Prime Punjab Times

Latest news
 *श्री राधा कृष्ण मंदिर गढ़दीवाला में (साईं संध्या) 9वां वार्षिक उत्सव 21 जून से* ਗੜ੍ਹਦੀਵਾਲਾ ਦੇ ਪਿੰਡ ਭਟਲਾਂ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਲੋਕ ਮਿਲਣੀ ਦੌਰਾਨ ਹਲਕੇ ਦੇ ਲੋਕਾਂ ਦੀਆਂ ਸੁਣ... ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਜ਼ਿਲ੍ਹਾ ਹੁਸ਼ਿਆਰਪੁਰ ਦੀ ਮੀਟਿੰਗ ਹੋਈ ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਵਾਪਰੇ ਸੜਕ ਹਾਦਸੇ 'ਚ ਟਯੂਸ਼ਨ ਪੜ੍ਹ ਕੇ ਘਰ ਪਰਤ ਰਹੇ 16 ਸਾਲਾ ਨੌਜਵਾਨ ਦੀ ਮੌ+ਤ ਨਗਰ ਕੌਂਸਲ ਚੋਣਾਂ : ਸ਼ਾਮਚੁਰਾਸੀ ਦੇ 9 ਵਾਰਡਾਂ ’ਚੋਂ 6 ’ਚ ਆਮ ਆਦਮੀ ਪਾਰਟੀ, 2 ’ਚ ਕਾਂਗਰਸ ਪਾਰਟੀ ਅਤੇ ਇਕ ਆਜ਼ਾਦ ਉਮੀਦਵ... ਵਿਵੇਕ ਗੁਪਤਾ ਪੰਜਾਬ ਟ੍ਰੇਡਰਜ਼ ਕਮਿਸ਼ਨ (ਐਕਸਾਈਜ਼ ਐਂਡ ਟੈਕਸੇਸ਼ਨ) ਹਲਕਾ ਉੜਮੁੜ ਦੇ ਮੈਂਬਰ ਨਿਯੁਕਤ BBMB ਵੱਲੋਂ ਹਰ ਸਾਲ ਦੀ ਤਰਾਂ ਬਾਰਿਸ਼ ਰੁੱਤ ਤੋਂ ਪਹਿਲਾਂ ਅਗੇਤੀਆਂ ਤਿਆਰੀਆਂ ਲਈ ਬੈਠਕ ਤੇਜ਼ ਹਨੇਰੀ ਕਾਰਨ ਚਲਦੀ ਕਾਰ ਤੇ ਡਿੱਗਿਆ ਸਫੇਦੇ ਦਾ ਟਹਿਣਾ, ਵੱਡਾ ਹਾਦਸਾ.... ਭੁਪਿੰਦਰ ਸਿੰਘ ਬਾਜਵਾ ਬਣੇ ਜਾਣੋ ਕਿਸ ਸ਼ਹਿਰ 'ਚ ਨਗਰ ਨਿਗਮ ਦੇ ਨਵੇਂ ਮੇਅਰ ਹੁਸ਼ਿਆਰਪੁਰ 'ਚ ਖੋਲਿਆ ਗਿਆ 'ਆਧਾਰ ਸੇਵਾ ਕੇਂਦਰ'
ADVERTISEMENT
You are currently viewing ਸੀ.ਜੇ.ਐਮ.ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ

ਸੀ.ਜੇ.ਐਮ.ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ

ਹੁਸ਼ਿਆਰਪੁਰ (ਬਿਊਰੋ) 

ਹੜ੍ਹ ਪੀੜਤਾਂ ਦੀਆਂ ਸੁਣੀਆਂ ਮੁਸ਼ਕਿਲਾਂ ਅਤੇ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਦਿੱਤੀ ਜਾਣਕਾਰੀ

24 ਜੁਲਾਈ : ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਅਤੇ  ਦਿਲਬਾਗ ਸਿੰਘ ਜੌਹਲ, ਜ਼ਿਲ੍ਹਾ ਅਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਦੀ ਅਗਵਾਈ ਹੇਠ ਅਪਰਾਜਿਤਾ ਜੋਸ਼ੀ, ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਵਲੋਂ ਹੜ੍ਹਾਂ ਦੇ ਮੱਦੇਨਜ਼ਰ ਪਿੰਡ ਚੱਗਰਾਂ, ਜ਼ਿਲ੍ਹਾ ਹੁਸ਼ਿਆਰਪੁਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਨੂੰ ਨਾਲਸਾ ਸਕੀਮ 2010 ਤਹਿਤ ਆਫ਼ ਪੀੜਤਾਂ ਨੂੰ ਦਿੱਤੀ ਜਾਣ ਵਾਲੀ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ ਗਈ। ਹੜ੍ਹਾਂ ਤੋਂ ਪ੍ਰਭਾਵਿਤ ਹੋਏ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆ ਗਈਆਂ ਅਤੇ ਉਨ੍ਹਾਂ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਪਹੁੰਚਾਇਆਂ ਜਾਵੇਗਾ। ਇਸ ਮੌਕੇ  ਮੁਹੱਈਆ ਕਰਵਾਈ ਜਾਣ ਵਾਲੀ ਮੁਫਤ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ ਗਈ ।
ਉਪਰੋਕਤ ਤੋਂ ਇਲਾਵਾ ਸੈਲਾ ਖੁਰਦ, ਗੜ੍ਹਸ਼ੰਕਰ ਵਿਖੇ ਹੜ੍ਹਾਂ ਦੇ ਮੱਦੇਨਜ਼ਰ ਰੱਖਦੇ ਹੋਏ ਪਿੰਡ ਵਾਸੀਆਂ ਨੂੰ ਉਕਤ ਨਾਲਸਾਂ ਸਕੀਮ ਵਾਰੇ ਜਾਣਕਾਰੀ ਦਿੱਤੀ ਗਈ ਅਤੇ ਪਿੰਡ ਵਾਸੀਆਂ ਦੀਆਂ  ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਹੜ੍ਹ ਪੀੜਤਾਂ ਨੂੰ ਖਾਣ- ਪੀਣ ਦਾ ਰਾਸ਼ਨ ਮੁਹੱਈਆ ਕਰਵਾਇਆ ਗਿਆ ਅਤੇ ਇਸਦੇ ਨਾਲ ਹੀ ਬਲਾਇੰਡ ਸਕੂਲ ਬਾਹੋਵਾਲ, ਮਾਹਿਲਪੁਰ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਬੱਚਿਆਂ ਨੂੰ ਨਾਲਸਾ ਸਕੀਮ 2015 ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮਿਤੀ 9 ਸਤੰਬਰ 2023 ਨੂੰ ਜ਼ਿਲ੍ਹਾ ਪੱਧਰ ਅਤੇ ਸਬ-ਡਵੀਜਨ ਪੱਧਰ ਤੇ ਲਗਾਈ ਜਾਣ ਵਾਲੀ ਨੈਸ਼ਨਲ ਲੋਕ ਅਦਾਲਤ ਬਾਰੇ ਜਾਣੂ ਕਰਵਾਇਆ ਗਿਆ।

error: copy content is like crime its probhihated