Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing DIG ਜਲੰਧਰ ਰੇਂਜ ਵਲੋਂ ਥਾਣਾ ਟਾਂਡਾ ਦਾ ਅਚਨਚੇਤ ਨਿਰੀਖਣ, ਐਸ ਐਚ ਓ…

DIG ਜਲੰਧਰ ਰੇਂਜ ਵਲੋਂ ਥਾਣਾ ਟਾਂਡਾ ਦਾ ਅਚਨਚੇਤ ਨਿਰੀਖਣ, ਐਸ ਐਚ ਓ…

ਟਾਂਡਾ / ਦਸੂਹਾ (ਚੌਧਰੀ)

: ਡੀ ਆਈ ਜੀ ਜਲੰਧਰ ਰੇਂਜ ਹਰਮਨਬੀਰ ਸਿੰਘ ਗਿੱਲ ਵਲੋਂ ਅੱਜ ਸਵੇਰੇ 7.30 ਦੇ ਕਰੀਬ ਥਾਣਾ ਟਾਂਡਾ ਦਾ ਅਚਨਚੇਤ ਨਿਰੀਖਣ ਕੀਤਾ ਗਿਆ।ਇਸ ਮੌਕੇ ਤੇ ਮੁਲਾਜ਼ਮਾਂ ਵਿਚ ਹਫੜਾ ਦਫੜੀ ਮੱਚ ਗਈ। ਇਸ ਮੌਕੇ ਉਨ੍ਹਾਂ ਵਲੋਂ ਜਦੋਂ ਥਾਣੇ ਦਾ ਨਿਰੀਖਣ ਕੀਤਾ ਗਿਆ ਤਾਂ ਇੱਕ ਸਹਾਇਕ ਮੁਨਸ਼ੀ ਬਿਨਾ ਹਧਿਆਰ ਹੀ ਥਾਣੇ ਵਿਚ ਪਾਇਆ ਗਿਆ। ਕੋਈ ਵੀ ਲੇਡੀ ਕਾਂਸਟੇਬਲ ਹਾਜਰ ਨਹੀਂ ਸੀ। ਕਈ ਮੁਲਾਜ਼ਮ ਆਪਣੇ ਆਪਣੇ ਕੁਆਰਟਰਾਂ ਵਿਚ ਸੌ ਰਹੇ ਸਨ। ਇਸ ਮੌਕੇ ਗੈਰ ਹਾਜਰ ਥਾਣਾ ਟਾਂਡਾ ਦੇ ਐਸ ਐਚ ਓ ਨੂੰ ਡੀ ਆਈ ਜੀ ਹਰਮਨਬੀਰ ਸਿੰਘ ਗਿੱਲ ਨੇ ਮੁਅੱਤਲ ਕਰਕੇ ਲਾਇਨ ਹਾਜਰ ਕੀਤਾ ਅਤੇ ਡੀ ਐਸ ਪੀ ਟਾਂਡਾ ਤੇ ਵੀ ਕਾਰਵਾਈ ਕਰਨ ਦਾ ਕਿਹਾ। ਇਸ ਮੌਕੇ ਉਨ੍ਹਾਂ ਨੇ ਇਸ ਚੈਕਿੰਗ ਸਬੰਧੀ ਜਿਲਾ ਹੈਡਕੁਆਰਟਰ ਨੂੰ ਵੀ ਸੂਚਿਤ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਇਸੇ ਤਰਾਂ ਦੀਆਂ ਚੈਕਿੰਗ ਅੱਗੇ ਵੀ ਜਾਰੀ ਰਹਿਣਗੀਆਂ।