ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ / ਪ੍ਰਦੀਪ ਕੁਮਾਰ)
17 ਅਕਤੂਬਰ : ਲੁੱਟ ਖੋਹ ਕੀਤੀਆਂ ਸੋਨੇ ਦੀ ਬਾਲੀਆਂ ਸਮੇਤ ਦੋ ਨੌਜਵਾਨਾਂ ਨੂੰ ਗੜ੍ਹਦੀਵਾਲਾ ਪੁਲਿਸ ਨੇ ਕਾਬੂ ਕੀਤਾ ਹੈ ।ਮੁਲਜ਼ਮਾਂ ਦੀ ਪਛਾਣ ਲਖਵਿੰਦਰ ਗਿਰੀ ਉਰਫ ਬਿੰਦਰ ਪੁੱਤਰ ਬਾਵਾ ਜਗਤ ਗਿਰੀ ਵਾਸੀ ਕਿਲਾ ਕਲੋਨੀ (ਅਦਰਸ ਕਲੋਨੀ) ਹਾਜੀਪੁਰ ਥਾਣਾ ਹਾਜੀਪੁਰ ਜਿਲਾ ਹੁਸਿਆਰਪੁਰ ਅਤੇ ਮਨੀਸ਼ ਕੁਮਾਰ ਪੁੱਤਰ ਗੋਗੀ ਰਾਮ ਵਾਸੀ ਬਰੜ ਕਲੋਨੀ ਹਾਜੀਪੁਰ ਥਾਣਾ ਹਾਜੀਪੁਰ ਜਿਲਾ ਹੁਸਿਆਰਪੁਰ ਵਜੋਂ ਹੋਈ ਹੈ।
ਮਾਨਯੋਗ ਐੱਸ.ਐੱਸ.ਪੀ ਸ: ਸਰਤਾਜ ਸਿੰਘ ਚਾਹਲ ਆਈ. ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸਿਆਰਪੁਰ ਦੇ ਦਿਸ਼ਾ ਨਿਰਦੇਸਾ ਮੁਤਾਬਿਕ ਇਲਾਕਾ ਥਾਣਾ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਰੋਕਣ ਲਈ ਅਤੇ ਨਸ਼ਿਆਂ ਦੀ ਰੋਕਥਾਮ ਲਈ ਚਲ ਰਹੀ ਸਪੈਸ਼ਲ ਮੁਹਿੰਮ ਸਬੰਧੀ ਸ: ਕੁਲਵੰਤ ਸਿੰਘ ਪੀਪੀਐਸ ਡੀ.ਐਸ.ਪੀ. ਸਬ ਡਵੀਜਨ ਟਾਂਡਾ ਵਲੋਂ ਦਿੱਤੀਆਂ ਹਦਾਇਤਾਂ ਮੁਤਾਬਿਕ ਐਸ.ਆਈ ਮਲਕੀਤ ਸਿੰਘ ਮੁੱਖ ਅਫਸਰ ਥਾਣਾ ਗੜਦੀਵਾਲਾ ਦੀ ਨਿਗਰਾਨੀ ਹੇਠ ਇਲਾਕਾ ਥਾਣਾ ਗੜਦੀਵਾਲਾ ਵਿੱਚ ਚਲ ਰਹੀ ਚੈਕਿੰਗ ਦੋਰਾਨ ਸਥਾਨਿਕ ਪੁਲਿਸ ਨੂੰ ਉਦੋਂ ਸਫਲਤਾ ਮਿਲੀ ਜਦੋ FIR NO 97 ਮਿਤੀ 10-10-2023 ਅਧ 379 B,34 IPC ਥਾਣਾ ਗੜਦੀਵਾਲਾ ਵਿੱਚ ਦੋਸ਼ੀਆਨ ਲਖਵਿੰਦਰ ਗਿਰੀ ਉਰਫ ਬਿੰਦਰ ਪੁੱਤਰ ਬਾਵਾ ਜਗਤ ਗਿਰੀ ਵਾਸੀ ਕਿਲਾ ਕਲੋਨੀ (ਅਦਰਸ ਕਲੋਨੀ) ਹਾਜੀਪੁਰ ਥਾਣਾ ਹਾਜੀਪੁਰ ਜਿਲਾ ਹੁਸਿਆਰਪੁਰ ਮਨੀਸ਼ ਕੁਮਾਰ ਪੁੱਤਰ ਗੋਗੀ ਰਾਮ ਵਾਸੀ ਬਰੜ ਕਲੋਨੀ ਹਾਜੀਪੁਰ ਥਾਣਾ ਹਾਜੀਪੁਰ ਜਿਲਾ ਹੁਸਿਆਰਪੁਰ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਪਿੰਡ ਕੁੱਲੀਆ ਔਰਤ ਦੀਆਂ ਖੋਹ ਕੀਤੀਆਂ ਬਾਲੀਆਂ ਬਰਾਮਦ ਹੋਈਆਂ ਅਤੇ ਦੋਸ਼ੀਆਨ ਉੱਕਤਾਨ ਪਾਸੋਂ ਬਰੀਕੀ ਨਾਲ ਪੁੱਛਗਿੱਛ ਕਰਨ ਤੇ ਦੋਸ਼ੀਆਨ ਨੇ ਮੰਨਿਆ ਕਿ ਮਿਤੀ 16-09-23 ਨੂੰ ਵਕਤ ਕਰੀਬ 4:40 PM ਵਜੇ ਅੱਡਾ ਮਾਛੀਆਂ ਵਿਖੇ ਇੱਕ ਸਕੂਟਰੀ ਪਰ ਸਵਾਰ 2 ਔਰਤ ਦੇ ਬਰਾਬਰ ਮੋਟਰਸਾਇਕਲ ਕਰਕੇ ਸਕੂਟਰੀ ਚਾਲਕ ਔਰਤ ਦੇ ਗਲੇ ਵਿੱਚੋਂ ਸੋਨੇ ਦੀ ਚੈਨੀ ਝਪਟ ਮਾਰ ਕੇ ਖੋਹ ਕੇ ਲੈ ਗਏ ਸੀ| ਜਿਸਤੇ FIR NO 90 ਮਿਤੀ 16-9-2023 ਅੱਧ 379-B,34 IPC ਥਾਣਾ ਗੜਦੀਵਾਲਾ ਦਰਜ ਕੀਤਾ ਗਿਆ ਸੀ।ਜੋ ਦੋਸੀਆਨ ਲਖਵਿੰਦਰ ਗਿਰੀ ਉਰਫ ਬਿੰਦਰ ਅਤੇ ਮਨੀਸ਼ ਕੁਮਾਰ ਉਕਤਾਨ ਨੂੰ FIR NO 90 Dt.16-9-2023 ਅ/ਧ 379-B,34 IPC ਥਾਣਾ ਗੜਦੀਵਾਲਾ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ |








