Prime Punjab Times

Latest news
ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ... DAV ਪਬਲਿਕ ਸਕੂਲ ਗੜਦੀਵਾਲਾ ਦੇ ਸੀ.ਬੀ.ਐਸ.ਈ ਬੋਰਡ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਖ਼ਾਲਸਾ ਕਾਲਜ ਵਿਖੇ 'ਭਾਰਤੀ ਗਿਆਨ ਪ੍ਰਣਾਲੀ' ਤਹਿਤ ਗਣਿਤ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ ਕਰਵਾਇਆ ਗਿਆ
ADVERTISEMENT
You are currently viewing ਪਿੰਡ ਸਹੂੰਗੜਾ ਦੇ ਨੌਜਵਾਨ ਜੱਸੇ ਦੀ ਮੌਤ ਦਾ ਪਰਿਵਾਰ ਨੂੰ ਪੂਰਾ ਇਨਸਾਫ ਮਿਲਣਾ ਚਾਹੀਦਾਐ – ਅਜੈ ਮੰਗੂਪੁਰ

ਪਿੰਡ ਸਹੂੰਗੜਾ ਦੇ ਨੌਜਵਾਨ ਜੱਸੇ ਦੀ ਮੌਤ ਦਾ ਪਰਿਵਾਰ ਨੂੰ ਪੂਰਾ ਇਨਸਾਫ ਮਿਲਣਾ ਚਾਹੀਦਾਐ – ਅਜੈ ਮੰਗੂਪੁਰ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ)

27 ਜੁਲਾਈ : ਪਿਛਲੇ ਦਿਨੀ ਪਿੰਡ ਸਹੂੰਗੜਾ ਦੇ ਨੌਜਵਾਨ ਜਸਵਿੰਦਰ ਸਿੰਘ ਉਰਫ ਜੱਸੇ ਦੀ ਹੋਈ ਮੌਤ ਜੋ ਸਭ ਲਈ ਬੁਝਾਰਤ ਬਣੀ ਹੋਈ ਹੈ। ਜਿਸ ਨੂੰ ਵੀ ਇਸ ਮਸਲੇ ਵਾਰੇ ਪਤਾ ਲੱਗਦਾ ਹੈ ਜਾਂ ਵੀਡੀਓ ਵੇਖਦਾ ਹੈ ਉਹ ਪਹਿਲੀ ਆਵਾਜ ‘ਚ ਇਹੀ ਕਹਿੰਦਾ ਹੈ ਕਿ ਇਹ ਮੁੰਡੇ ਨੇ ਆਤਮਹੱਤਿਆ ਨਹੀਂ ਕੀਤੀ ਇਸ ਨੂੰ ਮਾਰ ਕੇ ਟੰਗਿਆ ਲੱਗ ਰਿਹਾ ਹੈ। ਅੱਜ ਸਹੂੰਗੜਾ ਵਿਖੇ ਜਸਵਿੰਦਰ ਸਿੰਘ ਦੀ ਮੌਤ ਤੇ ਅਫਸੋਸ ਕਰਨ ਪਹੁੰਚੇ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਅਜੈ ਮੰਗੂਪੁਰ ਨੇ ਆਖਿਆ ਕਿ ਜਿਸ ਬੱਚੇ ਨੂੰ ਪਰਿਵਾਰ ਦੇ ਮੈਂਬਰਾਂ ਨੂੰ ਰੋਟੀ ਦੇਣ ਗਏ ਨੂੰ ਹਸਪਤਾਲ ਹੋਣਾ ਚਾਹੀਦਾ ਸੀ ਬਦਕਿਸਮਤੀ ਨਾਲ ਉਹ ਬੱਚਾ 20 ਤਾਰੀਖ ਨੂੰ ਫਗਵਾੜੇ ਮਿਰਤਕ ਪਾਇਆ ਗਿਆ। ਵੀਡੀਓ ਵੇਖਣ ਤੇ ਪਹਿਲੀ ਨਜਰੇ ਇਹ ਸਾਫ ਹੋ ਜਾਂਦਾ ਹੈ ਕਿ ਇਹ ਬੱਚਾ ਆਪ ਨਹੀਂ ਮਰਿਆ ਲੱਗਦਾ। ਕਿਸੇ ਨਾਲ ਕੋਈ ਦੁਸ਼ਮਣੀ ਨਾ ਹੋਣ ਦੇ ਬਾਵਜੂਦ ਵੀ ਇਸ ਭਰ ਜੁਆਨੀ ਚ ਬੱਚੇ ਦਾ ਇਸ ਤਰ੍ਹਾਂ ਚਲੇ ਜਾਣਾ ਅਤੇ ਬੇਗਾਨੇ ਇਲਾਕੇ ਵਿੱਚ ਜਾ ਕੇ ਆਤਮਹੱਤਿਆ ਕਰਨਾ ਗਲ ਹਜਮ ਨਹੀ ਹੁੰਦੀ। ਪੁਲਿਸ ਪ੍ਰਸ਼ਾਸਨ ਨੂੰ ਇਸ ਮਸਲੇ ਦੀ ਤਹਿ ਤੱਕ ਜਾ ਕੇ ਗਰੀਬ ਮਾਂ ਬਾਪ ਨੂੰ ਪੂਰਾ ਇਨਸਾਫ ਦੇਣਾ ਚਾਹੀਦਾ ਹੈ। ਇਸ ਮੌਕੇ ਤੇ ਉਹਨਾਂ ਨਾਲ ਜੀਤਾ ਪ੍ਰਧਾਨ, ਦਿਲਬਾਗ ਠੇਕੇਦਾਰ, ਹਰਨੇਕ ਸਿੰਘ ਖੇਲਾ, ਸੰਤੋਖ ਸਿੰਘ ਖੇਲਾ, ਸੋਹਣ ਸਿੰਘ, ਡਾਕਟਰ ਹਰਭਜਨ ਸਿੰਘ, ਹਰਜਿੰਦਰ ਸਿੰਘ, ਮਨਕਰਨ ਸਿੰਘ, ਨਰਿੰਦਰ ਸਿੰਘ, ਨੰਬਰਦਾਰ ਓਮ ਪ੍ਰਕਾਸ਼ ਸਿੰਘ, ਜਥੇਦਾਰ ਪਿਆਰਾ ਸਿੰਘ, ਮਹਿੰਦਰ ਸਿੰਘ, ਸਰਨ ਦਾਸ, ਰਾਮ ਸਰੂਪ, ਨੰਬਰਦਾਰ ਮੁਖਤਿਆਰ ਸਿੰਘ ਤੇ ਪਰਿਵਾਰ ਦੇ ਮੈਂਬਰ ਹਾਜ਼ਿਰ ਸਨ।

error: copy content is like crime its probhihated