ਦਸੂਹਾ (ਚੌਧਰੀ)
29 ਸਤੰਬਰ :ਦਸੂਹਾ ਪੁਲਿਸ ਵਲੋਂ ਇਰਾਦਾ ਕਤਲ ਦਾ ਦੋਸ਼ੀ, 26 ਨਸ਼ੀਲੇ ਟੀਕਿਆਂ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੰਦੀਪ ਸਿੰਘ ਉਰਫ ਬਿਰੀ ਪੁੱਤਰ ਬਹਾਦੁਰ ਸਿੰਘ ਵਾਸੀ ਪਿੰਡ ਝਿੰਗੜ ਕਲਾਂ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਅਤੇ ਪਰਮਪ੍ਰੀਤ ਸਿੰਘ ਉਰਫ ਲਾਡੀ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਸ਼ਾਹਪੁਰ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ ।
ਜਿਲ੍ਹਾ ਹੁਸ਼ਿਆਰਪੁਰ ਦੇ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਸਰਤਾਜ ਸਿੰਘ ਚਾਹਲ ਆਈ.ਪੀ.ਐਸ ਨੇ ਜਿਲ੍ਹੇ ਅੰਦਰ ਨਸ਼ਾ ਵੇਚਣ ਵਾਲੇ ਮਾੜੇ ਅਨਸਰਾਂ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਜਿਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਬਜੀਤ ਸਿੰਘ ਬਾਹੀਆ ਪੀ ਪੀ ਐਸ,ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਦੀ ਸੁਪਰਵੀਜਨ ਅਧੀਨ ਹਰਕ੍ਰਿਸ਼ਨ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਦਸੂਹਾ ਦੀ ਅਗਵਾਈ ਹੇਠ ਥਾਣਾ ਦਸੂਹਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ । ਜਦੋਂ ਸਬ ਇੰਸਪੈਕਟਰ ਹਰਪ੍ਰੇਮ ਸਿੰਘ, ਮੁੱਖ ਅਫਸਰ ਥਾਣਾ ਦਸੂਹਾ ਸਮੇਤ ਪੁਲਿਸ ਪਾਰਟੀ ਵਲੋ ਮੇਨ ਰੋਡ ਪਿੰਡ ਫੱਤਣ ਚੱਕ ਮੋੜ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਕ ਮੋਨਾ ਨੋਜਵਾਨ ਬਿਨਾਂ ਨੰਬਰੀ ਮੋਟਰਸਾਈਕਲ ਮਾਰਕਾ ਪਲੈਟੀਨਾ ਪਰ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਘਬਰਾ ਕੇ ਯਕਦਮ ਮੁੜਨ ਲੱਗਾ ਤਾਂ ਜਿਸਨੂੰ ਦੇਖ ਦੇ ਦੇਖ ਦੇ ਉਸ ਵਲੋਂ ਇਕ ਵਜਨਦਾਰ ਮੋਮੀ ਲਿਫਾਫਾ ਆਪਣੇ ਪਹਿਨੇ ਹੋਏ ਪਜਾਮੇ ਦੀ ਜੇਬ ਵਿੱਚੋਂ ਜਮੀਨ ਪਰ ਸੁੱਟ ਦਿੱਤਾ ਜਿਸਨੂੰ SI / SHO ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁਛਿਆ।ਜਿਸਨੇ ਆਪਣਾ ਨਾਮ ਸੰਦੀਪ ਸਿੰਘ ਉਰਫ ਬਿਰੀ ਪੁੱਤਰ ਬਹਾਦੁਰ ਸਿੰਘ ਵਾਸੀ ਪਿੰਡ ਝਿੰਗੜ ਕਲਾਂ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਦੱਸਿਆ । ਜਿਸ ਵਲੋ ਸੁੱਟੇ ਹੋਏ ਮੋਮੀ ਲਿਫਾਫੇ ਦੀ ਤਲਾਸ਼ੀ ਕਰਨ ਤੇ ਉਸ ਵਿੱਚੋ 13 ਟੀਕੇ ਮਾਰਕਾ Buprenorphine injection ip 0.3 mg/ml ਬ੍ਰਾਮਦ ਹੋਏ ।ਜਿਸਤੇ ਸੰਦੀਪ ਸਿੰਘ ਉਰਫ ਬੀਰੀ ਦੇ ਖਿਲਾਫ ਮੁੱਕਦਮਾ ਦਰਜ ਕੀਤਾ ਗਿਆ।ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ।ਮੁੱਕਦਮਾ ਦੀ ਤਫਤੀਸ਼ ਜਾਰੀ ਹੈ ।ਅਤੇ ਦੋਸ਼ੀ ਸੰਦੀਪ ਸਿੰਘ ਉਰਫ ਬੀਰੀ ਦੇ ਖਿਲਾਫ ਪਹਿਲਾਂ ਵੀ ਮੁੱਕਦਮਾ ਨੰਬਰ 108/2023 ਅਧ 307,323,506,148,149, 120-B IPC ਅਤੇ 25 (6) Arms Act ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਦਰਜ ਹੈ ਵਿੱਚ ਵੀ ਲੋੜੀਂਦਾ ਸੀ ਜਿਸ ਵਿੱਚ ਵੀ ਗ੍ਰਿਫਤਾਰ ਕੀਤਾ ਗਿਆ ਹੈ ।ਅਤੇ ਇਸ ਤੋਂ ਇਲਾਵਾ ਵੀ ਹੇਠ ਲਿਖੇ ਪਹਿਲਾ ਮੁੱਕਦਮੇ ਦਰਜ ਰਜਿਸਟਰ ਹਨ ।
ਇਸੇ ਤਰਾਂ ਜਦੋ ਏ ਐਸ ਆਈ ਅਨਿਲ ਕੁਮਾਰ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਘੋਗਰਾ ਵੱਲ ਨੂੰ ਜਾ ਰਹੇ ਸੀ ਤਾਂ ਇਕ ਮੋਨਾ ਨੋਜਵਾਨ ਧੁੱਸੀ ਬੰਨ ਤੋ ਮੇਨ ਸੜਕ ਵੱਲ ਨੂੰ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਯਕਦਮ ਮੁੜਿਆ ਤੇ ਜਿਸ ਨੇ ਬੰਨ ਦੇ ਇੱਕ ਕਿਨਾਰੇ ਵਜਨਦਾਰ ਮੋਮੀ ਲਿਫਾਫਾ ਸੁੱਟਿਆ। ਜਿਸਨੂੰ ASI ਅਨਿਲ ਕੁਮਾਰ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁਛਿਆ ਜਿਸਨੇ ਆਪਣਾ ਨਾਮ ਪਰਮਪ੍ਰੀਤ ਸਿੰਘ ਉਰਫ ਲਾਡੀ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਸ਼ਾਹਪੁਰ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਦੱਸਿਆ ।ਜਿਸ ਵਲੋ ਸੁੱਟੇ ਹੋਏ ਮੋਮੀ ਲਿਫਾਫੇ ਦੀ ਤਲਾਸ਼ੀ ਕਰਨ ਤੇ ਉਸ ਵਿੱਚੋਂ 13 ਟੀਕੇ ਮਾਰਕਾ Buprenorphine injection ip 0.3 mg/m| ਹਰੇਕ 2/2 ML ਬ੍ਰਾਮਦ ਹੋਏ । ਜਿਸਤੇ ਧਰਮਪ੍ਰੀਤ ਸਿੰਘ ਉਰਫ ਲਾਡੀ ਉਕਤ ਤੇ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ ਹੈ ।ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ।ਮੁੱਕਦਮਾ ਦੀ ਤਫਤੀਸ਼ ਜਾਰੀ ਹੈ ।
01. ਮੁਕੱਦਮਾ ਨੰਬਰ 193 ਮਿਤੀ 25-08-23 ਅ /ਦ 22-61-85 NDPS ACT ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ।
02. ਮੁਕੱਦਮਾ ਨੰਬਰ 11 ਮਿਤੀ 06-02-2016 ਅ:ਧ 323, 324, 148, 149,506 IPC ਥਾਣਾ ਦਸੂਹਾ ।
03. ਮੁਕੱਦਮਾ ਨੰਬਰ 61 ਮਿਤੀ 11-05-17 ਅ:ਧ 399,402 IPC ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ।
04. ਮੁਕੱਦਮਾ ਨੰਬਰ 76 ਮਿਤੀ 29-04-23 ਅ:ਧ 22-61-85 NDPS ACT ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ।








