Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 140 ਵਾਂ ਦਿਨ

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 140 ਵਾਂ ਦਿਨ

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 140 ਵਾਂ ਦਿਨ

ਸਾਨੂੰ ਜੰਗਲ ਬਚਾਉਣੇ ਜ਼ਰੂਰੀ, ਪਰ ਸਿੱਖ ਕੌਮ ਦੇ ਹੱਕਾਂ ਲਈ ਵੀ ਇਕੱਠੇ ਹੋਵੋ : ਦੇਵ ਸਰਾਭਾ 

ਸਰਾਭਾ ਵਿਖੇ ਪੰਥਕ ਇਕੱਠ 15 ਜੁਲਾਈ ਨੂੰ ਹੋਵੇਗਾ 

ਹੁਸ਼ਿਆਰਪੁਰ / ਸਰਾਭਾ 10 ਜੁਲਾਈ  ( ਤਰਸੇਮ ਦੀਵਾਨਾ ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 140ਵਾਂ ਦਿਨ ਪੂਰਾ ਹੋਇਆ। ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ ‘ਚ ਅੱਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਕਨੇਚ ਤੋਂ ਸ਼ੇਰ ਸਿੰਘ ਕਨੇਚ,ਅਜਾਇਬ ਸਿੰਘ ਕਨੇਚ, ਤਰਲੋਚਨ ਸਿੰਘ ਕਨੇਚ, ਸੁਖਮਿੰਦਰ ਸਿੰਘ ਕਨੇਚ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਅਸੀਂ ਸਰਕਾਰਾਂ ਤੋਂ ਹੱਕ ਲੈਣ ਲਈ ਸਰਾਭਾ ਵਿਖੇ ਪੰਥਕ ਮੋਰਚਾ ਭੁੱਖ ਹਡ਼ਤਾਲ ਤੇ ਬੈਠੇ ਹਾਂ। ਪਰ ਸਰਕਾਰਾਂ ਸਾਨੂੰ ਹੱਕ ਦੇਣ ਦੀ ਬਜਾਏ ਹੱਕ ਖੋਹਣ ਤੇ ਲੱਗੀਆਂ ਹਨ  । ਜਿਵੇਂ ਪੰਜਾਬ ਸਰਕਾਰ ਮੱਤੇਵਾੜੇ ਦਾ ਜੰਗਲ ਉਜਾੜ ਕੇ ਸਰਮਾਏਦਾਰਾਂ ਨੂੰ ਦੇਣਾ ਚਾਹੁੰਦੀਆਂ ਹਨ ।ਪਰ ਪੰਜਾਬ ਦੇ ਜੁਝਾਰੂ ਇਹ ਗੱਲ ਕਦੇ ਚਿੱਤ ਬਰਦਾਸ਼ਤ ਨਹੀਂ ਕਰਨਗੇ। ਜਿਵੇਂ ਅੱਜ ਮੱਤੇਵਾੜੇ ਦੇ ਜੰਗਲਾਂ ਨੂੰ ਬਚਾਉਣ ਲਈ ਪੂਰੇ ਪੰਜਾਬ ਦੇ ਲੋਕ ਇਕ ਮੰਚ ਤੇ ਇਕੱਠੇ ਹੋਏ ਤੇ ਸਰਕਾਰ ਨੂੰ ਸੋਚੀਂ ਪਾ ਦਿੱਤਾ। ਜਿਵੇਂ ਸਾਨੂੰ ਜੰਗਲ ਬਚਾਉਣੇ ਜ਼ਰੂਰੀ ਪਰ ਸਿੱਖ ਕੌਮ ਦੇ ਹੱਕਾਂ ਲਈ ਵੀ ਇਕੱਠੇ ਹੋਵੋ ਤਾਂ ਜੋ ਪੰਜਾਬ ਦੇ ਪਾਣੀ ਤੇ  ਪੰਜਾਬ ਦੇ ਜਵਾਨੀ ਨੂੰ ਬਚਾਉਣ ਲਈ ਅਤੇ ਪੰਜਾਬ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਇਕੱਠੇ ਹੋਵੋ । ਇਸ ਤੋਂ ਇਲਾਵਾ ਜੋ ਪਹਿਲਾਂ ਕੌਮ ਦੇ ਹੱਕਾਂ ਲਈ ਲੜੇ ਅੱਜ ਸਜ਼ਾ ਪੂਰੀ ਹੋਣ ਤੇ ਵੀ ਜੇਲ੍ਹਾਂ ਵਿੱਚ ਬੰਦ ਹਨ । ਉਨ੍ਹਾਂ ਨੂੰ ਰਿਹਾਅ ਕਰਵਾਇਆ ਲਈ ਵੀ ਸਾਨੂੰ ਇੱਕ ਮੰਚ ਤੇ ਜਲਦ ਇਕੱਠੇ ਹੋਣਾ ਚਾਹੀਦਾ ਹੈ।ਉਨ੍ਹਾਂ ਅੱਗੇ ਆਖਿਆ ਕਿ ਪੰਜਾਬ ਦੇ ਹੱਕਾਂ ਲਈ ਸਾਡੇ ਜੁਝਾਰੂ ਵੀਰ ਲੱਖਾ ਸਿਧਾਣਾ ਤੇ ਅਮਤੋਜ ਮਾਨ ਅਤੇ ਹੋਰ ਜੁਝਾਰੂ ਪੰਜਾਬ ਦੀਆਂ ਵੱਖ ਵੱਖ ਮੰਗਾਂ ਲਈ ਤਾਂ ਆਵਾਜ਼ ਬੁਲੰਦ ਕਰਦੇ ਹਨ। ਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਪੰਜਾਬ ਦੇ ਹੱਕਾਂ ਨੂੰ ਬਚਾਉਣ ਲਈ ਆਪਣਾ ਸਭ ਕੁਝ ਨਿਸ਼ਾਵਰ ਕਰਨ ਵਾਲੇ ਖਾੜਕੂ ਲਹਿਰ ਦੇ ਯੋਧੇ ਅੱਜ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਸਰਕਾਰਾਂ ਵੱਲੋਂ ਰਿਹਾਅ ਨਹੀਂ ਕੀਤੇ ਜਾ ਰਹੇ । ਉਨ੍ਹਾਂ ਅਣਖੀ ਸੂਰਮਿਆਂ ਲਈ ਵੀ ਅਵਾਜ ਬੁਲੰਦ ਕਰੋ ਤੇ ਇਕ ਮੰਚ ਇਕ ਝੰਡੇ ਥੱਲੇ ਇਕੱਠੇ ਹੋਵੋ ਤਾਂ ਜੋ ਬਾਣੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦਿਵਾ ਸਕੀਏ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾ ਸਕੀਏ। ਇਸ ਸਮੇਂ ਸ਼ੇਰ ਸਿੰਘ ਕਨੇਚ, ਸੁਖਮਿੰਦਰ ਸਿੰਘ ਕਨੇਚ ਨੇ ਆਖਿਆ ਕਿ ਅਸੀਂ ਸਮੂਹ ਪੰਜਾਬੀਆਂ ਨੂੰ ਅਪੀਲ ਕਰਦੇ ਹਾਂ ਕਿ ਪਿੰਡ ਸਰਾਭਾ ਵਿਖੇ ਪੰਥਕ ਮੋਰਚੇ ਵਾਲੇ ਸਥਾਨ ਤੇ 15 ਜੁਲਾਈ ਨੂੰ ਇੱਕ ਪੰਥਕ ਇਕੱਠ ਕੀਤਾ ਜਾ ਰਿਹਾ ਹੈ ਸੋ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਜਲਦ ਫਤਿਹ ਕਰਵਾਉਣ ਲਈ ਪਹੁੰਚੋ। ਇਸ ਮੌਕੇ ਕੈਪਟਨ ਰਾਮਲੋਕ ਸਿੰਘ ਸਰਾਭਾ, ਗੁਰਸਿਮਰਨਜੀਤ ਸਿੰਘ ਅੱਬੂਵਾਲ,ਸ਼ਿੰਗਾਰਾ ਸਿੰਘ ਟੂਸੇ, ਇਕਬਾਲ ਸਿੰਘ ਭਗਤ ਸਰਾਭਾ,  ਗਿਆਨੀ ਭੁਪਿੰਦਰ ਸਿੰਘ ਸਿੰਘ ਸਰਾਭਾ,ਅਮਰਜੀਤ ਸਿੰਘ ਸਰਾਭਾ, ਹਰਬੰਸ ਸਿੰਘ ਪੰਮਾ ਹਿੱਸੋਵਾਲ,ਮੇਵਾ ਸਿੰਘ ਸਰਾਭਾ,ਅੱਛਰਾ ਸਿੰਘ ਸਰਾਭਾ,ਸੁਖਦੇਵ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।

ਫੋਟੋ ਮੁਨੀਰ