Prime Punjab Times

Latest news
ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ... ਸ਼੍ਰੀ ਅਚਲੇਸ਼ਵਰ ਧਾਮ ਵਿੱਚ ਹਰਿਨਾਮ ਸੰਕੀਰਤਨ ਮਹਾਕੁੰਭ ਦਾ ਸ਼ਾਨਦਾਰ ਸਮਾਪਨ.. ਘੰਟਿਆਂ ਬੱਧੀ ਹੋਈ ਮੂਸਲਾਧਾਰ ਬਾਰਿਸ਼ ਕਾਰਨ ਤਹਿਸੀਲ ਦਸੂਹਾ ਹੋਈ ਹਾਲੋ ਬੇਹਾਲ ਖ਼ਾਲਸਾ ਕਾਲਜ ਵਿਖੇ ‘ਸੋਮਨਾਥ ਸੰਵਾਦ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਖਾਦਾਂ ਦੀ ਟੈਗਿੰਗ ਰੋਕਣ ਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਲਈ ਹੈਲਪਲਾਈਨ ਨੰਬਰ ਜਾਰੀ
ADVERTISEMENT
You are currently viewing ਸੀ.ਐਚ.ਸੀ. ਭੂੰਗਾ ਵਿਖੇ ਮਨਾਇਆ ਵਿਸ਼ਵ ਦ੍ਰਿਸ਼ਟੀ ਦਿਵਸ

ਸੀ.ਐਚ.ਸੀ. ਭੂੰਗਾ ਵਿਖੇ ਮਨਾਇਆ ਵਿਸ਼ਵ ਦ੍ਰਿਸ਼ਟੀ ਦਿਵਸ

ਗੜ੍ਹਦੀਵਾਲਾ (ਚੌਧਰੀ) 

15 ਅਕਤੂਬਰ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵਿੰਦਰ ਕੁਮਾਰ ਦੇ ਦਿਸ਼ਾਂ-ਨਿਰਦੇਸ਼ਾਂ ਅਧੀਨ ਅੱਜ ਸੀ.ਐਚ.ਸੀ ਭੂੰਗਾ ਵਿੱਚ ਵਿਸ਼ਵ ਦ੍ਰਿਸ਼ਟੀ ਦਿਵਸ ਮਨਾਇਆ ਗਿਆ। ਇਸ ਦੌਰਾਨ ਐਸ.ਐਮ.ਓ. ਡਾ. ਹਰਜੀਤ ਸਿੰਘ ਅਤੇ ਆਈ. ਡੋਨਰ ਇੰਚਾਰਜ ਨੇਤਰ ਦਾਨ ਐਸੋਸੀਅਸ਼ਨ ਸ਼੍ਰੀ ਬਰਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਹੋਏ ਸੈਮੀਨਾਰ ਵਿੱਚ ਅਪਥਲਮਿਕ ਅਫਸਰ ਰਣਜੀਤ ਸਿੰਘ ਭਾਰਤੀ ਨੇ ਲੋਕਾਂ ਨੂੰ ਇਸ ਦਿਵਸ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਵਿਸ਼ਵ ਦ੍ਰਿਸ਼ਟੀ ਦਿਵਸ ਹਰ ਵਰੇ ਅਕਤੂਬਰ ਮਹੀਨੇ ਦੇ ਦੂਜੇ ਵੀਰਵਾਰ ਨੂੰ ਮਨਾਇਆ ਜਾਂਦਾ ਹੈ। ਉਨਾਂ ਦਸਿਆ ਕਿ ਦੁਨੀਆਂ ਦੇ ਹਰ ਉਮਰ ਦੇ ਲਗਭਗ 1 ਅਰਬ ਲੋਕ ਦੂਰ ਦੀ ਨਜ਼ਰ, ਨਜ਼ਦੀਕ ਦੀ ਨਜ਼ਰ ਅਤੇ ਅਮਨ੍ਹੇਪਣ ਵਰਗੀ ਬਿਮਾਰੀਆਂ ਨਾਲ ਜੂਝ ਰਹੇ ਹਨ। ਸਿਰਫ ਭਾਰਤ ਵਿੱਚ 20 ਫਸਿਦੀ ਅਬਾਦੀ ਨੇਤਰਹੀਣ ਰਹਿੰਦੀ ਹੈ।

ਇਹ ਦਿਵਸ ਕੌਮਾਂਤਰੀ ਪ੍ਰੋਗਰਾਮ ਹੈ ਜੋ ਅੰਨ੍ਹੇਪਣ ਅਤੇ ਘੱਟ ਨਜ਼ਰ ਬਾਰੇ ਵਿੱਚ ਜਾਗਰੂਕਤਾ ਫੇਲਾਉਂਦਾ ਹੈ। ਉਨ੍ਹਾਂ ਇਸ ਮੌਕੇ ਅੱਖਾਂ ਦੀ ਸੰਭਾਲ ਬਾਰੇ ਜਾਣਕਾਰੀ ਦਿੰਦੇ ਹੋਏ ਆਖਿਆ ਕਿ ਪੋਸ਼ਟਿਕ ਭੋਜਨ ਖਾਣ ਅਤੇ ਸਮੇਂ ਸਮੇਂ ਤੇ ਆਪਣੀਆਂ ਅੱਖਾਂ ਦਾ ਚੈਕਅਪ ਕਰਵਾ ਅੱਖਾਂ ਦੀਆਂ ਬਿਮਾਰੀਆਂ ਤੋਂ ਬਚਿਆਂ ਜਾ ਸਕਦਾ ਹੈ।

ਇਸ ਸਾਲ ਵਿਸ਼ਵ ਦ੍ਰਿਸ਼ਟੀ ਦਿਵਸ ਦਾ ਥੀਮ ਆਪਣੀਆਂ ਅੱਖਾਂ ਨਾਲ ਪਿਆਰ ਕਰੋ। ਇਹ ਥੀਮ ਸਾਨੂੰ ਸਾਡੀਆਂ ਅੱਖਾਂ ਦੀ ਵਧੀਆ ਨਜ਼ਰ ਅਤੇ ਸਿਹਤ ਵੱਲ ਧਿਆਨ ਰੱਖਣ ਲਈ ਕੇਂਦਰਿਤ ਕਰਦਾ ਹੈ। ਇਸ ਮੌਕੇ ਡਾ. ਜਗਤਾਰ ਸਿੰਘ ਡੈਂਟਲ ਸਰਜਨ, ਸ਼੍ਰੀ ਗੁਰਵਿੰਦਰ ਸਿੰਘ ਐਚ.ਆਈ., ਸ਼੍ਰੀ ਜਸਤਿੰਦਰ ਸਿੰਘ ਬੀਈਈ, ਸ਼੍ਰੀ ਸੰਜੀਵ ਕੁਮਾਰ ਐਮ.ਐਲ.ਟੀ., ਅਸ਼ਵਨੀ ਕੁਮਾਰ ਆਦਿ ਸ਼ਾਮਲ ਸਨ।