Prime Punjab Times

Latest news
ਦਸਵੰਧ ਫਾਊਂਡੇਸ਼ਨ ਵਲੋਂ ਲਗਾਏ ਗਏ ਚੌਥੇ ਖੂਨਦਾਨ ਕੈਂਪ ਦੌਰਾਨ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਕੀਤਾ ਖੂਨਦਾਨ ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ
ADVERTISEMENT
You are currently viewing ਐਂਟੀ ਡਰੱਗਜ਼ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਨਸ਼ਿਆਂ ਦੇ ਸੁਦਾਗਰਾਂ ਤੇ ਤਿੱਖੀ ਨਜ਼ਰ ਰੱਖਣ ਲਈ ਕੈਮਰੇ ਲਗਾਉਣ ਦੀ ਕੀਤੀ ਸ਼ੁਰੂਆਤ

ਐਂਟੀ ਡਰੱਗਜ਼ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਨਸ਼ਿਆਂ ਦੇ ਸੁਦਾਗਰਾਂ ਤੇ ਤਿੱਖੀ ਨਜ਼ਰ ਰੱਖਣ ਲਈ ਕੈਮਰੇ ਲਗਾਉਣ ਦੀ ਕੀਤੀ ਸ਼ੁਰੂਆਤ

ਬਟਾਲਾ (ਅਵਿਨਾਸ਼ ਸ਼ਰਮਾ)

ਪੰਡਿਤ ਸ਼ੰਭੂ ਪ੍ਰਸ਼ਾਦ ਦੁਆਰਾ ਰੀਬਨ ਕੱਟ ਕੇ ਅਰਦਾਸ ਕਰਕੇ ਸ਼ੁਰੂ ਕੀਤੀ

ਨਸ਼ਿਆਂ ਵਿਰੁੱਧ ਲੜਾਈ ਸਿਰਫ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਤੱਕ ਸੀਮਤ ਨਹੀਂ ਹੈ ਇਸ ਮਹਿਮ ਦਾ ਹਿੱਸਾ ਬਣਨਾ ਅਤੇ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਦਾ ਖਾਤਮਾ ਕਰਨਾ ਸਾਡਾ ਸਾਰਿਆਂ ਦੀ ਜਿੰਮੇਵਾਰੀ ਹੈ :-ਗੁਰਪ੍ਰੀਤ , ਜੋਸ਼ੀ, ਵਿਨੋਦ

: ਨਸ਼ਿਆਂ ਵਿਰੁੱਧ ਸਾਂਝੀ ਲੜਾਈ ਨੂੰ ਹੋਰ ਤਿੱਖਾ ਕਰਨ ਲਈ ਅੱਜ ਐਂਟੀ ਡਰਗਸ ਸੋਸ਼ਲ ਵੈਲਫੇਅਰ ਸੋਸਾਇਟੀ ਪ੍ਰੇਮ ਨਗਰ ਦਾਰਾ ਸਲਾਮ ਬਟਾਲਾ ਵੱਲੋਂ ਨਸ਼ਿਆਂ ਦੇ ਸੁਦਾਗਰਾਂ ਤੇ ਤਿੱਖੀ ਨਜ਼ਰ ਰੱਖਣ ਲਈ ਕੈਮਰੇ ਲਗਾਉਣ ਦੀ ਸ਼ੁਰੂਆਤ ਮੰਦਰ ਦੇ ਸ਼ਾਸਤਰੀ ਪੰਡਿਤ ਸ਼ੰਭੂ ਪ੍ਰਸ਼ਾਦ ਦੁਆਰਾ ਰੀਬਨ ਕੱਟ ਕੇ ਭਗਵਾਨ ਦੇ ਚਰਨਾਂ ਵਿੱਚ ਅਰਦਾਸ ਕਰਕੇ ਲੋਹਰੀ ਚੌਂਕ ਦਾਰਾ ਸਲਾਮ ਤੋਂ ਸ਼ੁਰੂ ਕੀਤੀ ਗਈ। ਹੁਣ ਇਹ ਲਗਾਏ ਗਏ ਕੈਮਰੇ ਹਰੇਕ ਮਾੜੇ ਕੰਮ ਕਰਨ ਵਾਲੇ ਅੰਸਰਾਂ ਤੇ ਕੜੀ ਨਜ਼ਰ ਰੱਖਣਗੇ। ਇਹ ਮਹੱਲੇ ਦੇ ਚਾਰੇ ਪਾਸੇ ਲਗਾਏ ਕੈਮਰੇ ਵਾਈਫਾਈ ਨਾਲ ਅਟੈਚ ਹੋਣਗੇ ਤੇ ਜਿੰਮੇਵਾਰ ਆਦਮੀ ਘਰ ਬੈਠੇ ਹੀ ਮਾੜੇ ਅਨਸਰਾਂ ਦੇ ਨਜ਼ਰ ਰੱਖਣਗੇ। ਸੋਸਾਇਟੀ ਦੇ ਆਗੂ ਗੁਰਪ੍ਰੀਤ ਸ਼ਾਨਾ, ਵਿਨੋਦ ਸ਼ਰਮਾ ਅਤੇ ਜੈ ਜੋਸ਼ੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਭੋਲੇ ਭਾਲੇ ਨੌਜਵਾਨਾਂ ਨੂੰ ਨਸ਼ਿਆਂ ਦੇ ਰਾਹ ਪਾ ਕੇ ਉਹਨਾਂ ਨੂੰ ਰਾਹ ਤੋਂ ਭਟਕਾਉਣ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਸਿਰਫ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਤੱਕ ਸੀਮਤ ਨਹੀਂ ਹੈ ਇਸ ਮਹਿਮ ਦਾ ਹਿੱਸਾ ਬਣਨਾ ਅਤੇ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਦਾ ਖਾਤਮਾ ਕਰਨਾ ਸਾਡਾ ਸਾਰਿਆਂ ਦੀ ਜਿੰਮੇਵਾਰੀ ਹੈ ਅਸੀਂ ਨਸ਼ਿਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਕੇ ਆਪਣਾ ਫਰਜ ਨਿਭਾ ਰਹੇ ਹਾਂ, ਮਹੱਲੇ ਵਾਸੀਆਂ ਨੂੰ ਚਾਹੀਦਾ ਹੈ ਕਿ ਨਸ਼ਾ ਤਸਕਰਾਂ ਅਤੇ ਪੀੜਤਾਂ ਦੀ ਜਾਣਕਾਰੀ ਸੁਸਾਇਟੀ ਜਾਂ ਪੁਲਿਸ ਨੂੰ ਦੇ ਕੇ ਸਾਡੇ ਯਤਨਾਂ ਦਾ ਸਮਰਥਨ ਕਰਨ ਲਈ ਅੱਗੇ ਆਉਣ । ਇਸ ਮੌਕੇ ਤੇ ਗੁਰਪ੍ਰੀਤ ਸਿੰਘ ਸ਼ਾਨਾ ਐਮਸੀ ,ਪੰਡਿਤ ਸ਼ੰਭੂ ਪ੍ਰਸ਼ਾਦ ਸ਼ਰਮਾ , ਵਿਨੋਦ ਸ਼ਰਮਾ,ਸੁਮਨ ਸ਼ਰਮਾ, ਜੈ ਜੋਸ਼ੀ, ਅਮਿਤ ਸ਼ਰਮਾ ,ਰਜੇਸ਼ ਸ਼ਰਮਾ ਰਾਜੂ, ਰਕੇਸ਼ ਘੁਕ, ਸਤਨਾਮ ਸਿੰਘ, ਪ੍ਰਿੰਸ ਸ਼ਰਮਾ, ਸੁਰਿੰਦਰ ਸਿੰਘ, ਦਲੀਪ ਸਿੰਘ ,ਗੁਲਸ਼ਨ, ਰਾਹੁਲ, ਵਿੱਕੀ ਅਨਿਲ ਪ੍ਰਧਾਨ, ਮੇਘ ਰਾਜ, ਆਸੂ ਸ਼ਰਮਾ, ਵੇਦ ਮਹਾਜਨ ਅਤੇ ਬਨਦੀਪ ਸਿੰਘ ਵਾਹਲਾ ਆਦਿ ਮਹਲਾ ਨਿਵਾਸੀ ਹਾਜ਼ਰ ਸਨ।

error: copy content is like crime its probhihated