Prime Punjab Times

Latest news
DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ...
ADVERTISEMENT
You are currently viewing ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਦਾ ਦੌਰਾ

ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਦਾ ਦੌਰਾ

ਹੁਸ਼ਿਆਰਪੁਰ, 19 ਅਪ੍ਰੈਲ (ਬਿਊਰੋ) 

ਹਵਾਲਾਤੀਆਂ ਤੇ ਕੈਦੀਆਂ ਨੂੰ ਅੰਡਰ ਟਰਾਇਲ ਸਮੀਖਿਆ ਕਮੇਟੀਆਂ ਬਾਰੇ ਦਿੱਤੀ ਜਾਣਕਾਰੀ

ਔਰਤਾਂ ਦੀ ਬੈਰਕ ਵਿਚ ਜਾ ਕੇ ਸੁਣੀਆਂ ਉਨ੍ਹਾਂ ਦੀਆਂ ਮੁਸ਼ਕਿਲਾਂ

: ਜ਼ਿਲਾ ਤੇ ਸੈਸ਼ਜ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਦਿਲਬਾਗ ਸਿੰਘ ਜੌਹਲ ਨੇ ਅੱਜ ਂਕੇਦਰੀ ਜੇਲ੍ਹ, ਹੁਸ਼ਿਆਰਪੁਰ ਦਾ ਦੌਰਾ ਕੀਤਾ। ਇਸ ਮੌਕੇ ਸੀ.ਜੇ.ਐਮ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਵੀ ਉਨ੍ਹਾਂ ਦੇ ਨਾਲ ਸਨ। ਇਸ ਦੌਰੇ ਦੋਰਾਨ ਉਨ੍ਹਾਂ ਔਰਤਾਂ ਦੀ ਬੈਰਕ ਵਿਚ ਜਾ ਕੇ ਉਨ੍ਹਾਂ ਦੀਆਂ ਮੁਸ਼ਕਿਲਾ ਸੁਣੀਆਂ ਅਤੇ ਨਾਲ ਹੀ ਜੇਲ੍ਹ ਵਿਚ ਬੰਦ ਹਵਾਲਾਤੀਆਂ/ਕੈਦੀਆਂ ਨੂੰ ਅੰਡਰ ਟਰਾਇਲ ਸਮੀਖਿਆ ਕਮੇਟੀਆਂ ਦੀਆਂ ਤਿਮਾਹੀ ਮੀਟਿੰਗਾਂ ਬਾਰੇ ਵਿਸਥਾਰਪੂੁਰਵਕ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਜਿਹੜੇ ਹਵਾਲਾਤੀ/ਕੈਦੀ ਇਨ੍ਹਾਂ ਅੰਡਰ ਟਰਾਇਲ ਸਮੀਖਿਆ ਕਮੇਟੀਆਂ ਵਿਚ ਦਿੱਤੀਆਂ ਗਈਆਂ ਕੇਸਾਂ ਦੀਆਂ ਕੈਟਾਗਰੀਆਂ ਵਿਚ ਆਉਂਦੇ ਹਨ, ਉਨ੍ਹਾਂ ਦੇ ਕੇਸਾਂ ਨੂੰ ਅੰਡਰ ਟਰਾਇਲ ਸਮੀਖਿਆ ਕਮੇਟੀਆਂ ਵੱਲੋਂ ਸਿਫਾਰਸ਼ ਕਰਕੇ ਸਬੰਧਿਤ ਅਦਾਲਤਾਂ ਨੂੰ ਭੇਜਿਆ ਜਾਵੇਗਾ। ਜਿਵੇ ਕਿ ਜੇ ਕਿਸੇ ਹਵਾਲਾਤੀ ਦੀ ਜ਼ਮਾਨਤ ਹੋ ਗਈ ਹੋਵੇ ਤੇ ਉਹ ਜੇਲ੍ਹ ਤੋ ਬਾਹਰ ਨਾ ਆਇਆ ਹੋਵੇ, ਜੇ ਕੋਈ ਜੁਰਮ ਵਿਚ 2 ਸਾਲ ਦੀ ਸਜ਼ਾ ਹੋਵੇ, ਜੇ ਕ੍ਰਿਮੀਨਲ ਕੰਪਾਊਂਡੇਬਲ, ਅੰਡਰ ਸੈਕਸ਼ਨ 320 ਸੀ.ਆਰ.ਪੀ. ਸੀ, 436-ਏ ਸੀ.ਆਰ.ਪੀ.ਸੀ, 436 ਸੀ.ਆਰ.ਪੀ.ਸੀ, ਮਾਨਸਿਕ ਰੋਗੀ ਹੋਵੇ ਜਾਂ ਵਿਸ਼ੇਸ਼ ਡਾਕਟਰੀ ਇਲਾਜ ਦੀ ਲੌੜ ਹੋਵੇ, ਆਦਿ, ਉਸ ਦੋਸ਼ੀ ਨੂੰ ਅੰਡਰ ਟਰਾਇਲ ਸਮੀਖਿਆ ਕਮੇਟੀਆਂ ਵੱਲੋਂ ਜ਼ਮਾਨਤ ’ਤੇ ਜੇਲ੍ਹ ਤੋ ਬਾਹਰ ਭੇਜਣ ਲਈ ਕੇਸ ਨਾਲ ਸਬੰਧਤ ਅਦਾਲਤਾਂ ਨੂੰ ਸਿਫਾਰਸ਼ ਕਰਕੇ ਭੇਜੀ ਜਾਵੇਗੀ। ਇਸ ਮੌਕੇ ਜੇਲ੍ਹ ਸੁਪਰਡੈਟ ਬਲਜੀਤ ਸਿੰਘ ਘੁੰਮਣ, ਡਿਪਟੀ ਸੁਪਰਡੈਂਟ ਅੰਮ੍ਰਿਤਪਾਲ ਸਿੰਘ, ਚੀਫ ਲੀਗਲ ਏਡ ਡਿਫੈਂਸ ਕਾਊਂਸਲ ਵਿਸ਼ਾਲ ਕੁਮਾਰ, ਡਿਪਟੀ ਚੀਫ ਰੁਪਿਕਾ ਠਾਕੁਰ ਅਤੇ ਜੇਲ੍ਹ ਅਧਿਕਾਰੀ ਮੌਜੂਦ ਸਨ।

error: copy content is like crime its probhihated