Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਖੇਡਾਂ ਵਤਨ ਪੰਜਾਬ ਦੀਆਂ – ਅਥਲੈਟਿਕਸ, ਬੈਡਮਿੰਟਨ, ਕਿੱਕ ਬਾਕਸਿੰਗ ਤੇ ਫੁੱਟਬਾਲ ’ਚ ਖਿਡਾਰੀਆਂ ਨੇ ਕੀਤਾ ਬਿਹਤਰੀਨ ਪ੍ਰਦਰਸ਼ਨ

ਖੇਡਾਂ ਵਤਨ ਪੰਜਾਬ ਦੀਆਂ – ਅਥਲੈਟਿਕਸ, ਬੈਡਮਿੰਟਨ, ਕਿੱਕ ਬਾਕਸਿੰਗ ਤੇ ਫੁੱਟਬਾਲ ’ਚ ਖਿਡਾਰੀਆਂ ਨੇ ਕੀਤਾ ਬਿਹਤਰੀਨ ਪ੍ਰਦਰਸ਼ਨ

ਹੁਸ਼ਿਆਰਪੁਰ (ਬਿਊਰੋ) 

29 ਸਤੰਬਰ : ‘ਖੇਡਾਂ ਵਤਨ ਪੰਜਾਬ ਦੀਆਂ-2023’ ਦੇ ਜ਼ਿਲ੍ਹਾ ਪੱਧਰੀ ਫੁੱਟਬਾਲ ਮੁਕਾਬਲੇ ਮਾਹਿਲਪੁਰ, ਅਥਲੈਟਿਕਸ ਮੁਕਾਬਲੇ ਟਾਂਡਾ ਅਤੇ ਹੋਰ ਸਾਰੇ ਖੇਡ ਮੁਕਾਬਲੇ ਹੁਸ਼ਿਆਰਪੁਰ ਵਿਖੇ ਕਰਵਾਏ ਜਾ ਰਹੇ ਹਨ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 21-30 ਉਮਰ ਵਰਗ ਅਥਲੈਟਿਕਸ ਮੁਕਾਬਲਿਆਂ ਦੇ 100 ਮੀਟਰ ਮੁਕਾਬਲਿਆਂ ਵਿਚ ਅਭਿਸ਼ੇਕ ਰਾਣਾ ਪਹਿਲੇ,  ਹਿਤੇਸ਼ ਸੇਠ ਦੂਜੇ ਅਤੇ ਅਮਿਤ ਕੁਮਾਰ ਤੀਜੇ ਸਥਾਨ ’ਤੇ ਰਿਹਾ। ਲੜਕੀਆਂ ਦੇ ਮੁਕਾਬਲਿਆਂ ਵਿਚ ਸੁਨੰਦਾ ਪਹਿਲੇ, ਗੁਰਮੀਤ ਕੌਰ ਦੂਜੇ ਅਤੇ ਲਵਨੀਤ ਦੂਜੇ ਸਥਾਨ ’ਤੇ ਰਹੀ। 31-40 ਉਮਰ ਵਰਗ ਦੇ 100 ਮੀਟਰ ਮੁਕਾਬਲਿਆਂ ਵਿਚ ਸੁਖਦੇਵ ਸਿੰਘ ਪਹਿਲੇ, ਨਰਿੰਦਰ ਸਿੰਘ ਦੂਜੇ ਅਤੇ ਮਨਜਿੰਦਰ ਸਿੰਘ ਤੀਜੇ ਸਥਾਨ ’ਤੇ ਰਿਹਾ। 