Prime Punjab Times

Latest news
ਵਸੂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ 'ਚ ਦਿਲਕਸ਼ ਸਿੰਘ ਨੇ ਜਿੱਤਿਆ ਸਿਲਵਰ ਮੈਡਲ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਲਈ ਲੈਕਚਰ ਕਰਵਾਇਆ ਗਿਆ ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ
ADVERTISEMENT
You are currently viewing ਕਣਕ ਦਾ ਬੀਜ ਖੇਤੀਬਾੜੀ ਵਿਭਾਗ ਤੋਂ ਨਾ ਮਿਲਣ ਤੇ ਕਿਸਾਨ ਹੋਏ ਕੱਖੋਂ ਹੌਲੇ

ਕਣਕ ਦਾ ਬੀਜ ਖੇਤੀਬਾੜੀ ਵਿਭਾਗ ਤੋਂ ਨਾ ਮਿਲਣ ਤੇ ਕਿਸਾਨ ਹੋਏ ਕੱਖੋਂ ਹੌਲੇ

ਗੜਦੀਵਾਲਾ (ਚੌਧਰੀ) 

1 ਨਵੰਬਰ : ਕਣਕ ਦਾ ਬੀਜ ਜੋ ਕਿ ਸਰਕਾਰ ਵੱਲੋਂ ਬੀਜਣ ਲਈ ਸਬਸਿਡੀ ਤੇ ਦਿੱਤਾ ਜਾਂਦਾ ਹੈ ਉਸ ਸਬੰਧੀ ਅਜੀਤ ਸਿੰਘ ਕਿਸਾਨ ਪਿੰਡ ਲਾਲੋਵਾਲ ਸੈਨਪੁਰ ਤੇ ਇੱਕ ਹੋਰ ਕਿਸਾਨ ਖੇਤੀਬਾੜੀ ਦੇ ਦਫਤਰ ਕੰਗਮਾਈ (ਹੁਸ਼ਿਆਰਪੁਰ) ਗਏ। ਦਫਤਰ ਵਾਲਿਆਂ ਨੇ ਉਹਨਾਂ ਨੂੰ ਇੱਕ ਮੋਬਾਇਲ ਨੰਬਰ 6484997546 ਨੰਬਰ ਦੇ ਦਿੱਤਾ ਤੇ ਕਿਹਾ ਕਿ ਇਸ ਨੰਬਰ ਤੇ 30 ਤਰੀਕ ਤੋਂ ਬਾਅਦ ਗੱਲ ਕੀਤੀ ਜਾਵੇ ਤੇ ਤੁਹਾਡਾ ਮਸਲਾ ਹੱਲ ਹੋ ਜਾਵੇਗਾ। ਅੱਜ ਜਦੋਂ ਉਹਨਾਂ ਨੇ ਕਣਕ ਦਾ ਬੀਜ ਲੈਣ ਲਈ ਦਿੱਤਾ ਗਿਆ ਫੋਨ ਨੰਬਰ ਡਾਇਲ ਕੀਤਾ ਤਾਂ ਅੱਗਿਓਂ ਉਨ੍ਹਾਂ ਕਿਹਾ ਕਿ ਉਹ ਕਣਕ ਤਾਂ ਅਸੀਂ ਵੰਡ ਦਿੱਤੀ ਹੈ ਤੇ ਹੁਣ ਕਣਕ ਨਹੀਂ ਮਿਲ ਸਕਦੀ। ਕਿਸਾਨ ਕਾਮਰੇਡ ਅਜੀਤ ਸਿੰਘ ਤੇ ਹੋਰ ਕਿਸਾਨ ਹਰਮੇਲ ਸਿੰਘ ਨੇ ਪੱਤਰਕਾਰਾਂ ਨਾਲ ਆਪ ਬੀਤੀ ਸੁਣਾ ਕੇ ਇਸ ਸਬੰਧੀ ਜਾਣਕਾਰੀ ਦਿੱਤੀ। ਪੱਤਰਕਾਰਾਂ ਵਲੋਂ ਜਦੋਂ ਉਸੇ ਨੰਬਰ ਤੇ ਖੇਤੀ ਮਹਿਕਮੇ ਨਾਲ ਗੱਲ ਕੀਤੀ, ਉਹਨਾਂ ਕਿਹਾ ਕਿ ਅਸੀਂ ਆਨਲਾਈਨ ਫਾਰਮ ਭਰਨ ਲਈ ਕਿਹਾ ਸੀ, ਤੁਸੀਂ ਹੁਣ ਵੀ ਇਹ ਫਾਰਮ ਭਰ ਸਕਦੇ ਹੋ
। ਪਰ ਕਿਸਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਇਹ ਨੰਬਰ ਦਿੱਤਾ ਸੀ ਸਾਨੂੰ ਕਿਸੇ ਨੇ ਆਨਲਾਈਨ ਫਾਰਮ ਭਰ ਲਈ ਨਹੀਂ ਕਿਹਾ। ਉਹਨਾਂ ਮਹਿਕਮੇ ਤੇ ਦੋਸ਼ ਲਾਇਆ ਕਿ ਜੇ ਸਰਕਾਰ ਵੱਲੋਂ ਕੋਈ ਗਰੀਬ ਕਿਸਾਨਾਂ ਨੂੰ ਰਾਹਤ ਮਿਲਦੀ ਹੈ ਤਾਂ ਉਹਨਾਂ ਨੂੰ ਇਸ ਤਰ੍ਹਾਂ ਗੱਲ ਕਹਿ ਕੇ ਟਾਲ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਵਿਭਾਗ ਵਲੋਂ ਇਹ ਰਾਹਤ ਨੇੜਲੇ ਅਤੇ ਚਹੇਤੇ ਕਿਸਾਨਾਂ ਨੂੰ ਹੀ ਦਿੱਤੀ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਗੁਹਾਰ ਲਗਾਉਂਦੇ ਹੋਏ ਇਸ ਵੱਲ ਧਿਆਨ ਦੇਣ ਲਈ ਅਪੀਲ ਕੀਤੀ।

ਫੋਟੋ ਕੈਪਸ਼ਨ : ਕਿਸਾਨ ਅਜੀਤ ਸਿੰਘ ਅਤੇ ਹਰਮੇਲ ਸਿੰਘ ਪੱਤਰਕਾਰਾਂ ਨਾਲ ਰੂਬਰੂ ਹੁੰਦੇ ਹੋਏ