ਮੁਕੇਰੀਆਂ / ਦਸੂਹਾ (ਚੌਧਰੀ)
26 ਸਤੰਬਰ : ਬੀਤੇ ਦਿਨੀ ਮੁਕੇਰੀਆਂ ਦੇ OOAT ਕਲੀਨਿਕ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੀਆਂ ਦਵਾਈਆਂ ਚੋਰੀ ਕਰਨ ਵਾਲੇ ਦੋਸ਼ੀ ਨੂੰ ਮੁਕੇਰੀਆਂ ਪੁਲਿਸ ਨੇ ਕਾਬੂ ਕੀਤਾ ਹੈ।
ਮਾਨਯੋਗ ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ ਆਈ.ਪੀ.ਐਸ. ਦੇ ਦਿਸ਼ਾ ਨਿਰਦੇਸ਼ਾ ਅਤੇ ਸਰਬਜੀਤ ਸਿੰਘ ਬਾਹੀਆ ਐਸ.ਪੀ ਇੰਨਵੈਸੀਗੇਸ਼ਨ ਹੁਸਿਆਰਪੁਰ ਅਤੇ ਕੁਲਵਿੰਦਰ ਸਿੰਘ ਵਿਰਕ ਡੀ.ਐਸ.ਪੀ ਮੁਕੇਰੀਆਂ ਦੀਆਂ ਹਦਾਇਤਾਂ ਮੁਤਾਬਿਕ ਐਸ.ਆਈ ਜੋਗਿੰਦਰ ਸਿੰਘ ਮੁੱਖ ਅਫਸਰ ਥਾਣਾ ਮੁਕੇਰੀਆਂ ਦੀ ਅਗਵਾਈ ਹੇਠ ਸਿਵਲ ਹਸਪਤਾਲ ਮੁਕੇਰੀਆਂ ਦੇ ਵਿੱਚ ਬਣੇ OOAT ਸੈਂਟਰ ਵਿੱਚ ਮੌਜੂਦ ਦਵਾਈਆਂ ਜੋ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਨਸ਼ਾ ਛੁਡਵਾਉਣ ਵਾਸਤੇ ਡਾਕਟਰਾਂ ਵਲੋਂ ਲੋੜੀਂਦੀ ਮਾਤਰਾ ਵਿੱਚ ਦਿੱਤੀਆਂ ਜਾਂਦੀਆਂ ਸਨ, ਦੀ ਹੋਈ ਚੋਰੀ ਦੀ ਵਾਰਦਾਤ ਨੂੰ ਟਰੇਸ ਕਰਨ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਪਤਾਨ ਤਫਤੀਸ਼ ਨੇ ਦੱਸਿਆ ਕਿ ਮਿਤੀ 20/21.09.2023 ਦੀ ਦਰਮਿਆਨੀ ਰਾਤ ਨੂੰ ਕਿਸੇ ਨਾ ਮਾਲੂਮ ਵਿਅਕਤੀ ਵੱਲੋ ਸਿਵਲ ਹਸਪਤਾਲ ਮੁਕੇਰੀਆ ਦੇ OOAT ਕਲੀਨਿਕ ਦੇ ਤਾਲੇ ਤੋੜ ਕੇ ਅਲਮਾਰੀ ਵਿੱਚੋ 11448 ਨਸ਼ਾ ਛੁਡਾਉ ਗੋਲੀਆਂ ਚੋਰੀ ਕਰ ਲਈਆਂ ਸਨ ਜੋ ਇਸ ਸਬੰਧ ਵਿੱਚ ਮੁਕੱਦਮਾ ਨੰਬਰ 198 ਮਿਤੀ 22.09.23 ਅ/ਧ 457/380 ਥਾਣਾ ਕੇਰੀਆਂ ਦਰਜ ਰਜਿਸਟਰ ਕੀਤਾ ਗਿਆ ਸੀ । ਜੋ ਇਹਨਾਂ ਚੋਰੀ ਗੋਲੀਆਂ ਦੀ ਕੁੱਲ ਕੀਮਤ 8 ਲੱਖ ਰੁਪਏ ਬਣਦੀ ਸੀ। ਜੋ ਦੋਰਾਨੇ ਤਫਤੀਸ਼ ਵਿਗਿਆਨਕ ਤਕਨੀਕ ਨੂੰ ਅਪਨਾਉਂਦੇ ਹੋਏ ਅਸਲ ਦੋਸ਼ੀ ਵਿਪਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਵਾਰਡ ਨੰਬਰ 13 ਕਿਸ਼ਨਪੁਰਾ ਮੁਹੱਲਾ ਸਾਹਮਣੇ ਰੇਲਵੇ ਸਟੇਸ਼ਨ ਮੁਕੇਰੀਆ ਥਾਣਾ ਮੁਕੇਰੀਆਂ ਨੂੰ ਗ੍ਰਿਫਤਾਰ ਕਰਦੇ ਹੋਏ ਉਸ ਪਾਸੋਂ 9400 ਗੋਲੀਆਂ ਬ੍ਰਾਮਦ ਕੀਤੀਆਂ ਗਈਆਂ ਹਨ। ਦੋਸ਼ੀ ਦਾ ਪਿਛਲਾ ਕ੍ਰਿਮੀਨਲ ਰਿਕਾਰਡ ਚੈਕ ਕਰਨ ਪਰ ਇਸ ਦੇ ਖਿਲਾਫ ਵੱਖ ਵੱਖ ਥਾਣਿਆਂ ਵਿੱਚ ਹੇਠ ਲਿਖੇ ਮੁਕੱਦਮੇ ਦਰਜ ਹੋਏ ਹਨ। ਦੋਸ਼ੀ ਦੀ ਪੁਛਗਿੱਛ ਜਾਰੀ ਹੈ ਇਸ ਪਾਸੋਂ ਹੋਰ ਵੀ ਇੰਕਸ਼ਾਫ ਹੋਣ ਦੀ ਸੰਭਾਵਨਾ ਹੈ।
ਆਰੋਪੀ ਦੇ ਖਿਲਾਫ ਪਹਿਲਾ ਦਰਜ ਮੁਕੱਦਮੇ
1. ਮੁਕੱਦਮਾ ਨੰਬਰ 10 ਮਿਤੀ 19.01.2019 ਜੁਰਮ 379,482,411 ਭ:ਦ:ਦ ਥਾਣਾ ਮੁਕੇਰੀਆਂ।
2. ਮੁਕੱਦਮਾ ਨੰਬਰ 162 ਮਿਤੀ 30.12.2019 ਜੁਰਮ 379,411 ਭ:ਦ:ਸ ਥਾਣਾ ਮੁਕੇਰੀਆਂ।
3. ਮੁਕੱਦਮਾ ਨੰਬਰ 67 ਮਿਤੀ 20.08.2020 ਜੁਰਮ 454,380 ਭ:ਦ:ਸ ਥਾਣਾ ਹਾਜੀਪੁਰ।
4. ਮੁਕੱਦਮਾ ਨੰਬਰ 69 ਮਿਤੀ 30.09.2020 ਜੁਰਮ 454,380 ਭ:ਦ:ਸ ਥਾਣਾ ਹਾਜੀਪੁਰ ।
5. ਮੁਕੱਦਮਾ ਨੰਬਰ 102 ਮਿਤੀ 29.10.2020 ਜੁਰਮ 457,380,511,411 ਭ:ਦ:ਸ ਥਾਣਾ ਤਲਵਾੜਾ।
6. ਮੁਕੱਦਮਾ ਨੰਬਰ 103 ਮਿਤੀ 30.10.2020 ਜੁਰਮ 457,380 ਭ:ਦ:ਸ ਥਾਣਾ ਤਲਵਾੜਾ ।
7. ਮੁਕੱਦਮਾ ਨੰਬਰ 42 ਮਿਤੀ 16.04.2022 ਜੁਰਮ 457,380,411 ਭ:ਦ:ਸ ਥਾਣਾ ਮੁਕੇਰੀਆਂ।
8. ਮੁਕੱਦਮਾ ਨੰਬਰ 146 भिडी 20.09.2007 ਜੁਰਮ 454,380,411 ਭ:ਦ:ਸ ਥਾਣਾ ਮੁਕੇਰੀਆਂ।
9. ਮੁਕੱਦਮਾ ਨੰਬਰ 160 ਮਿਤੀ 28.10.2007 ਜੁਰਮ 22-61-85 NDPS ACT ਥਾਣਾ ਮੁਕੇਰੀਆ
10 ਮੁਕੱਦਮਾ ਨੰਬਰ 170 ਮਿਤੀ 21.11.2007 ਜੁਰਮ 13ਏ-3-67 G ACT ਥਾਣਾ ਮੁਕੇਰੀਆਂ
ਆਰੋਪੀ ਦੇ ਖਿਲਾਫ ਹੁਣ ਦਰਜ ਕੀਤਾ ਗਿਆ ਮੁਕੱਦਮਾ
3. ਮੁਕੱਦਮਾ ਨੰਬਰ 198 ਮਿਤੀ 22.09.2023 ਜੁਰਮ 457,380,411 ਭ:ਦ:ਸ ਥਾਣਾ ਮੁਕੇਰੀਆਂ








