Prime Punjab Times

Latest news
ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ ਸੀ.ਐਚ.ਸੀ ਭੂੰਗਾ ਵਿਖੇ ਪਰਿਵਾਰ ਨਿਯੋਜਨ ਕੈਂਪ ਲਗਾਇਆ ਗਿਆ ਸ਼ਾਮਚੁਰਾਸੀ ਨਗਰ ਕੌਂਸਲ ਦੀਆਂ ਚੋਣਾਂ 13 ਜੂਨ ਨੂੰ, ਸ਼ਨੀਵਾਰ ਤੋਂ ਲਏ ਜਾਣਗੇ ਨਾਮਜ਼ਦਗੀ ਪੱਤਰ *ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਨੇ ਐਮਰਜੈਂਸੀ ਮੀਟਿੰਗ ਕਰ ਕੀਤਾ ਵੱਡੇ ਸੰਘਰਸ਼ ਦਾ ਐਲਾਨ* ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਇਮਤਿਹਾਨ ਵਿੱਚ ਮਾਰੀਆਂ ਮੱਲਾਂ ਗੜ੍ਹਦੀਵਾਲਾ ਦੇ 11 ਵਾਰਡਾਂ ’ਚੋਂ 7 ’ਚ ਆਪ, 3 ’ਚ ਕਾਂਗਰਸ ਪਾਰਟੀ ਤੇ 01 ਆਜ਼ਾਦ ਉਮੀਦਵਾਰ ਜੇਤੂ..   ਛੇ ਥਾਵਾਂ ‘ਤੇ ਹੋਵੇਗੀ ਨਗਰ ਕੌਂਸਲਾਂ ਦੀਆਂ ਵੋਟਾਂ ਦੀ ਗਿਣਤੀ: ਡਿਪਟੀ ਕਮਿਸ਼ਨਰ
ADVERTISEMENT
You are currently viewing ਦਸੂਹਾ : 38 ਲੱਖ ਦੀ ਲੁੱਟ ਦੀ ਵਾਰਦਾਤ ਦਸੂਹਾ ਪੁਲਿਸ ਨੇ 12 ਘੰਟਿਆਂ ਦੇ ਅੰਦਰ ਸੁਲਝਾਈ, ਦੋ ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਕਾਬੂ

ਦਸੂਹਾ : 38 ਲੱਖ ਦੀ ਲੁੱਟ ਦੀ ਵਾਰਦਾਤ ਦਸੂਹਾ ਪੁਲਿਸ ਨੇ 12 ਘੰਟਿਆਂ ਦੇ ਅੰਦਰ ਸੁਲਝਾਈ, ਦੋ ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਕਾਬੂ

ਦਸੂਹਾ / ਹੁਸ਼ਿਆਰਪੁਰ (ਚੌਧਰੀ) 

31 ਜੁਲਾਈ : ਦਸੂਹਾ ਚ ਹੋਈ 38 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ 12 ਘੰਟਿਆਂ ਅੰਦਰ ਟਰੇਸ ਕਰਕੇ ਦਸੂਹਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਪਾਸੋਂ ਸੋਨਾ ਕੀਮਤ 17 ਲੱਖ ਰੁਪਏ, 14,60,000/-ਰੁਪਏ,ਸਵਿਫਟ ਡੀਜਾਇਰ ਨੰਬਰੀ ਪੀ.ਬੀ. -17-ਬੀ.ਐਲ. -1642 4. ਐਕਟਿਵਾ ਰੰਗ ਕਾਲਾ ਬਿਨ੍ਹਾਂ ਨੰਬਰੀ ਬਰਾਮਦ ਕੀਤੀ ਹੈ। ਮੁਲਜ਼ਮਾਂ ਦੀ ਪੁਲਸ ਅਤੁਲ ਵਰਮਾ ਪੁੱਤਰ ਵਿਜੇ ਵਰਮਾ ਵਾਸੀ ਤਲਵਾੜਾ (ਸਹਿਦੇਵ ਜਿਊਸਰ ਤਲਵਾੜਾ) ਤੇ ਦਿਨੇਸ਼ ਪੁੱਤਰ ਦਰਸ਼ਨ ਸਿੰਘ ਵਾਸੀ ਨਮੋਲੀ ਬਾਣਾ ਤਲਵਾੜਾ (ਨੌਕਰ ਸਾਹਦੇਵ ਜਿਊਲਰ ਤਲਵਾੜਾ) ਵਜੋਂ ਹੋਈ ਹੈ ।

