ਗੜ੍ਹਦੀਵਾਲਾ 26 ਮਈ (ਯੋਗੇਸ਼ ਗੁਪਤਾ )
: ਜਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਉੜਮੁੜ ਟਾਂਡਾ ਦੇ ਕਸਬਾ ਗੜ੍ਹਦੀਵਾਲਾ ਦੇ ਸੀਨੀਅਰ ਅਕਾਲੀ ਆਗੂ ਸ਼ੁਭਮ ਸਹੋਤਾ ਨੇ ਫਰੀਦਕੋਟ ਦੇ ਲੋਕ ਸਭਾ ਉਮੀਦਵਾਰ ਕਰਮਜੀਤ ਅਨਮੋਲ ਸਿੰਘ ਅਨਮੋਲ ਆਮ ਆਦਮੀ ਪਾਰਟੀ ਵੱਲੋਂ ਮਜਬੀ ਵਾਲਮੀਕ ਭਾਈਚਾਰੇ ਦਾ ਜਾਲੀ ਸਰਟੀਫਿਕੇਟ ਬਣਾ ਕੇ ਇਲੈਕਸ਼ਨ ਲੜਨ ਦੀ ਨਖੇਦੀ ਕਰਦਿਆ ਭਾਰਤੀ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਇਸਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ। ਸ਼ੁਭਮ ਸਹੋਤਾ ਗੜ੍ਹਦੀਵਾਲਾ ਨੇ ਕਿਹਾ ਕਿ ਅਨਮੋਲ ਐਸਸੀ ਨਹੀਂ ਹਨ। ਉਹ ਮਰਾਸੀ ਭਾਈਚਾਰੇ ਨਾਲ ਸਬੰਧ ਰੱਖਦੇ ਹਨ, ਜੋ ਬੀਸੀ ਭਾਈਚਾਰੇ ਵਿੱਚ ਆਉਂਦਾ ਹੈ। ਉਨ੍ਹਾਂ ਭਾਰਤ ਚੋਣ ਕਮਿਸ਼ਨ ਨੂੰ ਨੂੰ ਅਪੀਲ ਕੀਤੀ ਇਸ ਦੀ ਜਾਂਚ ਡੁੰਘਾਈ ਨਾਲ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਾਂਚ ਅਨੁਸਾਰ ਜੋ ਵੀ ਇਸ ਦੇ ਵਿੱਚ ਦੋਸ਼ੀ ਪਾਇਆ ਜਾਵੇ ਉਸ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਕਿਉਂਕਿ ਇਹ ਮਜਬੀ ਵਾਲਮੀਕੀ ਭਾਈਚਾਰੇ ਦਾ ਹੱਕ ਮਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਨਮੋਲ ਸਿੰਘ ਅਨਮੋਲ ਵੱਲੋਂ ਮਜਵੀ ਵਾਲਮੀਕੀ ਭਾਈਚਾਰੇ ਦਾ ਜਾਲੀ ਸਰਟੀਫਿਕੇਟ ਬਣਾ ਕੇ ਇਲੈਕਸ਼ਨ ਲੜਿਆ ਜਾ ਰਿਹਾ ਹੈ ਅਤੇ ਐਸਸੀ ਭਾਈਚਾਰੇ ਦਾ ਹੱਕ ਮਾਰਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਇਸ ਸਬੰਧੀ ਡੀਸੀ ਫਰੀਦਕੋਟ ਨੂੰ ਵੀ ਉਥੋਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੁਆਰਾ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਉਨ੍ਹਾਂ ਨੇ ਸਬੂਤ ਵੀ ਪੇਸ਼ ਕੀਤੇ ਉਨ੍ਹਾਂ ਫਿਰ ਵੀ ਭਾਰਤੀ ਚੋਣ ਕਮਿਸ਼ਨ ਨੂੰ ਬੇਨਤੀ ਕੀਤੀ ਕਿ ਇਸ ਤੇ ਡੁੰਗਾਈ ਨਾਲ ਜਾਂਚ ਕੀਤੀ ਜਾਵੇ ਅਤੇ ਜਿਹੜਾ ਮਜਵੀ ਵਾਲਮੀਕੀ ਭਾਈਚਾਰੇ ਦਾ ਹੱਕ ਮਾਰਿਆ ਜਾ ਰਿਹਾ ਹੈ ਉਸ ਨੂੰ ਬਹਾਲ ਕਰਵਾਇਆ ਜਾਵੇ।








