Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਚੋਹਕਾ ਜੋੜੀ ਵੱਲੋਂ ਆਪਣੇ ਪਿੰਡ ਦੇ ਮਿਡਲ ਸਕੂਲ ਨੂੰ ਦਿੱਤੀ ਪੰਜ ਹਜਾਰ ਰੁਪਏ ਦੀ ਸਹਾਇਤਾ

ਚੋਹਕਾ ਜੋੜੀ ਵੱਲੋਂ ਆਪਣੇ ਪਿੰਡ ਦੇ ਮਿਡਲ ਸਕੂਲ ਨੂੰ ਦਿੱਤੀ ਪੰਜ ਹਜਾਰ ਰੁਪਏ ਦੀ ਸਹਾਇਤਾ

ਗੜਦੀਵਾਲਾ 27 ਅਪ੍ਰੈਲ (ਚੌਧਰੀ)
: ਪਿੰਡ ਚੋਹਕਾ (ਬਲਾਕ ਭੁੰਗਾ) ਸਰਕਾਰੀ ਮਿਡਲ ਸਕੂਲ ਸਟਾਫ ਅਤੇ ਪੇਰੈਂਟ ਦੀ ਸਾਂਝੀ ਮੀਟਿੰਗ ਹੋਈ। ਜਿਸ ਵਿੱਚ ਬੱਚਿਆਂ ਦੇ ਗਿਣਤੀ ਵਧਾਉਣ ਅਤੇ ਇਸ ਦੇ ਹੱਲ ਲਈ ਵਿਚਾਰ ਵਟਾਂਦਰਾ ਹੋਇਆ। ਉਚੇਚੇ ਤੌਰ ਤੇ ਪਿੰਡ ਦੇ ਪੁਰਾਣੇ ਸਾਥੀ ਮੁਲਾਜ਼ਮ ਤੇ ਟਰੇਡ ਯੂਨੀਅਨ ਆਗੂ ,ਲੇਖਕ ਜਗਦੀਸ਼ ਸਿੰਘ ਚੌਹਕਾ ਅਤੇ ਉੱਘੀ ਇਸਤਰੀ ਆਗੂ ਸਮਾਜ ਸੇਵਕ ਤੇ ਲੇਖਕਾ ਪਿੰਡ ਦੀ ਸਾਬਕਾ ਸਰਪੰਚ ਰਜਿੰਦਰ ਕੌਰ ਚੋਹਕਾ ਵੀ ਸ਼ਾਮਿਲ ਹੋਏ। ਸਾਥੀ ਚੋਹਕਾ ਨੇ ਸਿੱਖਿਆ ਦੇ ਮਹੱਤਤਾ ,ਭਾਰਤ ਵਰਗੇ ਜਮਹੂਰੀ ਦੇਸ਼ ਅੰਦਰ ਜਮੀਨੀ ਪੱਧਰ ਤੇ ਸਿੱਖਿਆ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਅਧਿਆਪਕ ਵਰਗ ਅਤੇ ਸਥਾਨਕ ਲੋਕਾਂ ਦੇ ਆਪਸੀ ਸਹਿਯੋਗ ਸਬੰਧੀ ਵਡਮੁੱਲੇ ਵਿਚਾਰ ਪੇਸ਼ ਕੀਤੇ। ਪਿੰਡ ਜੋ ਮੁਢਲੀ ਇਕਾਈ ਹੈ ਜਿੰਨਾ ਚਿਰ ਇਸ ਪੱਧਰ ਤੇ ਗਿਆਨ ਵਿਗਿਆਨ ਨਹੀਂ ਵਧੇ ਫੁੱਲੇਗਾ, ਉਨਾ ਚਿਰ ਦੇਸ਼ ਅੰਦਰ ਹਰ ਬੱਚੇ ਨੂੰ ਉੱਚ ਪੱਧਰ ਦੀ ਸਿੱਖਿਆ ਨਹੀਂ ਮਿਲ ਸਕੇਗੀ ।ਸਕੂਲ ਕਮੇਟੀ ਜਿਹਦੀਆਂ ਸਾਰੀਆਂ ਮੈਂਬਰ ਇਸਤਰੀ ਅਤੇ ਬਹੁ ਗਿਣਤੀ ਹੇਠਲੇ ਵਰਗ ਵਿੱਚੋਂ ਹੋਣ ਕਰਕੇ ਮੈਡਮ ਚੋਹਕਾ ਨੇ ਸਕੂਲ ਸਟਾਫ ਨੂੰ ਵਧਾਈ ਦਿੱਤੀ ਆਸ ਪ੍ਰਗਟਾਈ ਕੇ ਕਮੇਟੀ  ਪਿੰਡ ਦੇ ਸਾਰੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਹੀ ਦਾਖਲ ਕਰਾਉਣ ਲਈ ਉਪਰਾਲੇ ਕਰੇ  ਸਾਥੀ ਚੋਹਕਾ ਨੇ ਦੱਸਿਆ ਨੇ  ਕਿ ਉਹਨਾਂ ਦੀ ਬੇਟੀ ਜੋ ਕਮਿਸਟਰੀ ਵਿੱਚ ਪੀਐਚਡੀ ਹੈ ਤੇ ਲੜਕਾ ਪਾਈਪ ਇੰਜੀਨੀਅਰ ਹੈ ਇਸ ਪਿੰਡ ਦੇ ਸਕੂਲ ਵਿੱਚੋਂ ਹੀ ਪ੍ਰਾਇਮਰੀ ਪਾਸ ਕੀਤੀ ਸੀ।  ਪੇਂਡੂ  ਸਰਕਾਰੀ ਸਕੂਲ ਦੇ ਬੱਚਿਆਂ ਨੂੰ ਉੱਚ ਪੱਧਰੀ ਪਾਇਦਾਰ ਸਿੱਖਿਆ ਦੇਣ ਦੇ ਯੋਗ ਹਨ। ਇਸ ਮੀਟਿੰਗ ਦੌਰਾਨ ਭੈਣ ਗੁਰਬਖਸ਼ ਕੌਰ (ਚੇਅਰਪਰਸਨ) ਰਾਜਰਾਣੀ ,ਟੀਚਰ ਕੈਪਟਨ ਫਕੀਰ ਸਿੰਘ ਕਾਮਰੇਡ ਜਗਦੀਸ਼ ਸਿੰਘ ਚੋਹਕਾ, ਰਣਜੀਤ ਕੌਰ ਟੀਚਰ ਬਲਜੀਤ ਕੌਰ, ਜਤਿੰਦਰ ਕੌਰ, ਜਗਦੀਪ ਕੌਰ ਪੇਰੈਂਟ ਟੀਚਰ ਮੈਂਬਰ ਸ਼ਾਮਿਲ ਸਨ। ਇਸ ਮੌਕੇ ਚੋਹਕਾ ਜੋੜੀ ਵੱਲੋਂ 05 ਹਜਾਰ ਰੁਪਏ ਸਕੂਲ ਦੀ ਬੈਲਫੇਅਰ ਫੰਡ ਲਈ ਸਕੂਲ ਨੂੰ ਦਿੱਤੇ।
ਨੋਟ : ਪਹਿਲਾਂ ਖਬਰ ਵਿੱਚ ਰਕਮ ਗਲਤੀ ਨਾਲ 5 ਹਜਾਰ ਦੀ ਥਾਂ 50 ਹਜਾਰ ਰੁਪਏ ਲਿਖੀ ਗਈ ਸੀ। ਹੁਣ ਇਸ ਖਬਰ ਵਿੱਚ ਸੋਧ ਕੀਤੀ ਗਈ ਹੈ।