ਸਰਤਾਜ ਸਿੰਘ ਚਾਹਲ ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾ ਹੇਠ  ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ., ਪੁਲਿਸ ਕਪਤਾਨ ਤਫਤੀਸ਼, ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਬਲਬੀਰ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਦਸੂਹਾ ਅਤੇ ਇਸਪੈਕਟਰ ਬਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਮੁਕੱਦਮਾਂ ਨੰਬਰ 155 ਮਿਤੀ 30/07/2023 ਅਧੀਨ ਧਾਰਾ 379-ਬੀ, 114.115,120-ਬੀ. ਆਈ.ਪੀ.ਸੀ. ਥਾਣਾ ਦਸੂਹਾ ਵਿੱਚ ਮੁਦਈ ਮੁਕਦਮਾਂ ਭਰਤ ਸੈਣੀ ਪੁੱਤਰ ਰਾਜਿੰਦਰ ਸੈਣੀ ਵਾਸੀ ਖੇੜਲਾ ਥਾਣਾ ਪਿਲਾਨੀ ਜਿਲਾ  ਝੂਜਝੂਨ ਸਟੇਟ ਰਾਜਸਥਾਨ ਨੇ ਬਿਆਨ ਦਰਜ ਕਰਾਇਆ ਕਿ ਉਹ ਮਾਵਾਨੀ ਲੈਜੈਸਟਿਕ ਕੰਪਨੀ ਚੰਡੀਗੜ ਵਿੱਚ ਸੋਨਾ ਸਪਲਾਈ ਕਰਨ ਦਾ ਕੰਮ ਕਰਦਾ ਹੈ। ਮਿਤੀ 29/07/2023 ਨੂੰ ਚੰਡੀਗੜ੍ਹ ਤੋਂ ਹੁਸ਼ਿਆਰਪੁਰ ਪੁੱਜ ਕੇ ਇੱਕ ਪਾਰਸਲ ਸੋਨਾ ਜਿਊਲਰ ਦੀ ਦੁਕਾਨ ਤੇ ਦੇ ਕੇ 18 ਲੱਖ 40 ਹਜਾਰ ਰੁਪਏ ਹਾਸਲ ਕੀਤੇ। ਅੱਗੇ ਇੱਕ ਪਾਰਸਲ ਸੋਨਾ ਅਤੁਲ ਵਰਮਾ ਪੁੱਤਰ ਵਿਜੇ ਵਰਮਾ ਸਹਿਦੇਵ ਜਿਉਲਰ ਤਲਵਾੜਾ ਨੂੰ ਹੁਸ਼ਿਆਰਪੁਰ ਬੱਸ ਸਟੈਂਡ ਤੇ ਡਿਲੀਵਰ ਕਰਨਾ ਸੀ। ਅਤੁਲ ਵਰਮਾ ਨੇ ਹੁਸ਼ਿਆਰਪੁਰ ਬੱਸ ਸਟੈਂਡ ਤੋਂ ਭਰਤ ਸੈਣੀ ਨੂੰ ਆਪਣੀ ਕਾਰ ਡਿਜਾਇਰ ਨੰਬਰ ਪੀ.ਬੀ.-07-ਬੀ.ਐਲ.-1642 ਵਿੱਚ ਬਿਠਾ ਲਿਆ ਤੇ ਤਲਵਾੜਾ ਨੂੰ ਲੈ ਕੇ ਚੱਲ ਪਿਆ ਕਿ ਉਸਨੂੰ ਤਲਵਾੜਾ ਤੋਂ ਚੰਡੀਗੜ੍ਹ ਵਾਲੀ ਬੱਸ ਵਿੱਚ ਸੋਨੇ ਦੇ 17 ਲੱਖ ਰੁਪਏ ਦੇ ਕੇ ਚੜ੍ਹਾ ਦੇਵੇਗਾ। ਅੱਗੇ ਰਾਮਪੁਰ ਹਲੋੜ ਨੇੜੇ 02 ਅਣਪਛਾਤੇ ਨੌਜਵਾਨਾਂ ਨੇ ਗੱਡੀ ਅੱਗੇ ਆਪਣੀ ਐਕਟਿਵਾ ਲਗਾ ਕੇ ਮੁਦਈ ਮੁਕਦਮਾਂ ਤੋਂ ਮਾਰਨ ਦੀ ਧਮਕੀ ਦੇ ਕੇ ਸੋਨਾ ਅਤੇ ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਇਹ ਸਾਰੀ ਗੱਲ ਭਰਤ ਸੈਣੀ ਅਤੇ ਅਤੁਲ ਵਰਮਾ ਨੇ ਮੌਕਾ ਤੇ ਪੁੱਜੀ ਦਸੂਹਾ ਪੁਲਿਸ ਦੇ ਧਿਆਨ ਵਿੱਚ ਲਿਆਂਦੀ।

