇ ਫੈਸਲੇ ਲਾਗੂ ਕਰੇ ਪੰਜਾਬ ਸਰਕਾਰ : ਦਰਸ਼ਵੀਰ ਸਿੰਘ ਰਾਣਾ ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਟਾਰਚ ਰਿਲੇਅ 23 ਨੂੰ ਪਹੁੰਚੇਗੀ ਹੁਸ਼ਿਆਰਪੁਰ ਗੜ੍ਹਦੀਵਾਲਾ ਜ਼ੋਨ ਵਾਲੀਬਾਲ ਟੀਮ ਨੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ 'ਚ ਹਾਸਲ ਕੀਤਾ ਪਹਿਲਾ ਸਥਾਨ, DAV ਪਬਲਿਕ ਸਕੂਲ ਦੇ ਦੋ... KMS ਕਾਲਜ ਦੇ ‘ਡਾ. ਸ਼ਬਨਮ ਕੌਰ ਹੋਟਲ ਮੈਨੇਜਮੈਂਟ ਵਿਭਾਗ’ ਦਾ ਵਿਜੇ ਕੁਮਾਰ ਵੱਲੋਂ ਕੀਤਾ ਗਿਆ ਉਦਘਾਟਨ 
ADVERTISEMENT
You are currently viewing ਰੁਜ਼ਗਾਰ ਮੇਲੇ ਵਿੱਚ ਵਿਦਿਆਰਥੀਆ ਨੇ ਮਾਰੀਆ ਮੱਲਾਂ

ਰੁਜ਼ਗਾਰ ਮੇਲੇ ਵਿੱਚ ਵਿਦਿਆਰਥੀਆ ਨੇ ਮਾਰੀਆ ਮੱਲਾਂ

ਗੜ੍ਹਦੀਵਾਲਾ 8 ਅਗਸਤ (ਚੌਧਰੀ) 

: ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ (ਸਿੱਖਿਆ) ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਅਤੇ ਪ੍ਰੇਰਨਾ ਸਦਕਾ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਵਿਆਪੀ ਟੈਲੀ ਪ੍ਰੋਫਾਰਮੈਂਸ ਕੰਪਨੀ ਵਲੋਂ ਸਕਿਲ ਲੈਬਜ਼ ਮੋਹਾਲੀ ਦੇ ਸਹਿਯੋਗ ਨਾਲ ਕਾਲਜ ਪੋਸਟ ਗ੍ਰੇਜੂਏਟ ਦੇ ਕਮਰਸ ਵਿਭਾਗ ਅਤੇ ਕੈਰੀਅਰ ਕੌਂਸਲੰਿਗ ਤੇ ਪਲੇਸਮੈਂਟ ਸੈੱਲ ਦੇ ਆਪਸੀ ਸਹਿਯੋਗ ਨਾਲ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕਲਾਸਾਂ ਪਾਸ ਕਰ ਚੁੱਕੇ ਵਿਦਿਆਰਥੀਆਂ ਲਈ ਪਲੇਸਮੈਂਟ ਡਰਾਈਵ ਕਰਵਾਈ ਗਈ।ਪਲੇਸਮੈਂਟ ਡਰਾਈਵ ਦਾ ਪਹਿਲਾ ਰਾਊਂਡ ਕਾਲਜ ਵਿਖੇ ਹੋਇਆ ਤੇ ਦੂਜਾ ਰਾਊਂਡ ਮੋਹਾਲੀ ਵਿਖੇ ਹੋਇਆ। ਜਿਸ ਵਿੱਚ 12 ਵਿਿਦਆਰਥੀਆਂ ਨੇ ਭਾਗ ਲਿਆ ਅਤੇ 7 ਵਿਦਿਆਰਥੀ ਨੌਕਰੀ ਲਈ ਚੁਣੇ ਗਏ। ਇਸ ਮੌਕੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕਮਰਸ ਵਿਭਾਗ ਅਤੇ ਪਲੇਸਮੈਂਟ ਸੈੱਲ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਿਿਦਆਰਥੀਆਂ ਨੂੰ ਵਧਾਈ ਦਿੱਤੀ। ਉਹਨਾ ਨੇ ਕਿਹਾ ਕਿ ਵਿਿਦਆਰਥੀਆ ਦੇ ਉਜਵੱਲ ਭਵਿੱਖ ਲਈ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾ ਦੇ ਪ੍ਰੋਗਰਾਮ ਉਲੀਕੇ ਜਾਂਦੇ ਰਹਿਣਗੇ।ਉਹਨਾ ਨੇ ਵਿਿਦਆਰਥੀਆ ਨੂੰ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਿਆ।ਇਸ ਮੌਕੇ ਪ੍ਰੋਗਰਾਮ ਦੇ ਕਨਵੀਨਰ ਸ੍ਰੀ ਦਵਿੰਦਰ ਕੁਮਾਰ ਲਾਇਬਰੇਰੀਅਨ, ਸ੍ਰੀ ਸੰਜੀਵ ਸਿੰਘ, ਡਾ. ਹਰਪ੍ਰੀਤ ਕੌਰ, ਡਾ. ਪੰਕਜ਼ ਸ਼ਰਮਾ, ਡਾ. ਕ੍ਰਿਤਿਕਾ ਸ਼ਰਮਾ ਮੈਡਮ ਨਰਿੰਦਰ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ।