Prime Punjab Times

Latest news
ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ...
ADVERTISEMENT
You are currently viewing ਸੀ ਪੀ ਆਈ ਐਮ ਤਹਿਸੀਲ ਦਸੂਹਾ ਦੀ ਮੀਟਿੰਗ ਚ ਅਹਿਮ ਮਸਲੇ ਵਿਚਾਰੇ

ਸੀ ਪੀ ਆਈ ਐਮ ਤਹਿਸੀਲ ਦਸੂਹਾ ਦੀ ਮੀਟਿੰਗ ਚ ਅਹਿਮ ਮਸਲੇ ਵਿਚਾਰੇ

ਗੜ੍ਹਦੀਵਾਲਾ 30 ਜਨਵਰੀ (ਚੌਧਰੀ) 

ਅਮਰ ਸ਼ਹੀਦ ਕਾਮਰੇਡ ਚੰਨਨ ਸਿੰਘ ਧੂਤ ਦੀ ਬਰਸੀ 15 ਫਰਵਰੀ ਨੂੰ : ਗੁਰਮੇਸ਼ ਸਿੰਘ 

: ਸੀਪੀ ਆਈ ਐਮ ਤਹਿਸੀਲ ਦਸੂਹਾ ਦੇ ਮੀਟਿੰਗ ਗੜਦੀ ਵਾਲਾ ਵਿਖੇ ਸ਼ਿਵ ਕੁਮਾਰ ਟਾਂਡਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਬਾਈ ਆਗੂ ਕਾਮਰੇਡ ਗਰਮੇਸ਼ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ, ਇਸ ਮੀਟਿੰਗ ਵਿੱਚ ਕਾਮਰੇਡ ਗਰਮੇਸ਼ ਨੇ ਰਾਜਨੀਤਿਕ ਹਾਲਤ ਬਾਰੇ ਬੋਲਦਿਆਂ ਕਿਹਾ ਕਿ ਦੇਸ਼ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ ।ਮੋਦੀ ਸਰਕਾਰ ਅਯੋਧਿਆ ਚ ਪ੍ਰਾਣ ਪ੍ਰਤਿਸ਼ਟਾ ਕਰਕੇ ਹਿੰਦੂਆਂ ਨੂੰ ਗੋਲਬੰਦ ਕਰਨ ਲਈ ਪੂਰਾ ਜ਼ੋਰ ਲਗਾ ਰਹੀ ਹੈ ।ਜਦਕਿ ਧਰਮ ਗੁਰੂ ਸ਼ੰਕਰਾਚਾਰੀਆ ਅਧੂਰੇ ਮੰਦਰ ਦੀ ਪ੍ਰਾਨ ਭਤਿਸ਼ਟਾ ਕਰਨ ਤੇ ਖੁਸ਼ ਨਹੀਂ ਸਨ। ਉਹਨਾਂ ਕਿਹਾ ਕਿ ਇੰਡੀਆ ਇੱਕ ਮੰਚ ਉਸਾਰਿਆ ਗਿਆ ਹੈ ਜਿਸ ਵਿੱਚ ਵਿਰੋਧੀ ਇੱਕਜੁੱਟ ਹੋ ਕੇ ਸੀਟਾਂ ਤੇ ਭਾਜਪਾ ਖਿਲਾਫ ਬਿਹਤਰ ਨਤੀਜੇ ਸਾਹਮਣੇ ਲਿਆਉਣਗੇ। ਉਹਨਾਂ ਕਿਹਾ ਕਿ ਰਾਹੁਲ ਦੀ ਯਾਤਰਾ ਤੋਂ ਬੀਜੇਪੀ ਬਹੁਤ ਘਬਰਾਈ ਹੋਈ ਹੈ। ਉਹਨਾਂ ਕਿਹਾ ਕਿ ਮੋਦੀ ਨੇ ਵਿਕਾਸ ਪੂੰਜੀਪਤੀਆਂ ਦਾ ਕੀਤਾ ਹੈ, ਮਹਿੰਗਾਈ ਬੇਰੁਜ਼ਗਾਰੀ ਤੇ ਮਜ਼ਦੂਰ ਕਿਸਾਨਾਂ ਦੀ ਹਾਲਤ ਪਤਲੀ ਬਣੀ ਹੋਈ ਹੈ। ਸਰਬ ਸੰਮਤੀ ਨਾਲ ਅੱਜ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਸ਼ਹੀਦ ਚੰਨਣ ਸਿੰਘ ਧੂਤ ਦੀ 36ਵੀਂ ਬਰਸੀ ਪਿੰਡ ਧੂਤਕਲਾ ਵਿਖੇ ਬੜੇ ਜੋਸ਼ੋ ਖਰੋਸ ਨਾਲ ਮਨਾਈ ਜਾਵੇਗੀ ।ਉਹਨਾਂ ਕਿਹਾ ਕਿ ਨਗਰ ਵਾਲੇ ਨਾਟਕ ਤੇ ਕੋਰੀਓਗ੍ਰਾਫੀ ਕਰਕੇ ਆਪਣੇ ਜੋਹਰ ਪੇਸ਼ ਕਰਨਗੇ ।ਉਹਨਾਂ ਕਿਹਾ ਕਿ 4 ਫਰਵਰੀ ਨੂੰ ਕਾਮਰੇਡ ਰਘੁਨਾਥ ਸਿੰਘ ਦੀ ਬਰਸੀ ਪਿੰਡ ਬੇਣੇਵਾਲ ਵਿਖੇ ਜਾਣ ਲਈ ਸਾਥੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ।ਪਾਰਟੀ ਵੱਲੋਂ ਮੈਂਬਰਸ਼ਿਪ ਨੂੰ ਨਵੀਨੀਕਰਣ ਕਰਨ ਚ ਤੇਜ਼ੀ ਲਿਆਉਣ ਲਈ ਕਿਹਾ ਗਿਆ ।ਅੱਜ ਦੀ ਮੀਟਿੰਗ ਵਿੱਚ ਹਰਬੰਸ ਸਿੰਘ ਧੂਤ ,ਰਣਜੀਤ ਸਿੰਘ ਚੌਹਾਨ ,ਚਰਨ ਸਿੰਘ ਗੜਦੀ ਵਾਲਾ ਸ਼ਿਵ ਕੁਮਾਰ ,ਅਜੀਤ ਸਿੰਘ ਲਾਲੋਵਾਲ ਸੈਨਪੁਰ, ਮਲਕੀਤ ਸਿੰਘ, ਸਰਵਣ ਸਿੰਘ ਮਨਜੀਤ ਕੌਰ ਭੱਟੀਆਂ ਆਦਿ ਹਾਜ਼ਰ ਸਨ।

error: copy content is like crime its probhihated