Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਮੁਕੇਰੀਆਂ ‘ਚ ਵਾਪਰੇ ਹਾਦਸੇ ਤੋਂ ਬਾਅਦ SSP ਸੁਰੇਂਦਰ ਲਾਂਬਾ ਨੇ ਮੌਕੇ ਤੇ ਪਹੁੰਚ ਕੇ ਜਾਣਿਆ ਜਖਮੀ ਮੁਲਾਜ਼ਮਾਂ ਦਾ ਹਾਲ

ਮੁਕੇਰੀਆਂ ‘ਚ ਵਾਪਰੇ ਹਾਦਸੇ ਤੋਂ ਬਾਅਦ SSP ਸੁਰੇਂਦਰ ਲਾਂਬਾ ਨੇ ਮੌਕੇ ਤੇ ਪਹੁੰਚ ਕੇ ਜਾਣਿਆ ਜਖਮੀ ਮੁਲਾਜ਼ਮਾਂ ਦਾ ਹਾਲ

ਮੁਕੇਰੀਆਂ / ਦਸੂਹਾ 17 ਜਨਵਰੀ (ਚੌਧਰੀ) 

: ਅੱਜ ਸਵੇਰੇ 6 ਵਜੇ ਦੇ ਕਰੀਬ ਜਲੰਧਰ ਜੰਮੂ ਨੈਸ਼ਨਲ ਹਾਈਵੇ ‘ਤੇ ਮੁਕੇਰੀਆਂ ਦੇ ਕਸਬਾ ਐਮਾਂ ਮਾਂਗਟ ਨੇੜੇ ਖੜ੍ਹੇ ਇਕ ਟਰਾਲੇ ਦੇ ਪਿੱਛੇ ਪੁਲਸ ਦੀ ਬੱਸ ਦੀ ਟਕਰਾ ਗਈ। ਜਿਸ ਕਾਰਨ ਬੱਸ ‘ਚ ਸਵਾਰ ਲੇਡੀ ਪੁਲਿਸ ਮੁਲਾਜ਼ਮ ਸਮੇਤ ਤਿੰਨ ਮੁਲਾਜ਼ਮਾਂ ਦੀ ਮੌਤ ਹੋ ਗਈ। ਮੁਕੇਰੀਆਂ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਹਾਈਵੇ ਪੈਟਰੋਲੀਅਮ, ਐਂਬੂਲੈਂਸਾਂ ਅਤੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਜ਼ਖਮੀ ਪੁਲਸ ਮੁਲਾਜ਼ਮਾਂ ਨੂੰ ਮੁਕੇਰੀਆਂ ਅਤੇ ਦਸੂਹਾ ਦੇ ਸਰਕਾਰੀ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ। ਜਿਨ੍ਹਾਂ ‘ਚੋਂ ਕੁਝ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਉਨ੍ਹਾਂ ਨੂੰ ਜਲੰਧਰ ਤੇ ਅੰਮ੍ਰਿਤਸਰ ਦੇ ਨਿੱਜੀ ਹਸਪਤਾਲਾਂ ‘ਚ ਰੈਫਰ ਕਰ ਦਿੱਤਾ ਗਿਆ।

ਹਾਦਸੇ ਦੀ ਸੂਚਨਾ ਮਿਲਦੇ ਹੀ ਐਸਐਸਪੀ ਹੁਸ਼ਿਆਰਪੁਰ ਸਰੇਂਦਰ ਲਾਂਬਾ, ਐਸਐਸਪੀ ਗੁਰਦਾਸਪੁਰ, ਪੀਏਪੀ ਜਲੰਧਰ ਦੇ ਕਮਾਂਡੈਂਟ, ਡੀਐਸਪੀ ਮੁਕੇਰੀਆਂ ਕੁਲਵਿੰਦਰ ਸਿੰਘ ਵਿਰਕ,  ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਮੁਕੇਰੀਆਂ ਹਸਪਤਾਲ ਵਿਖੇ ਪਹੁੰਚ ਕੇ ਜਖਮੀ ਮੁਲਾਜ਼ਮਾਂ ਦਾ ਹਾਲ ਜਾਣਿਆ। ਇਸ ਹਾਦਸੇ ਵਿੱਚ ਬੱਸ ਡਰਾਈਵਰ ਗੁਰਪ੍ਰੀਤ ਸਿੰਘ (ਗੁਰਦਾਸਪੁਰ ਪੁਲਿਸ), ਲੇਡੀ ਕਾਂਸਟੇਬਲ ਸ਼ਾਲੂ ਰਾਣਾ (7 ਬਟਾਲੀਅਨ ਪੀ.ਏ.ਪੀ. ਜਲੰਧਰ),ਏ.ਐਸ.ਆਈ. ਹਰਦੇਵ ਸਿੰਘ (75 ਬਟਾਲੀਅਨ ਪੀ.ਏ.ਪੀ. ਜਲੰਧਰ) ਤਿੰਨਾਂ ਦੀ ਮੌਤ ਹੋ ਗਈ ਤੇ 15 ਦੇ ਕਰੀਬ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ।ਮਿਲੀ ਜਾਣਕਾਰੀ ਅਨੁਸਾਰ ਜਲੰਧਰ ਸਥਿਤ ਪੰਜਾਬ ਆਰਮਡ ਪੁਲਿਸ ਪੀਏਪੀ ਕੰਪਲੈਕਸ ਤੋਂ ਮੁਲਾਜ਼ਮ ਗੁਰਦਾਸਪੁਰ ਡਿਊਟੀ ‘ਤੇ ਜਾ ਰਹੇ ਸਨ । ਗੁਰਦਾਸਪੁਰ ਤੋਂ ਇਹ ਬੱਸ ਬੀਤੀ ਰਾਤ ਹੀ ਪੁਲਿਸ ਮੁਲਾਜ਼ਮਾਂ ਨੂੰ ਲੈਣ ਲਈ ਜਲੰਧਰ ਪਹੁੰਚੀ ਸੀ ਅਤੇ ਅੱਜ ਤੜਕੇ 5 ਵਜੇ ਦੇ ਕਰੀਬ  ਜਲੰਧਰ ਤੋਂ ਗੁਰਦਾਸਪੁਰ ਲਈ ਰਵਾਨਾ ਹੋਈ ਸੀ ਜਦੋਂ ਇਹ ਬੱਸ ਮੁਕੇਰੀਆਂ ਕਸਬੇ ਦੇ ਐਮਾਂ ਮਾਂਗਟ ਦੇ ਨਜ਼ਦੀਕ ਪਹੁੰਚੀ ਤਾਂ ਨੈਸ਼ਨਲ ਹਾਈਵੇ ‘ਤੇ ਖੜ੍ਹੇ ਸੀਮਿੰਟ ਦੀ ਵੱਡੇ ਟਰਾਲੇ ਨਾਲ ਟਕਰਾ ਗਈ। ਜਿਸ ਵਿੱਚ ਡਰਾਈਵਰ ਸਮੇਤ 3 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਜਦਕਿ ਬਾਕੀ ਬੱਸ ਵਿੱਚ ਸਵਾਰ 15 ਦੇ ਕਰੀਬ ਮੁਲਾਜ਼ਮ ਜ਼ਖ਼ਮੀ ਹੋ ਗਏ।ਬੱਸ ਵਿੱਚ ਕਰੀਬ 30 ਦੇ ਕਰੀਬ ਪੁਲਿਸ ਮੁਲਾਜ਼ਮ ਸਵਾਰ ਸਨ।