Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੀ ਗੁਰਦਾਸਪੁਰ ਬਾਡੀ ਦਾ ਹੋਇਆ ਗੱਠਨ ਸੰਜੀਵ ਮਹਿਤਾ ਸੰਜੂ ਗੁਰਦਾਸਪੁਰ ਅਤੇ ਇੰਦਰ ਮੋਹਨ ਸੋਢੀ ਬਣੇ ਬਟਾਲਾ ਪ੍ਰਧਾਨ

ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੀ ਗੁਰਦਾਸਪੁਰ ਬਾਡੀ ਦਾ ਹੋਇਆ ਗੱਠਨ ਸੰਜੀਵ ਮਹਿਤਾ ਸੰਜੂ ਗੁਰਦਾਸਪੁਰ ਅਤੇ ਇੰਦਰ ਮੋਹਨ ਸੋਢੀ ਬਣੇ ਬਟਾਲਾ ਪ੍ਰਧਾਨ

ਬਟਾਲਾ (ਅਵਿਨਾਸ਼ ਸ਼ਰਮਾ‌) 

ਬਟਾਲਾ ਦੇ ਐੱਮ ਐਲ ਏ, ਅਤੇ ਡੀ ਪੀ ਆਰ ਓ ਨੂੰ ਦਿੱਤਾ ਸਨੇਹਾ ਜੇਕਰ ਮੀਡੀਆ ਕਿਸੇ ਨੂੰ ਗੱਦੀ ਤੇ ਬਿਠਾ ਸਕਦੀ ਹੈ ਤੇ ਉਤਾਰ ਵੀ ਸੱਕਦੀ ਹੈ : ਜਸਬੀਰ ਸਿੰਘ ਭੱਟੀ

: ਚੰਡੀਗੜ੍ਹ ਪੰਜਾਬ ਜਰਨਿਲਸਟ ਐਸੋਸੀਏਸ਼ਨ ਵਲੋ ਜ਼ਿਲਾ ਗੁਰਦਾਸਪੁਰ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਪੰਜਾਬ ਉਪ ਪ੍ਰਧਾਨ ਜਗਤ ਪਾਲ ਮਹਾਜਨ ਦੀ ਪ੍ਰਧਾਨਗੀ ਵਿੱਚ ਏ ਵੀ ਐਮ ਠਠੀਆਰੀ ਸਕੂਲ ਵਿੱਚ ਹੋਈ ਜਿੱਸ ਵਿੱਚ ਪੰਜਾਬ ਪ੍ਰਧਾਨ ਸਰਦਾਰ ਜਸਬੀਰ ਸਿੰਘ ਭੱਟੀ ਮੁੱਖ ਮਹਿਮਾਨ ਵੱਜੋਂ ਉਚੇਚੇ ਤੌਰ ਤੇ ਸ਼ਾਮਿਲ ਹੋਏ । ਪੰਜਾਬ ਪ੍ਰਧਾਨ ਸਰਦਾਰ ਭੱਟੀ ਵੱਲੋਂ ਗੁਰਦਾਸਪੁਰ ਟੀਮ ਅਤੇ ਬਟਾਲਾ ਦੀ ਟੀਮ ਦਾਂ ਗਠਨ ਸਰਬਸੰਮਤੀ ਨਾਲ ਕੀਤਾ ਗਿਆ ਜਿਸ ਵਿੱਚ ਗੁਰਦਾਸਪੁਰ ਦਾ ਪ੍ਰਧਾਨ ਸੰਜੀਵ ਮਹਿਤਾ ਸੰਜੂ ਅਤੇ ਬਟਾਲਾ ਪ੍ਰਧਾਨ ਇੰਦਰ ਮੋਹਨ ਸਿੰਘ ਸੋਢੀ ਨੂੰ ਬਣਾਇਆ ਗਿਆ। ਇਸ ਦੇ ਨਾਲ ਕਈ ਹੋਰ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਵੀ ਗਈਆਂ ।

ਇਸ ਮੌਕੇ ਤੇ ਪ੍ਰਧਾਨ ਭੱਟੀ ਨੇ ਕਿਹਾ ਕਿ ਬੜੀ ਖ਼ੁਸ਼ੀ ਦੀ ਗੱਲ ਹੈ ਕੀਂ ਅੱਜ ਗੁਰਦਾਸਪੁਰ ਵਿੱਚ ਬੜਾ ਹੀ ਵੱਡਾ ਇਕੱਠ ਕੀਤਾ ਗਿਆ ਅਤੇ ਬਹੁੱਤ ਹੀ ਪੱਤਰਕਾਰ ਸਾਥੀ ਸਾਡੀ ਯੂਨੀਅਨ ਨਾਲ਼ ਜੁੜੇ ਹਨ ਸਾਡੀ ਯੂਨੀਅਨ ਦੇ ਕਮਾਂ ਨੂੰ ਦੇਖਦੇ ਹੋਏ ਨਵੀਂ ਬਣੀ ਯੂਨੀਅਨ ਵੱਲੋਂ ਪੰਜਾਬ ਪ੍ਰਧਾਨ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਬਟਾਲਾ ਵਿਧਾਇਕ ਅਤੇ ਡੀ, ਪੀ ਆਰ ਓ ਵਲੋ ਸਿਰਫ ਆਪਣੇ ਚਹੇਤਿਆਂ ਪੱਤਰਕਾਰਾਂ ਨੂੰ ਪੁੱਛ ਗਿੱਛ ਕੀਤੀ ਜਾਂਦੀ ਹੈ ਬਾਕੀ ਪੱਤਰਕਾਰਾਂ ਨੂੰ ਹਮੇਸ਼ਾ ਹੀ ਇਗਨੋਰ ਕੀਤਾ ਜਾਂਦਾ ਜਿਸ ਨਾਲ ਪੱਤਰਕਾਰਾਂ ਵੱਲੋਂ ਇਹਨਾਂ ਖ਼ਿਲਾਫ਼ ਕਾਫੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਇਸਦੇ ਜਵਾਬ ਵਜੋਂ ਪ੍ਰਧਾਨ ਵਲੋ ਬੋਲਦੇ ਹੋਏ ਐੱਮ ਐਲ ਏ ਅਤੇ ਡੀ ਪੀ ਆਰ ਓ ਨੂੰ ਕਿਹਾ ਕਿ ਪਹਿਲਾ ਤਾਂ ਮੇ ਅਪੀਲ ਕਰਦਾ ਹਾ ਕੀਂ ਸਾਰੇ ਪੱਤਰਕਾਰਾਂ ਨੂੰ ਇਕ ਸਮਝਿਆ ਜਾਵੇਂ ਅਤੇ ਕਿਸੇ ਨਾਲ ਵਧੀਕੀ ਨਾਂ ਕੀਤੀ ਜਾਵੇਂ । ਉਹਨਾਂ ਨੇ ਕਿਹਾ ਕਿ ਪੱਤਰਕਾਰ ਜੇਕਰ ਕਿਸੇ ਨੂੰ ਕੁਰਸੀ ਤੇ ਬਿਠਾ ਸਕਦੇ ਹਨ ਤੇ ਕੁਰਸੀ ਤੋ ਲਾ ਵੀ ਸਕਦੇ ਹਨ। ਇਸ ਲਈ ਉਹ ਕੰਮ ਕਰੋ ਜਿਹੜੇ ਹਰ ਇੱਕ ਦੇ ਭਲਾਈ ਵਾਸਤੇ ਹੋਵੇ ਇਹ ਨਾ ਕਿ ਆਪਣੇ ਚਹੇਤਿਆਂ ਨੂੰ ਤੁਸੀਂ ਲਾਭ ਦੇਣ ਵਾਸਤੇ ਕੰਮ ਕਰੋ।