41-55 ਉਮਰ ਵਰਗ ਵਿਚ ਬਲਵੰਤ ਸਿੰਘ ਪਹਿਲੇ, ਹਰਜਿੰਦਰ ਸਿੰਘ ਦੂਜੇ ਅਤੇ ਸੁਖਵੀਰ ਸਿੰਘ ਤੀਜੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ 600 ਮੀਟਰ ਦੌੜ ਅੰਡਰ-14 ਲੜਕੀਆਂ ਵਿਚ ਮਨੀਸ਼ਾ ਪਹਿਲੇ, ਆਰੂਸ਼ੀ ਦੂਜੇ ਅਤੇ ਸ਼ਿਵਾਨੀ ਤੀਜੇ ਸਥਾਨ ’ਤੇ ਰਹੀ ਜਦਕਿ ਲੜਕਿਆਂ ਵਿਚ ਰਵੀ ਕੁਮਾਰ ਪਹਿਲੇ, ਪ੍ਰਿਆਂਸ਼ੂ ਦੂਜੇ ਅਤੇ ਰਾਜੂ ਕੁਮਾਰ ਤੀਜੇ ਸਥਾਨ ’ਤੇ ਰਿਹਾ।
ਬੈਡਮਿੰਟਨ ਦੇ ਅੰਡਰ-14 ਲੜਕੀਆਂ ਦੇ ਮੁਕਾਬਲਿਆਂ ਵਿਚ ਈਸਾਨਾ ਸੈਣੀ ਪਹਿਲੇ, ਜਪਲੀਨ ਕੌਰ ਦੂਜੇ, ਜਗਮੀਤ ਕੌਰ ਤੀਜੇ ਅਤੇ ਹਰਲੀਨ ਕੌਰ ਚੌਥੇ ਸਥਾਨ ’ਤੇ ਰਹੀ। ਅੰਡਰ-17 ਲੜਕੀਆਂ ਦੇ ਮੁਕਾਬਲਿਆਂ ਵਿਚ ਸਾਨਵੀ ਪਹਿਲੇ, ਜਸਮੀਨ ਦੂਜੇ, ਸ੍ਰਿਸ਼ਟੀ ਤੀਜੇ ਅਤੇ ਪੂਜਾ ਚੌਥੇ ਸਥਾਨ ’ਤੇ ਰਹੀ।
ਅੰਡਰ-21 ਲੜਕੀਆਂ ਦੇ ਮੁਕਾਬਲੇ ਵਿਚ ਕ੍ਰਿਤਿਕਾ ਸ਼ਰਮਾ ਪਹਿਲੇ, ਤਜਿੰਦਰ ਕੌਰ ਦੂਜੇ ਅਤੇ ਦੇਵਾਨਾ ਸੋਢੀ ਤੀਜੇ ਸਥਾਨ ’ਤੇ ਰਹੀ। ਕਿੱਕ ਬਾਕਸਿੰਗ 28 ਕਿਲੋਭਾਰ ਵਰਗ ਵਿਚ ਪਲਵੀ ਚੌਹਾਨ ਪਹਿਲੇ, ਨਾਇਰਾ ਦੂਜੇ, ਅੰਜਲੀ ਕੁਮਾਰੀ ਅਤੇ ਨੇਹਾ ਬਹਿਲ ਤੀਜੇ ਸਥਾਨ ’ਤੇ ਰਹੀ। 32 ਕਿਲੋ ਭਾਰ ਵਰਗ ਵਿਚ ਅਰਪਿਤਾ ਪਹਿਲੇ ਅਤੇ ਪ੍ਰਯਤਨਜੀਤ ਕੌਰ ਦੂਜੇ ਸਥਾਨ ’ਤੇ ਰਹੀ। 37 ਕਿਲੋ ਭਾਰ ਵਰਗ ਵਿਚ ਕ੍ਰਿਤਿਕਾ ਪਹਿਲੇ, ਅਵਲੀਨ ਕੌਰ ਦੂਜੇ ਅਤੇ ਗੁਰਪ੍ਰੀਤ ਬੰਗਾ ਤੀਜੇ ਸਥਾਨ ’ਤੇ ਰਹੀ। ਫੁੱਟਬਾਲ ਅੰਡਰ-14 ਮੁਕਾਬਲਿਆਂ ਵਿਚ ਗੜ੍ਹਸ਼ੰਕਰ, ਅੰਡਰ-17 ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੇਘੋਵਾਲ ਦੋਆਬਾ ਅਤੇ ਦੋਆਬਾ ਪਰਸੋਵਾਲ ਜੇਤੂ ਰਿਹਾ।
—