ਜਿਸ ਸਬੰਧੀ ਦਸੂਹਾ ਪੁਲਿਸ ਨੂੰ ਇਤਲਾਹ ਮਿਲਣ ਤੇ ਸਾਰੀ ਵਾਰਦਾਤ ਬਾਰੇ ਮਾਨਯੋਗ ਐਸ.ਐਸ.ਪੀ. ਸਾਹਿਬ ਜੀ ਦੇ ਧਿਆਨ ਵਿੱਚ ਲਿਆਉਣ ਤੇ ਜਿਨ੍ਹਾਂ ਨੇ ਮੁਕੱਦਮਾਂ ਉਕਤ ਨੂੰ ਟਰੇਸ ਕਰਨ ਲਈ ਸਰਬਜੀਤ ਸਿੰਘ ਬਾਹੀਆ ਐਸ.ਪੀ./ਤਫਤੀਸ਼, ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਬਲਬੀਰ ਸਿੰਘ, ਡੀ.ਐਸ. ਪੀ. ਸਬ ਡਵੀਜਨ ਦਸੂਹਾ ਅਤੇ ਇੰਸਪੈਕਟਰ ਬਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਦੀ ਟੀਮ ਗਠਿਤ ਕੀਤੀ। ਜਿਸ ਟੀਮ ਨੇ ਭਾਰੀ ਮਿਹਨਤ ਕਰਕੇ 12 ਘੰਟਿਆ ਦੇ ਵਿੱਚ-ਵਿੱਚ ਖੋਹ ਵਾਲੀ ਸਾਰੀ ਵਾਰਦਾਤ ਸਬੰਧੀ ਤਫਤੀਸ ਅਮਲ ਵਿੱਚ ਲਿਆਂਦੀ। ਮੁਦਈ ਮੁਕੱਦਮਾਂ ਤੋਂ ਦੁਬਾਰਾ ਸਾਰੀ ਵਾਰਦਾਤ ਬਾਰੇ ਪੁੱਛਗਿੱਛ ਕਰਕੇ, ਅਤੁਲ ਵਰਮਾ ਅਤੇ ਉਸ ਦੇ ਵਰਕਰ ਦਿਨੇਸ਼ ਕੁਮਾਰ ਪੁੱਤਰ ਦਰਸ਼ਨ ਸਿੰਘ ਵਾਸੀ ਨਮੋਲੀ ਥਾਣਾ ਤਲਵਾੜਾ ਨੂੰ ਪਿੰਡ ਸੰਸਾਰਪੁਰ ਨੇੜੇ ਤੋਂ ਮੁਕੱਦਮਾਂ ਵਿੱਚ ਗ੍ਰਿਫਤਾਰ ਕਰਕੇ ਡੂੰਘਾਈ ਨਾਲ ਦੋਵਾਂ ਤੋਂ ਪੁੱਛਗਿੱਛ ਕੀਤੀ ਗਈ । ਅਤੁਲ ਵਰਮਾ ਤੇ ਉਸਦੇ ਵਰਕਰ ਵੱਲੋਂ ਆਪਣੇ-ਆਪ ਬਣਾਈ ਹੋਈ ਸਾਰੀ ਕਹਾਣੀ ਦਾ ਪਰਦਾ ਫਾਸ਼ ਕਰਕੇ ਅਤੁਲ ਵਰਮਾਂ ਤੋਂ 295 ਗ੍ਰਾਮ ਸੋਨਾ ਜਿਸ ਦੀ ਕੀਮਤ ਕਰੀਬ 17 ਲੱਖ ਰੁਪਏ ਬਰਾਮਦ ਕੀਤਾ ਅਤੇ ਮੌਕਾ ਪਰ ਐਕਟਿਵਾ ਤੇ ਖੋਹ ਕਰਨ ਵਾਲੇ ਦਿਨੇਸ਼ ਕੁਮਾਰ ਪਾਸੋਂ 14,60,000/-ਰੁਪਏ ਬਰਾਮਦ ਕੀਤੇ।ਇਹਨਾਂ ਦੇ ਤੀਜੇ ਸਾਥੀ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ। ਇਹ ਸਾਰੀ ਕਹਾਣੀ ਸਹਿਦੇਵ ਜਿਊਲਰ ਦੇ ਮਾਲਕ ਅਤੁਲ ਵਰਮਾ ਵਾਸੀ ਤਲਵਾੜਾ ਵੱਲੋਂ ਆਪਣੇ ਵਰਕਰ ਦਿਨੇਸ਼ ਕੁਮਾਰ ਨਿਮੋਲੀ ਨਾਲ ਰੱਲ ਕੇ ਰਚੀ ਗਈ ਸੀ। ਹੁਸ਼ਿਆਰਪੁਰ ਜਿਲ੍ਹਾ ਪੁਲਿਸ ਨੇ 12 ਘੰਟਿਆ ਵਿੱਚ ਮੁਕੱਦਮੇਂ ਨੂੰ ਟਰੇਸ ਕੀਤਾ। ਦੋਸੀਆਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਅੱਗੋਂ ਪੁੱਛ ਗਿੱਛ ਕੀਤੀ ਜਾਵੇਗੀ।

error: copy content is like crime its probhihated