Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਸ਼ੋਸਲ ਐਂਡ ਬੀਹੇਵੀਅਰ ਚੇਂਜ ਕਮਿਊਨੀਕੇਸ਼ਨ ਵਿਸ਼ੇ ਤੇ ਤਿੰਨ ਰੋਜ਼ਾ ਕੀਤੀ ਟ੍ਰੇਨਿੰਗ 

ਸ਼ੋਸਲ ਐਂਡ ਬੀਹੇਵੀਅਰ ਚੇਂਜ ਕਮਿਊਨੀਕੇਸ਼ਨ ਵਿਸ਼ੇ ਤੇ ਤਿੰਨ ਰੋਜ਼ਾ ਕੀਤੀ ਟ੍ਰੇਨਿੰਗ 

ਗੜ੍ਹਦੀਵਾਲਾ 8 ਜੁਲਾਈ (ਚੌਧਰੀ)

: ਸ਼ੋਸਲ ਐਂਡ ਬੀਹੇਵੀਅਰ ਚੇਂਜ ਕਮਿਊਨੀਕੇਸ਼ਨ ਵਿਸ਼ੇ ਤੇ  ਰਾਸ਼ਟਰੀ ਆਪਦਾ ਪ੍ਰਬੰਧਨ ਸੰਸਥਾ ਵੱਲੋਂ ਤਿੰਨ ਰੋਜਾ ਟਰੇਨਿੰਗ ਮਿਤੀ 03-07-2024 ਤੋਂ ਲੈ ਕੇ 05-07-2024 ਤੱਕ ਲਗਾਈ ਗਈ। ਇਸ ਟਰੇਨਿੰਗ ਪ੍ਰੋਗਰਾਮ ਵਿੱਚ ਵਿਚ 22 ਰਾਜਾਂ ਤੋਂ ਵੱਖ-ਵੱਖ ਵਿਭਾਗਾਂ ਦੇ  ਅਧਿਕਾਰੀਆਂ ਨੇ ਭਾਗ ਲਿਆ । ਪੰਜਾਬ ਰਾਜ ਦੇ ਸਿੱਖਿਆ ਵਿਭਾਗ ਵਲੋਂ ਦਿਨੇਸ਼ ਠਾਕੁਰ ਲੈਕਚਰਾਰ ਅੰਗਰੇਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਅਤੇ ਜਗਜੀਤ ਸਿੰਘ ਲੈਕ. ਕੈਮਿਸਟਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਹੀ ਦੇਵੀ ਨੇ ਇਸ ਟਰੇਨਿੰਗ ਵਿਚ ਭਾਗ ਲਿਆ । ਇਸ ਟਰੇਨਿੰਗ ਦਾ ਮੁੱਖ ਮੰਤਵ ਕਿਸੇ ਵੀ ਆਪਦਾ ਤੋਂ ਪਹਿਲਾਂ, ਆਪਦਾ ਸਮੇਂ ਤੇ ਆਪਦਾ ਤੋਂ ਬਾਅਦ ਮਨੁੱਖੀ ਵਿਵਹਾਰ ਵਿਚ ਆਉਣ ਵਾਲੇ ਬਦਲਾਅ ਨੂੰ ਸਮਝਣਾ ਅਤੇ ਉਸ ਬਦਲਾਅ ਨੂੰ ਹਾਂ ਪੱਖੀ ਬਣਾਉਣਾ ਸੀ। ਰਾਸ਼ਟਰੀ ਪ੍ਰਬੰਧਨ ਸੰਸਥਾਨ, ਆਪਦਾ ਨਾਲ ਸਬੰਧਿਤ ਵੱਖ ਟ੍ਰੇਨਿੰਗ ਕਰਵਾਉਂਦਾ ਹੈ ਅਤੇ ਟ੍ਰੇਨਿੰਗ ਪ੍ਰਾਪਤ ਅਧਿਕਾਰੀ ਆਪੋ-ਆਪਣੇ ਰਾਜਾਂ ਵਿੱਚ ਉਸ ਪ੍ਰੋਗਰਾਮ ਨੂੰ ਅੱਗੇ ਚਲਾਉਂਦੇ ਹਨ। ਇਸ ਸਬੰਧੀ ਲੈਕ. ਦਿਨੇਸ਼ ਠਾਕੁਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਤਰ੍ਹਾਂ ਦੀਆਂ ਟ੍ਰੇਨਿੰਗਾਂ ਆਪਦਾ ਸਮੇਂ ਸਥਿਤੀਆਂ ਨਾਲ  ਨਜਿੱਠਣ ਵਿਚ ਕਾਫੀ ਸਹਾਈ ਹੁੰਦੀਆਂ ਹਨ।