Prime Punjab Times

Latest news
ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ... ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ... DAV ਪਬਲਿਕ ਸਕੂਲ ਗੜਦੀਵਾਲਾ ਦੇ ਸੀ.ਬੀ.ਐਸ.ਈ ਬੋਰਡ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ
ADVERTISEMENT
You are currently viewing *ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਰੋਸ ਵਜੋਂ ਜਲ ਸਪਲਾਈ ਕਾਮਿਆਂ ਵਲੋ ਇਕ ਦਿਨ ਪਾਣੀ ਦੀ ਸਪਲਾਈ ਬੰਦ ਕਰਕੇ ਥਾਣਾ ਗੜ੍ਹਦੀਵਾਲ ਦੇ ਅੱਗੇ ਕੀਤਾ ਜਾਵੇਗਾ ਰੋਸ ਮੁਜਾਹਰਾ*

*ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਰੋਸ ਵਜੋਂ ਜਲ ਸਪਲਾਈ ਕਾਮਿਆਂ ਵਲੋ ਇਕ ਦਿਨ ਪਾਣੀ ਦੀ ਸਪਲਾਈ ਬੰਦ ਕਰਕੇ ਥਾਣਾ ਗੜ੍ਹਦੀਵਾਲ ਦੇ ਅੱਗੇ ਕੀਤਾ ਜਾਵੇਗਾ ਰੋਸ ਮੁਜਾਹਰਾ*

ਗੜ੍ਹਦੀਵਾਲਾ 3 ਮਾਰਚ (ਚੌਧਰੀ / ਪ੍ਰਦੀਪ ਕੁਮਾਰ) 

: ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਕਮੇਟੀ ਦੇ ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਖਰਲ ਅਤੇ ਮੀਤ ਪ੍ਰਧਾਨ ਕੁਲਦੀਪ ਸਿੰਘ ਰਾਣਾ ਨੇ ਅੱਜ ਐਮਰਜੈਂਸੀ ਮੀਟਿੰਗ ਅਰਗੋਵਾਲ ਵਾਟਰ ਸਪਲਾਈ ਸਕੀਮ ਤੇ ਕੀਤੀ ਜਿਸ ਵਿਚ ਸਾਰੇ ਟਾਂਡੇ ਤੇ ਗੜ੍ਹਦੀਵਾਲ ਦੇ ਵਰਕਰ ਪਹੁੰਚੇ ਇਸ ਮੀਟਿੰਗ ਵਿੱਚ ਸਾਰੇ ਵਰਕਰ ਸਾਥੀਆਂ ਨੇ ਗੜ੍ਹਦੀਵਾਲਾ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਪ੍ਰਤੀ ਆਪਣਾ ਰੋਸ ਜਾਹਿਰ ਕੀਤਾ ਅਤੇ ਓਹਨਾ ਨੇ ਦਸਿਆ ਕਿ 29 ਫਰਵਰੀ ਸ਼ਾਮ ਦੇ ਸਮੇਂ ਸਾਡੀ ਕਮੇਟੀ ਦੇ ਸੂਬਾ ਪ੍ਰਧਾਨ ਦਰਸ਼ਵੀਰ ਸਿੰਘ ਜੋ ਕਿ ਪਿੰਡ ਗੋਂਦਪੁਰ ਵਿਖੇ ਆਪਣੀ ਜਲ ਸਪਲਾਈ ਤੇ ਸੇਵਾ ਨਿਭਾ ਰਹੇ ਹਨ ਉਹ ਸ਼ਾਮ ਦੇ ਸਮੇਂ ਆਪਣੇ ਮੋਟਰ ਸਾਇਕਲ ਤੇ ਆਪਣੀ ਸਾਈਡ ਆਪਣੇ ਪਿੰਡ ਤੋਂ ਗੜ੍ਹਦੀਵਾਲਾ ਨੂੰ ਘਰੇਲੂ ਸਮਾਨ ਲੈਣ ਜਾ ਰਹੇ ਸਨ ਕਿ ਅਚਾਨਕ ਇਕ ਚਿੱਟੇ ਰੰਗ ਦੀ ਸਵਿਫਟ ਡੀਜ਼ਯਾਰ ਕਾਰ ਜਿਸਦਾ ਨੰਬਰ PB 12 AF 8948 ਜੋ ਗੜ੍ਹਦੀਵਾਲਾ ਵਲੋ ਆ ਰਹੀ ਸੀ ਜਿਸ ਨੇ ਗਲਤ ਸਾਈਡ ਤੇ ਆ ਕੇ ਦਰਸ਼ਵੀਰ ਸਿੰਘ ਦੇ ਮੋਟਰ ਸਾਈਕਲ ਵਿਚ ਜੋਰਦਾਰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਦਰਸ਼ਵੀਰ ਜਖਮੀ ਹਾਲਤ ਵਿੱਚ ਸੜਕ ਤੇ ਡਿੱਗ ਗਿਆ ਉਸ ਸਮੇਂ ਕੁਝ ਲੋਕਾਂ ਵਲੋ ਓਸਨੂੰ ਚੁਕਿਆ ਗਿਆ ਅਤੇ ਐਸ ਐਸ ਐਫ ਵਲੋਂ ਦਰਸ਼ਵੀਰ ਸਿੰਘ ਨੂੰ ਸਿਵਲ ਹਸਪਤਾਲ ਦਸੂਆ ਵਿਖੇ ਐਡਮਿਟ ਕਰਵਾਇਆ ਗਿਆ ਜਿਸ ਤੋਂ ਬਾਅਦ ਓਸਦਾ ਇਲਾਜ਼ ਸ਼ੁਰੂ ਕੀਤਾ ਗਿਆ ਅਤੇ ਚੈੱਕਅੱਪ ਕਰਨ ਤੋਂ ਬਾਅਦ ਪਤਾ ਲਗਿਆ ਹੈ ਕਿ ਉਸਦੀ ਸਜ਼ੀ ਲੱਤ ਦੇ ਗੋਡੇ ਕੋਲ ਗੰਭੀਰ ਸਟ ਲੱਗੀ ਹੈ ਅੱਜ ਤਿੰਨ ਦਿਨ ਬੀਤ ਜਾਂ ਦੇ ਬਾਵਜੂਦ ਵੀ ਕੋਈ ਵੀ ਪੁਲੀਸ ਮੁਲਾਜਮ ਓਹਨਾ ਦੇ ਬਿਆਨ ਲੈਣ ਨਹੀਂ ਗਿਆ ਹੈ ਅਤੇ ਨਾ ਹੀ ਉਸ ਕਾਰ ਚਾਲਕ ਦੇ ਖ਼ਿਲਾਫ ਕੋਈ ਕਾਰਵਾਈ ਕੀਤੀ ਹੈ ਜਿਸ ਤੋਂ ਬਾਅਦ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਲਈ ਜਥੇਬੰਦੀ ਦੇ ਆਗੂ ਸਾਥੀ ਮੌਜੂਦਾ ਸਬੰਧਤ ASI ਨੂੰ ਵੀ ਮਿਲੇ ਸੀ ਪ੍ਰੰਤੂ ਓਹਨਾ ਵਲੋ ਵੀ ਕੋਈ ਦਿਲਚਸਪੀ ਨਹੀਂ ਦਿਖਾਈ ਗਈ ਇਸ ਤੋਂ ਸਾਫ ਪਤਾ ਚਲਦਾ ਹੈ ਕਿ ਪੰਜਾਬ ਸਰਕਾਰ ਦੇ ਸਾਫ ਸੁਥਰੇ ਪ੍ਰਸ਼ਾਸ਼ਨ ਦੇਣ ਦੇ ਸਭ ਕਾਗਜ਼ੀ ਦਾਅਵੇ ਹੀ ਹਨ ਜਿੱਥੇ ਅੱਜ ਇਕ ਠੇਕਾ ਮੁਲਾਜ਼ਮ ਦੀ ਸਾਰ ਨਹੀਂ ਲਈ ਗਈ ਉੱਥੇ ਇਕ ਆਮ ਆਦਮੀ ਕੀ ਇਨਸਾਫ਼ ਮਿਲਣ ਦੀ ਆਸ ਰੱਖ ਸਕਦਾ ਹੈ ਇਸ ਲਈ ਰੋਸ ਵੱਜੋ ਹਲਕਾ ਟਾਂਡਾ ਤੇ ਗੜ੍ਹਦੀਵਾਲ ਦੇ ਵਰਕਰ ਸੋਮਵਾਰ ਨੂੰ ਆਪਣੀ ਪਾਣੀ ਦੀ ਸਪਲਾਈ ਬੰਦ ਕਰਕੇ ਥਾਣਾ ਗੜ੍ਹ ਦੀਵਾਲ ਦੇ ਅੱਗੇ 6 ਮਾਰਚ ਬੁੱਧਵਾਰ ਨੂੰ ਰੋਸ ਜ਼ਹਿਰ ਕਰਨਗੇ ਅਤੇ ਪੰਜਾਬ ਸਰਕਾਰ ਦਾ ਪਿਟ ਸਿਆਪਾ ਕਰਗੇ ਜਿਸ ਦੀ ਸਾਰੀ ਜਿੰਮੇਵਾਰੀ ਪੁਲਸ ਦੇ ਉੱਚ ਅਧਿਕਾਰੀਆਂ ਦੀ ਹੋਵੇਗੀ ਇਸ ਸਮੇਂ ਹਾਜਰ ਸਾਥੀਂ ਅਨਿਲ ਕੁਮਾਰ, ਕੁਲਵਿੰਦਰ ਸਿੰਘ, ਜਗੀਰ ਸਿੰਘ, ਜਗਦੀਸ਼ ਸਿੰਘ ,ਕਮਲਜੀਤ ਸਿੰਘ, ਰਾਜ ਸਿੰਘ, ਸੁਭਾ ਦਫ਼ਤਰੀ ਸਕੱਤਰ ਸ਼ਾਮ ਸੁੰਦਰ ,ਕੁਲਜੀਤ ਸਿੰਘ, ਬਲਜਿੰਦਰ ਸਿੰਘ, ਪਰਦੀਪ ਸਿੰਘ ਗੁਰਬਖਸ਼ ਰਾਏ, ਨੇ ਆਦਿ ਹਾਜਰ ਸਨ।

error: copy content is like crime its probhihated