Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਉਸਾਰੀ ਕਿਰਤੀਆਂ ਵੱਲੋਂ ਹਲਕਾ ਵਿਧਾਇਕ ਨੂੰ ਸੌਂਪਿਆ ਮੰਗ ਪੱਤਰ 

ਉਸਾਰੀ ਕਿਰਤੀਆਂ ਵੱਲੋਂ ਹਲਕਾ ਵਿਧਾਇਕ ਨੂੰ ਸੌਂਪਿਆ ਮੰਗ ਪੱਤਰ 

ਗੜ੍ਹਦੀਵਾਲਾ 24 ਜਨਵਰੀ (ਚੌਧਰੀ) 
: ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ (ਸੀਟੂ) ਵੱਲੋਂ ਜ਼ਿਲਾ ਪ੍ਰਧਾਨ ਮਨਜੀਤ ਕੌਰ ਭੱਟੀਆਂ ਦੀ ਅਗਵਾਈ ਹੇਠ ਹਲਕਾ ਵਿਧਾਇਕ ਜਸਬੀਰ ਸਿੰਘ ਰਾਜਾ ਨੂੰ ਉਸਾਰੀ ਕਿਰਤੀਆਂ ਦੀਆਂ ਮੰਗਾਂ ਬਾਰੇ ਮੰਗ ਪੱਤਰ ਦਿੱਤਾ। ਮੰਗਾਂ ਬਾਰੇ ਬੋਲਦਿਆਂ ਮਨਜੀਤ ਕੌਰ ਭੱਟੀਆਂ ਨੇ ਕਿਹਾ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਬੋਰਡ ਵੱਲੋਂ ਤਹਿਸੀਲ ਦਸੂਹਾ ਦੇ ਵੱਖ ਵੱਖ ਪਿੰਡਾਂ ਦੇ ਮਜ਼ਦੂਰਾਂ ਵੱਲੋਂ ਵੱਖ-ਵੱਖ ਸਕੀਮਾਂ ਦੇ ਆਨਲਾਈਨ ਤੇ ਆਫਲਾਈਨ ਕੇਸ ਲੇਬਰ ਦਫਤਰ ਹੁਸ਼ਿਆਰਪੁਰ ਵੱਲੋਂ ਮਹਾਲੀ  ਹੈਡ ਆਫਿਸ ਵਿਖੇ ਜਮਾ ਹਨ । ਜਿਸ ਵਿੱਚ ਸਗਨ ਸਕੀਮ, ਵਜੀਫਾ  ਪਰਸ਼ੂਤਾ ਸਕੀਮ, ਬਾਲੜੀ ਸਕੀਮ, ਯਾਤਰਾ ਸਕੀਮ, ਮੈਡੀਕਲ ਸਕੀਮ, ਦਾਹ ਸੰਸਕਾਰ, ਐਕਸਗਰੇਸ਼ੀਆ ਗਰਾਂਟ, ਬੁਢਾਪਾ ਪੈਨਸ਼ਨ ਆਦਿ ਸਕੀਮਾਂ ਦੇ ਕੇਸ ਦਫਤਰਾਂ ਵਿੱਚ ਜਮਾ ਹਨ। ਇਸ ਤੋਂ ਪਹਿਲਾਂ ਵੀ ਐਮਐਲਏ ਸਾਹਿਬ ਨੂੰ ਇਨਾਂ ਸਕੀਮਾਂ ਦਾ ਲਾਭ ਕਿਰਤ ਵਿਭਾਗ ਵੱਲੋਂ ਮਜ਼ਦੂਰਾਂ ਨੂੰ ਨਾ ਮਿਲਣ ਸਬੰਧੀ ਮੰਗ ਪੱਤਰ ਦਿੱਤਾ ਸੀ, ਪਰ ਅਜੇ ਤੱਕ ਕੋਈ ਹਿਲਜੁਲ ਨਹੀਂ ਹੋਈ। ਪਿਛਲੇ ਕਈ ਸਾਲਾਂ ਤੋਂ ਜਮਾ ਸਕੀਮਾਂ ਜੋ ਕਿ ਹੈਡ ਆਫਿਸ ਮਹਾਲੀ ਲੇਬਰ ਵਿਭਾਗ ਵਿਖੇ ਜਮਾ ਹਨ। ਫਾਈਲਾਂ ਦਾ ਵੇਰਵਾ ਤਰੀਕਾ ਵਾਈਜ ਲਿਖ ਕੇ ਦਿੱਤਾ ਗਿਆ ਹੈ ।ਇਹ ਕੇਸ 2020 ਤੋਂ ਲੈ ਕੇ ਹੁਣ ਤੱਕ ਉੱਥੇ ਮਹਾਲੀ ਲੇਬਰ ਦਫਤਰ ਵਿਖੇ ਜਮਾ ਹਨ ਸਰਕਾਰ ਤੋਂ ਮੰਗ ਕੀਤੀ ਗਈ ਕਿ ਫਾਈਲਾਂ ਖੋਲ ਕੇ ਸਰਕਾਰ ਤੁਹਾਡੇ ਦੁਆਰ ਵਾਲੀ ਨੀਤੀ ਤੇ ਅਮਲ ਕੀਤਾ ਜਾਵੇ ।ਅੱਜ ਦੇ ਇਸ ਮੰਗ ਪੱਤਰ ਦੇਣ ਵਾਲਿਆਂ ਵਿੱਚ ਮਨਜੀਤ ਕੌਰ, ਸ਼ੀਤਲ ਕੌਰ ,ਸੁਰਿੰਦਰ ਕੌਰ ਰਜਿੰਦਰ ਕੌਰ ,ਸਰਬਨ ਸਿੰਘ, ਸੰਦੇਸ਼ ਕੁਮਾਰੀ ਸੁਰਿੰਦਰ ਪਾਲ ਸਿੰਘ ਦਵਿੰਦਰ ਸਿੰਘ, ਮਹਿੰਦਰ ਸਿੰਘ ਆਸ਼ਾ ਰਾਣੀ ਨਸੀਬ ਕੌਰ ਸਰਬਜੀਤ ਕੌਰ ਸ਼ੀਤਲ ਸਿੰਘ ਆਦਿ ਹਾਜ਼ਰ ਸਨ ।
ਫੋਟੋ : ਹਲਕਾ ਵਿਧਾਇਕ ਜਸਵੀਰ ਸਿੰਘ ਨੂੰ ਮੰਗ ਪੱਤਰ ਸੌਂਪਦੇ ਹੋਏ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ (ਸੀਟੂ) ਦੇ ਮੈਂਬਰ।
error: copy content is like crime its probhihated