Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਹਰਬਲਾਸ ਬਾਗਲਾ ਨੂੰ ਸੇਵਾ ਮੁਕਤੀ ਮੌਕੇ ਦਿੱਤੀ ਨਿੱਘੀ ਵਿਦਾਇਗੀ

ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਹਰਬਲਾਸ ਬਾਗਲਾ ਨੂੰ ਸੇਵਾ ਮੁਕਤੀ ਮੌਕੇ ਦਿੱਤੀ ਨਿੱਘੀ ਵਿਦਾਇਗੀ

ਫਗਵਾੜਾ  (ਲਾਲੀ ਦਾਦਰ )

1 ਅਪ੍ਰੈਲ : ਪੰਚਾਇਤ ਅਤੇ ਪੇਂਡੂ ਵਿਕਾਸ ਵਿਭਾਗ ਪੰਜਾਬ ‘ਚ 33 ਸਾਲ ਦੀ ਬੇਦਾਗ ਸੇਵਾ ਨਿਭਾਉਣ ਉਪਰੰਤ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਤੋਂ ਬਤੋਰ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਵਜੋਂ ਸੇਵਾ ਮੁਕਤ ਹੋਏ ਸ੍ਰੀ ਹਰਬਲਾਸ ਬਾਗਲਾ ਦੇ ਸਨਮਾਨ ਵਿਚ ਫਗਵਾੜਾ ਦੇ ਬੀਡੀਪੀਓ ਦਫਤਰ ਵਿਖੇ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਰਾਜੇਸ਼ ਚੱਢਾ ਤੇ ਪੰਚਾਇਤ ਸਕੱਤਰ ਮਲਕੀਤ ਚੰਦ ਕੰਗ ਦੀ ਸਾਂਝੀ ਅਗਵਾਈ ਹੇਠ ਆਯੋਜਿਤ ਸਮਾਗਮ ਦੌਰਾਨ ਹਰਬਲਾਸ ਬਾਗਲਾ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਉਹ ਕਾਫੀ ਸਮੇਂ ਤੱਕ ਫਗਵਾੜਾ ਵਿਖੇ ਬਤੌਰ ਬੀਡੀਪੀਓ ਤਾਇਨਾਤ ਰਹੇ ਹਨ ਅਤੇ ਇਸ ਦੌਰਾਨ ਉਹਨਾਂ ਨੂੰ ਦਫਤਰ ਦੇ ਸਟਾਫ ਅਤੇ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਜੋ ਮਾਣ-ਸਤਿਕਾਰ ਮਿਲਿਆ, ਉਸਨੂੰ ਹਮੇਸ਼ਾ ਆਪਣੀਆਂ ਸੁਨਹਿਰੀ ਯਾਦਾਂ ਵਿਚ ਤਾਜਾ ਰੱਖਣਗੇ। ਇਸ ਦੌਰਾਨ ਬੀਡੀਪੀਓ ਰਾਜੇਸ਼ ਚੱਢਾ, ਪੰਚਾਇਤ ਸਕੱਤਰ ਮਲਕੀਤ ਚੰਦ ਕੰਗ, ਮਨਜੀਤ ਸਿੰਘ ਰਿਟਾ. ਐਸ.ਡੀ.ਓ. ਪੰਚਾਇਤੀ ਰਾਜ ਅਤੇ ਰਾਮਪਾਲ ਸਰਪੰਚ ਸਾਹਨੀ ਅਤੇ ਮੀਤ ਪ੍ਰਧਾਨ ਪੰਚਾਇਤ ਯੂਨੀਅਨ ਬਲਾਕ ਫਗਵਾੜਾ ਨੇ ਕਿਹਾ ਕਿ ਹਰਬਲਾਸ ਬਾਗਲਾ ਵਲੋਂ ਬਤੌਰ ਬੀਡੀਪੀਓ ਫਗਵਾੜਾ ਵਿਚ ਆਪਣੀਆਂ ਬਿਹਤਰੀਨ ਸੇਵਾਵਾਂ ਦਿੱਤੀਆਂ ਗਈਆਂ ਤੇ ਪਿੰਡਾਂ ਦੇ ਵਿਕਾਸ ‘ਚ ਉਹਨਾਂ ਵਲੋਂ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸਮਾਗਮ ਦੌਰਾਨ ਹਰਬਲਾਸ ਬਾਗਲਾ ਨੂੰ ਖੂਬਸੂਰਤ ਤੋਹਫਿਆਂ ਨਾਲ ਵੀ ਨਵਾਜਿਆ ਗਿਆ। ਇਸ ਮੌਕੇ ਸੁਲੱਖਣ ਸਿੰਘ (ਟੀਸੀ), ਜਸਕਰਣ ਵਰਮਾ (ਟੀਏ), ਅਮਨਦੀਪ ਜੇਈ, ਸੰਤ ਸਿੰਘ ਜੇਈ, ਬਿੰਦਰ ਸਿੰਘ ਪੰਚਾਇਤ ਅਫਸਰ, ਸੰਜੀਵ ਕੁਮਾਰ ਪੰਚਾਇਤ ਸਕੱਤਰ, ਸੁਰਿੰਦਰ ਪਾਲ ਸਿੰਘ ਏਪੀਓ ਨਰੇਗਾ, ਸੁਰਿੰਦਰ ਪਾਲ ਪੰਚਾਇਤ ਅਫਸਰ ਫਿਲੌਰ, ਪਲਵਿੰਦਰ ਸਿੰਘ ਆਂਕੜਾ ਵਿਭਾਗ, ਲਖਵੀਰ ਕਲੇਰ ਐਸ.ਐਫ.ਪੀ.ਓ. ਬੰਗਾ, ਪਿ੍ਰਅੰਕਾ ਸੀ.ਏ., ਉਮੇਸ਼ ਸੀ.ਏ., ਸੁਰਿੰਦਰ ਪਾਲ ਸੰਮਤੀ ਪਟਵਾਰੀ ਤੋਂ ਇਲਾਵਾ ਜੀ.ਆਰ.ਐਸ. ਸੋਨੀਆ, ਰਮਨ ਕੁਮਾਰੀ, ਰੌਸ਼ਨੀ, ਤਲਵਿੰਦਰ ਸਿੰਘ ਭੁੱਲਰ, ਬਲਜਿੰਦਰ ਕੌਰ, ਨਵਜੋਤ, ਸ਼ਿਵ ਯਸ਼, ਸ਼ਾਲੂ ਆਦਿ ਹਾਜਰ ਸਨ।
ਤਸਵੀਰ 001, ਕੈਪਸ਼ਨ- ਫਗਵਾੜਾ ਦੇ ਬੀਡੀਪੀਓ ਦਫਤਰ ਵਿਖੇ ਸੇਵਾ ਮੁਕਤ ਡੀਡੀਪੀਓ ਹਰਬਲਾਸ ਬਾਗਲਾ ਨੂੰ ਸਨਮਾਨਤ ਕਰਦੇ ਹੋਏ ਵਿਭਾਗੀ ਸਟਾਫ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਸਰਪੰਚ ਤੇ ਪੰਚ।