Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਸੈਸ਼ਨ 2023 ਦੇ ਦਾਖਲਿਆਂ ਦੀ ਆਖਰੀ ਮਿਤੀ 30 ਅਕਤੂਬਰ ਤੱਕ ਵਧਾਉਣ ਤੇ ਕੇ.ਐਮ.ਐਸ ਕਾਲਜ ਨੇ ਕੀਤਾ ਯੂਨੀਵਰਸਿਟੀ ਦਾ ਧੰਨਵਾਦ 

ਸੈਸ਼ਨ 2023 ਦੇ ਦਾਖਲਿਆਂ ਦੀ ਆਖਰੀ ਮਿਤੀ 30 ਅਕਤੂਬਰ ਤੱਕ ਵਧਾਉਣ ਤੇ ਕੇ.ਐਮ.ਐਸ ਕਾਲਜ ਨੇ ਕੀਤਾ ਯੂਨੀਵਰਸਿਟੀ ਦਾ ਧੰਨਵਾਦ 

ਦਸੂਹਾ (ਚੌਧਰੀ) 

28 ਅਕਤੂਬਰ : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਪ੍ਰਿੰਸੀਪਲ ਡਾ. ਸ਼ਬਨਮ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਵੱਲੋਂ ਸੈਸ਼ਨ ਨਵੰਬਰ 2023 ਦੇ ਦਾਖਲਿਆਂ ਦੀ ਆਖਰੀ ਮਿਤੀ ਨੂੰ 30 ਅਕਤੂਬਰ 20237 ਤੱਕ ਵਧਾਉਣ ਲਈ ਕਾਲਜ ਮੈਨੇਜਮੈਂਟ ਯੂਨੀਵਰਸਿਟੀ ਦਾ ਧੰਨਵਾਦ ਕਰਦੀ ਹੈ। ਉਹਨਾ ਕਿਹਾ ਕਿ ਇਲਾਕੇ ਦੇ ਬੱਚਿਆ ਲਈ ਆਪਣਾ ਇਕ ਸਾਲ ਬਚਾਉਣ ਦਾ ਇਹ ਇਕ ਸੁਨਹਿਰਾ ਮੌਕਾ ਹੈ। ਉਹਨਾ ਕਾਲਜ ਵਿਖੇ ਉਪਲਬਧ ਕੋਰਸਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਲਜ ਵਿਖੇ ਬਾਰਵੀਂ ਕਲਾਸ ਤੋਂ ਬਾਅਦ ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ (ਬੀ.ਸੀ.ਏ), ਬੈਚਲਰ ਆਫ ਸਾਇੰਸ ਇਨਫੋਰਮੇਸ਼ਨ ਟੈਕਨੋਲੋਜੀ (ਬੀ.ਐਸ.ਸੀ ਆਈ.ਟੀ), ਬੈਚਲਰ ਆਫ ਸਾਇੰਸ ਫੈਸ਼ਨ ਡਿਜ਼ਾਈਨਿੰਗ (ਬੀ.ਐਸ.ਸੀ ਐਫ਼.ਡੀ), ਬੈਚਲਰ ਆਫ ਸਾਇੰਸ ਮੈਡੀਕਲ ਲੈਬ ਸਾਇੰਸ (ਬੀ.ਐਸ.ਸੀ ਐਮ.ਐਲ.ਐਸ), ਬੈਚਲਰ ਆਫ ਕਾਮਰਸ (ਬੀ.ਕੌਮ) ਕੋਰਸ ਉਪਲਬੱਧ ਹਨ। ਇਸ ਤੋਂ ਇਲਾਵਾ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰ ਆਫ ਕੰਪਿਊਟਰ ਐਪਲੀਕੇਸ਼ਨ (ਐਮ.ਸੀ.ਏ), ਮਾਸਟਰ ਆਫ ਸਾਇੰਸ ਇਨਫੋਰਮੇਸ਼ਨ ਟੈਕਨੋਲੋਜੀ (ਐਮ.ਐਸ.ਸੀ ਆਈ.ਟੀ), ਪੋਸਟ ਗ੍ਰੈਜੂਏ਼ਟ ਡਿਪਲੋਮਾ ਇੰਨ ਕੰਪਿਊਟਰ ਐਪਲੀਕੇਸ਼ਨ (ਪੀ.ਜੀ.ਡੀ.ਸੀ.ਏ), ਮਾਸਟਰ ਆਫ ਸਾਇੰਸ ਫੈਸ਼ਨ ਡਿਜ਼ਾਇਨਿੰਗ (ਐਮ.ਐਸ.ਸੀ ਐਫ.ਡੀ), ਪੋਸਟ ਗ੍ਰੈਜੂਏ਼ਟ ਡਿਪਲੋਮਾ ਇੰਨ ਫੈਸ਼ਨ ਡਿਜ਼ਾਇਨਿੰਗ (ਪੀ.ਜੀ.ਡੀ.ਐਫ.ਡੀ) ਅਤੇ ਮਾਸਟਰ ਆਫ ਸਾਇੰਸ ਮੈਡੀਕਲ ਮਾਈਕ੍ਰੋਬਾਇਓਲੋਜੀ (ਐਮ.ਐਸ.ਸੀ ਐਮ.ਐਮ) ਕੋਰਸ ਉਪਲਬੱਧ ਹਨ, ਵਿਦਿਆਰਥੀ ਆਪਣੀ ਸਟ੍ਰੀਮ ਦੇ ਅਧਾਰ ਤੇ ਕੋਰਸ ਚੁਣ ਕੇ ਦਾਖਲਾ ਲੈ ਸਕਦੇ ਹਨ।ਕਾਲਜ ਦੇ ਡਾਇਰੈਕਟਰ ਡਾ. ਮਾਨਵ ਸੈਣੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਐਸ.ਸੀ ਵਿਦਿਆਰਥੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਲਾਭ ਉਠਾ ਕੇ ਆਪਣੀ ਪੜ੍ਹਾਈ ਪੂਰੀ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹਨਾ ਦੱਸਿਆ ਕਿ ਬਾਕੀ ਸ਼੍ਰੇਣੀ ਦੇ ਹੋਣਹਾਰ ਅਤੇ ਜ਼ਰੂਰਤਮੰਦ ਵਿਦਿਆਰਥੀਆਂ ਲਈ ਮੰਜੁਲਾ ਸੈਣੀ ਆਸ਼ੀਰਵਾਦ ਯੋਜਨਾ ਦੇ ਅਧੀਨ ਫੀਸ ਵਿੱਚ ਸਕਾਲਰਸ਼ਿਪ ਦੀ ਵੀ ਸੁਵਿਧਾ ਹੈ, ਜਿਸ ਵਿੱਚ ਮੁੱਖ ਤੌਰ ਤੇ ਸਾਬਕਾ ਫੌਜੀਆਂ ਦੇ ਬੱਚੇ, ਕੰਢੀ ਅਤੇ ਬੇਟ ਇਲਾਕੇ ਦੇ ਬੱਚੇ ਇਸ ਯੋਜਨਾ ਦਾ ਲਾਭ ਉਠਾ ਸਕਦੇ ਹਨ।

ਫੋਟੋ : ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਡਾ. ਸ਼ਬਨਮ ਕੌਰ ਅਤੇ ਡਾਇਰੈਕਟਰ ਡਾ. ਮਾਨਵ ਸੈਣੀ।