Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing 100 ਗ੍ਰਾਮ ਅਫੀਮ ਅਤੇ 13 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇਕ ਨੌਜਵਾਨ ਪੁਲਿਸ ਅੜਿੱਕੇ

100 ਗ੍ਰਾਮ ਅਫੀਮ ਅਤੇ 13 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇਕ ਨੌਜਵਾਨ ਪੁਲਿਸ ਅੜਿੱਕੇ

ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ / ਪ੍ਰਦੀਪ ਕੁਮਾਰ) 

11 ਅਗਸਤ : 100 ਗਰਾਮ ਅਫੀਮ ਅਤੇ 13 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇਕ ਨੌਜਵਾਨ ਨੂੰ ਗੜ੍ਹਦੀਵਾਲਾ ਪੁਲਿਸ ਨੇ ਕਾਬੂ ਕੀਤਾ ਹੈ ।ਮੁਲਜ਼ਮ ਦੀ ਪਛਾਣ ਅਰੁਣ ਕੁਮਾਰ ਪੁੱਤਰ ਰਾਮ ਪਿਆਰਾ ਵਾਸੀ ਮਸਤੀਵਾਲ ਥਾਣਾ ਗੜਦੀਵਾਲਾ ਜਿਲਾ ਹੁਸਿਆਰਪੁਰ ਵਜੋਂ ਹੋਈ ਹੈ।

ਮਾਨਯੋਗ ਐਸ ਐਸ ਪੀ ਸ: ਸਰਤਾਜ ਸਿੰਘ ਚਾਹਲ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸਿਆਰਪੁਰ ਦੇ ਦਿਸ਼ਾ ਨਿਰਦੇਸਾ ਮੁਤਾਬਿਕ ਇਲਾਕਾ ਥਾਣਾ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਰੋਕਣ ਲਈ ਅਤੇ ਨਸ਼ਿਆਂ ਦੀ ਰੋਕ ਥਾਮ ਲਈ ਚਲ ਰਹੀ ਸਪੈਸ਼ਲ ਮੁਹਿੰਮ ਸਬੰਧੀ ਸ: ਕੁਲਵੰਤ ਸਿੰਘ ਪੀਪੀਐਸ ਡੀਐਸਪੀ ਸਬ ਡਵੀਜਨ ਟਾਂਡਾ ਵਲੋਂ ਦਿੱਤੀਆਂ ਹਾਦਾਇਤਾਂ ਮੁਤਾਬਿਕ ਸਬ ਇੰਸਪੈਕਟਰ ਮਲਕੀਤ ਸਿੰਘ ਮੁੱਖ ਅਫਸਰ ਥਾਣਾ ਗੜਦੀਵਾਲਾ ਦੀ ਨਿਗਰਾਨੀ ਹੇਠ ਇਲਾਕਾ ਥਾਣਾ ਗੜਦੀਵਾਲਾ ਵਿੱਚ ਚਲ ਰਹੀ ਚੈਕਿੰਗ ਦੌਰਾਨ ਐਸ ਆਈ ਅਜੀਤ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਸੰਬੰਧੀ ਪਿੰਡ ਪੰਡੋਰੀ ਅਟਵਾਲ ਦੇ ਮੋੜ ਪਾਸ ਪੁੱਜੀ ਤਾਂ ਮੁਖਬਰ ਖਾਸ ਵੱਲੋਂ ਦੱਸੇ ਅਨੁਸਾਰ ਅਰੁਣ ਕੁਮਾਰ ਪੁੱਤਰ ਰਾਮ ਪਿਆਰਾ ਵਾਸੀ ਮਸਤੀਵਾਲ ਥਾਣਾ ਗੜਦੀਵਾਲ ਮਸਤੀਵਾਲ ਨਹਿਰ ਦੇ ਲਾਗੇ ਕਰਿਆਨੇ ਦੀ ਦੁਕਾਨ ਪਰ ਪੁੱਜਾ ਜਿੱਥੇ ਅਰੁਣ ਕੁਮਾਰ ਉੱਕਤ ਦੁਕਾਨ ਪਰ ਮਿਲਿਆ। ਜਿਸਦੀ ਅਤੇ ਦੁਕਾਨ ਦੀ ਤਲਾਸ਼ੀ ਕਰਨ ਤੇ ਉਸ ਪਾਸੋਂ 100 ਗਰਾਮ ਅਫੀਮ ਅਤੇ 13 ਬੋਤਲਾਂ 750/750 ML ( ਕੁੱਲ 9,750 ML ) ਸਰਾਬ ਮਾਰਕਾ 111 ACE WHISKY FOR SALE IN UT CHANDIGARH ONLY ਬਰਾਮਦ ਹੋਈਆ। ਜਿਸ ਤੇ ਮੁਕੱਦਮਾ ਨੰਬਰ 75 ਮਿਤੀ 10-08-2023 U/s 18-61-85 NDPS ACT ਅਤੇ 61-1-14 EX-ACT ਥਾਣਾ ਗੜਦੀਵਾਲਾ ਦਰਜ ਰਜਿਸਟਰ ਕੀਤਾ ਗਿਆ।