Prime Punjab Times

Latest news
ਭਗਵਾਨ ਪਰਸ਼ੁਰਾਮ ਜਯੰਤੀ ਮੌਕੇ ਬਟਾਲਾ ਵਿੱਚ ਭਗਤੀ ਦਾ ਮਹਾਂਉਤਸਵ — ਸ਼ਾਨਦਾਰ ਪ੍ਰਭਾਤ ਫੇਰੀ ਨਾਲ ਗੂੰਜਿਆ ਸ਼ਹਿਰ ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ... ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ...
ADVERTISEMENT
You are currently viewing ਤਾਈਕਵਾਂਡੋ ਖਿਡਾਰਨ ਜਸਲੀਨ ਦੀ ਸਪੋਰਟਸ ਔਥੋਰਿਟੀ ਆਫ ਇੰਡੀਆ (ਕੇਰਲ ) ‘ਚ ਹੋਈ ਚੋਣ

ਤਾਈਕਵਾਂਡੋ ਖਿਡਾਰਨ ਜਸਲੀਨ ਦੀ ਸਪੋਰਟਸ ਔਥੋਰਿਟੀ ਆਫ ਇੰਡੀਆ (ਕੇਰਲ ) ‘ਚ ਹੋਈ ਚੋਣ

ਗੜ੍ਹਦੀਵਾਲਾ (ਚੌਧਰੀ)

30 ਜੁਲਾਈ – 6 ਵੀੰ ਨੈਸ਼ਨਲ ਤਾਈਕਵਾਡੋਂ ਚੈਂਪੀਅਨਸ਼ਿਪ 2023 ਕੇ. ਡੀ. ਸਟੇਡੀਅਮ ਲਖਨਊ ਵਿਖੇ 28 ਜੁਲਾਈ ਤੋਂ 30 ਜੁਲਾਈ ਤੱਕ ਕਰਵਾਈ ਗਈ। ਜਿਸ ਵਿੱਚ ਕ੍ਰਿਸ਼ਨਾ ਤਾਈਕਵਾਡੋਂ ਗੜ੍ਹਦੀਵਾਲਾ ਦੀ ਟੀਮ ਨੇ ਪੰਜਾਬ ਸੂਬੇ ਵਜੋਂ ਅਗਵਾਈ ਕੀਤੀ ਗਈ। ਇਸ ਵਿੱਚ ਸਪੋਰਟਸ ਅਥਾਰਟੀ ਆਫ਼ ਇੰਡੀਆ ਵੱਲੋਂ ਜਸਲੀਨ ਦੀ ਵਧੀਆ ਕਾਰਗੁਜ਼ਾਰੀ ਲਈ ਉਸਨੂੰ ਸਾਈ ਕੇਰਲਾ ਵਲੋਂ ਚੋਣ ਕੀਤੀ ਗਈ। ਜਸਲੀਨ ਹੁਣ ਅਗਲੇ ਲੈਵਲ ਦੀ ਟ੍ਰੇਨਿੰਗ ਲਈ ਇੰਡੀਆ ਨੂੰ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਅਗਵਾਈ ਕਰੇਗੀ ਜੋਂ ਕਿ ਪੰਜਾਬ ਤਾਈਕਵਾਡੋਂ ਐਸੋਸੀਏਸ਼ਨ ਲਈ ਬਹੁਤ ਹੀ ਮਾਣ ਦੀ ਗੱਲ ਹੈ। ਇਸ ਉਪਲਬਧੀ ਲਈ ਜਸਲੀਨ ਦੇ ਕੋਚ ਵਿਸ਼ਾਲ ਸ਼ਰਮਾ ਨੇ ਕਿਹਾ ਕਿ ਜਸਲੀਨ ਦੀ ਚੋਣ ਹੋਣਾ ਕ੍ਰਿਸ਼ਨਾ ਤਾਈਕਵਾਡੋਂ ਗੜ੍ਹਦੀਵਾਲਾ ਦੀ ਬਹੁਤ ਵੱਡੀ ਜਿੱਤ ਹੈ। ਉਨ੍ਹਾਂ ਕਿਹਾ ਕਿ ਇਸ ਚੋਣ ਨਾਲ ਜਸਲੀਨ ਇੰਟਰਨੈਸ਼ਨਲ ਲੈਵਲ ਤੇ ਅਪਣੇ ਜੌਹਰ ਦਿਖਾ ਕੇ ਦੇਸ਼ ਦਾ ਨਾਂ ਰੌਸ਼ਨ ਕਰ ਸਕਦੀ ਹੈ। ਇਸ ਮੌਕੇ ਡਾਕਟਰ ਨਿਰਮਲ ਸਿੰਘ ਨੇ ਜਸਲੀਨ ਦੀ ਇਸ ਉਪਲੱਬਧੀ ਦਾ ਸੇਹਰਾ ਕੋਚ ਵਿਸ਼ਾਲ ਸ਼ਰਮਾ ਦੀ ਸਖਤ ਮਿਹਨਤ ਨੂੰ ਦਿੱਤਾ।ਇਸ ਮੌਕੇ ਕੋਚ ਵਿਸ਼ਾਲ ਸ਼ਰਮਾ, ਡਾ. ਨਿਰਮਲ ਸਿੰਘ, ਮੈਡਮ ਕੰਨੋਂ ਬਾਲਾ, ਸ਼ਿਵ ਕੁਮਾਰ, ਹਰਮੀਤ, ਸ਼ਿਵ ਪ੍ਰਕਾਸ਼ ਸ਼ੁਕਲਾ, ਡਾ. ਅਸਵਨੀ ਕੁਮਾਰ, ਦੇਵ ਕੋਹਲੀ, ਰਾਕੇਸ਼ ਕੁਮਾਰ, ਹਰਪ੍ਰੀਤ ਸਿੰਘ, ਕਰਨ ਕੁਮਾਰ ਹਾਜ਼ਰ ਸਨ।
ਫ਼ੋਟੋ ਕੈਪਸਨ : ਕੇਰਲਾ ਲਈ ਚੁਣੀ ਗਈ ਤਾਈਕਵਾਂਡੋ ਖਿਡਾਰਨ ਜਸਲੀਨ ਨਾਲ ਹਾਜ਼ਰ ਕੋਚ ਵਿਸ਼ਾਲ ਸ਼ਰਮਾ ਤੇ ਹੋਰ।

error: copy content is like crime its probhihated