ਬਾਕਸ
ਪੰਜਾਬ ਪ੍ਰਧਾਨ ਵਲੋ ਐਲਾਨ ਕੀਤਾ ਗਿਆ ਕੀਂ ਜੇਕਰ ਐਮ ਐਲ ਏ, ਅਤੇ ਡੀ ਪੀ ਆਰ ਵਲੋ ਆਪਣੇ ਵਿੱਚ ਸੁਧਾਰ ਨਾ ਲਿਆਂਦਾ ਗਿਆ ਤੇ ਆਓਣ ਵਾਲੀਆਂ ਲੋਕਸਭਾ ਚੌਣਾਂ ਵਿੱਚ ਗੁਰਦਾਸਪੁਰ ਤੋ ਯੂਨੀਅਨ ਵਲੋ ਆਪ ਪਾਰਟੀ ਦਾ ਬਾਈਕਾਟ ਕੀਤਾ ਜਾਵੇਗਾ ਅਤੇ ਘਰ ਘਰ ਜਾਂ ਕੇ ਇਹਨਾਂ ਦੀ ਘਟੀਆ ਕਾਰਗੁਜਾਰੀਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਜੇਕਰ ਪਾਰਟੀ ਗੁਰਦਾਸਪੁਰ ਸੀਟ ਹਾਰਦੀ ਹੇ ਤੇ ਉਸਦਾ ਜਿੰਮੇਦਾਰ ਬਟਾਲਾ ਵਿਧਾਇਕ ਹੋਵੇਗਾ ਅਤੇ ਨਾਲ ਇਸਦੀ ਸ਼ਿਕਾਇਤ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਕੀਤੀ ਜਾਵੇਗੀ ਅਪਣੇ ਅਫਸਰਾ ਅਤੇ ਐਮ ਐਲ ਏ ਵਿਰੁੱਧ ਜਲਦੀ ਐਕਸ਼ਨ ਲਿਆ ਜਾਵੇ ।

ਇੱਸ ਮੌਕੇ ਤੇ ਜਗਤਪਾਲ ਮਹਾਜਨ, ਰਮੇਸ਼ ਭਾਟੀਆ, ਸੰਜੀਵ ਨਈਅਰ, ਭੁਪਿੰਦਰ ਸਿੰਘ ਸੋਡੀ ਨੂੰ ਪੰਜਾਬ ਬਾਡੀ ਵਿਚ ਲਿਆ ਗਿਆ, ਸੁਭਾਸ਼ ਸਹਿਗਲ ,ਸੀਨੀਅਰ ਮੀਤ ਪ੍ਰਧਾਨ ਪ੍ਰਿੰਸ ਸਹਿਗਲ, ਸੁਨੀਲ ਚੰਗਾ ਜ਼ਿਲ੍ਹਾ ਜਨਰਲ ਸਕੱਤਰ, ਅਨਿਲ ਸਾਹਿਦੇਵ , ਨੀਰਜ ਸ਼ਰਮਾ , ਬਲਦੇਵ ਸਿੰਘ ਖਾਲਸਾ, ਅਸ਼ੋਕ ਜਰੇਵਾਲ਼, ਕਪਿਲ ਨਈਅਰ , ਰਾਗਵ ਸਹਿਗਲ ਕੈਸ਼ੀਅਰ, ਸੁਨੀਲ ਬਟਾਲਵੀ ਸੈਕਟਰੀ,ਅਸ਼ੋਕ ਜਰੇਵਾਲ ਸੈਕਟਰੀ, ਡਾਕਟਰ ਅਰਚਿਤਾ ਮਹਾਜਨ ਪ੍ਰੈਸ ਸੈਕਟਰੀ, ਸੈਕਟਰੀ, , ਰਜੇਸ਼ ਸ਼ਰਮਾ, ਅਨੀਤਾ ਬੇਦੀ ਸੈਕਟਰੀ, ਨਿਖਿਲ ਮਹਿਰਾ ਸੈਕਟਰੀ, ਵਿਸ਼ਾਲ ਮਹਾਜਨ ,ਲਵਲੀ ਨਾਗੀ ਮੰਨੀ ਸ਼ਰਮਾ, ਰਾਕੇਸ਼ ਭਗਤ, ਦੀਪਕ ਸਾਨਨ ,ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਨਿਯੁਕਤੀਆਂ ਕੀਤੀਆਂ ਜਾਣਗੀਆਂ ।