Prime Punjab Times

Latest news
ਵਸੂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ 'ਚ ਦਿਲਕਸ਼ ਸਿੰਘ ਨੇ ਜਿੱਤਿਆ ਸਿਲਵਰ ਮੈਡਲ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਲਈ ਲੈਕਚਰ ਕਰਵਾਇਆ ਗਿਆ ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ
ADVERTISEMENT
You are currently viewing ਮਾਤਾ ਗੁਜਰ ਕੌਰ ਜੀ ਅਤੇ ਚਾਰ ਸਾਹਿਬਜ਼ਾਦੇਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਈਆ ਗਿਆ

ਮਾਤਾ ਗੁਜਰ ਕੌਰ ਜੀ ਅਤੇ ਚਾਰ ਸਾਹਿਬਜ਼ਾਦੇਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਈਆ ਗਿਆ

ਗੜ੍ਹਦੀਵਾਲਾ (ਯੋਗੇਸ਼ ਗੁਪਤਾ)

: ਮੀਰੀ ਪੀਰੀ ਯੂਥ ਕੱਲਬ ਗੜ੍ਹਦੀਵਾਲਾ ਵੱਲੋਂ ਅੱਜ ਦਿਨ ਐਤਵਾਰ ਨੂੰ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਾਲ ਚਾਰ ਸਾਹਿਬਜ਼ਾਦੇ ਅਤੇ ਦਾਦੀ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਦੁੱਧ ਦਾ ਲੰਗਰ ਲਗਾਇਆ ਗਿਆ । ਇਸ ਦੌਰਾਨ ਸੱਬ ਤੋ ਪਹਿਲਾਂ ਗੁਰੂ ਜੀ ਦੇ ਚਰਨਾ ਚ ਅਰਦਾਸ ਬੇਨਤੀ ਕਿੱਤੀ ਗਈ ਉਪਰੰਤ ਦੁੱਧ ਦੀ ਲੰਗਰ ਸੇਵਾ ਰਾਹਗੀਰਾਂ ਲਈ ਸ਼ੁਰੂ ਕੀਤੀ ਗਾਈ । ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਬਾਬਾ ਦੀਪ ਸਿੰਘ ਸੇਵਾ ਦਲ ਦੇ ਮੁਖੀ ਭਾਈ ਮਨਜੋਤ ਸਿੰਘ ਤਲਵੰਡੀ ਅਤੇ ਭਾਈ ਕੱਨ੍ਹਈਆ ਸੇਵਾ ਸੋਸਾਇਟੀ ਦੇ ਮੁਖੀ ਮਨਦੀਪ ਸਿੰਘ ਖ਼ਾਲਸਾ ਵਿਸ਼ੇਸ਼ ਤੌਰ ਤੇ ਹਾਜਰ ਹੋਏ । ਇਸ ਦੌਰਾਨ ਉਹਨਾਂ ਨੇ ਸਾਂਝੇ ਤੌਰ ਤੇ  ਜਾਣਕਾਰੀ ਦਿੰਦੇ ਹੋਏ ਦੱਸਿਆ ਮੌਜੂਦਾ ਦਿਨ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਿਨ ਚੱਲ ਰਹੇ ਹਨ, ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਤੇ ਨਾਲ ਹੀ ਉਨ੍ਹਾਂ ਸਾਰੇ ਯੋਦਿਆਂ ਨੂੰ, ਜਿਨ੍ਹਾਂ ਗੁਰੂ ਸਾਹਿਬ ਦੀ ਅਗਵਾਈ ਵਿਚ ਜ਼ੁਲਮ ਤੇ ਇਸਲਾਮ ਨਾ ਕਾਬੁਲ ਕਰਨ ਦੇ ਖ਼ਿਲਾਫ਼ ਮੁਗਲਾਂ ਨਾਲ ਲੜਾਈ ਲੜੀ ਅਤੇ ਇਸ ਕਰਕੇ ਉਨਾਂ ਸਾਰੇ ਮੋਤੀ ਰਾਮ ਮਹਿਰਾ ਅਤੇ ਲਾਲਾ ਟੋਡਰ ਮੱਲ ਵਰਗੇ ਗੁਰੂ ਦੇ ਪਿਆਰਿਆਂ ਨੂੰ ਯਾਦ ਕੀਤਾ ਜਾ ਰਿਹਾ ਹੈ। ਉਨਾਂ੍ਹ ਕਿਹਾ ਕਿ ਠੰਢ ਦੀਆਂ ਰਾਤਾਂ ਵਿਚ ਜਾਨ ਨੂੰ ਤਲੀ ‘ਤੇ ਧਰ ਕੇ ਮੋਤੀ ਰਾਮ ਮਹਿਰਾ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਇਆ ਅਤੇ ਆਪਣਾ ਸਾਰਾ ਪਰਿਵਾਰ ਸਿਰਫ ਦੁੱਧ ਛਕਾਉਣ ਦੀ ਸੇਵਾ ਬਦਲੇ ਕੋਹਲੂ ਵਿੱਚ ਪਿੜਾ ਲਿਆ ਸੀ। ਜਿਨ੍ਹਾਂ ਦੀ ਯਾਦ ਚ ਅੱਜ ਦੁੱਧ ਦਾ ਲੰਗਰ ਲਗਾਇਆ ਗਿਆ । ਇਸ ਮੌਕੇ ਤੇ ਮੀਰੀ ਪੀਰੀ ਯੂਥ ਕੱਲਬ ਤੋਂ ਜਸਮੀਤ ਸਿੰਘ , ਬਲਦੀਪ ਸਿੰਘ , ਪ੍ਰਭਜੋਤ ਸਿੰਘ , ਜੇਪੀ ਸਿੰਘ, ਗੁਰਵਿੰਦਰ ਸਿੰਘ , ਦਵਿੰਦਰ ਸਿੰਘ , ਗੁਰਮਿੰਦਰ ਸਿੰਘ , ਮਨਪ੍ਰੀਤ ਸਿੰਘ , ਸੁਖ, ਪਰਮ, ਸਿਮਰਨਜੀਤ, ਯੋਧਾ, ਅਰਸ਼, ਆਕਾਸ਼ ਆਦੀ ਮੈਂਬਰ ਹਾਜਰ ਸਨ