Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਹਜਰਤ ਭਰਪੂਰ ਸ਼ਾਹ ਵਲੀ ਜੀ ਦੇ ਦਰਬਾਰ ਤੇ 16ਵਾਂ ਸਲਾਨਾਂ ਮੇਲਾ 30 ਜੂਨ ਨੂੰ

ਹਜਰਤ ਭਰਪੂਰ ਸ਼ਾਹ ਵਲੀ ਜੀ ਦੇ ਦਰਬਾਰ ਤੇ 16ਵਾਂ ਸਲਾਨਾਂ ਮੇਲਾ 30 ਜੂਨ ਨੂੰ

ਪੰਜਾਬ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ ਸਮੇਤ ਕਈ ਸੂਫੀ ਗਾਇਕ ਸੰਗਤਾਂ ਨੂੰ ਨਿਹਾਲ਼ ਕਰਨਗੇ

ਗੜ੍ਹਦੀਵਾਲਾ :(ਯੋਗੇਸ਼ ਗੁਪਤਾ,ਚੌਧਰੀ)

28 ਜੂਨ : ਗੜ੍ਹਦੀਵਾਲਾ ਦੇ ਵਾਰਡ ਨੂੰ 10 ਵਿਖੇ ਹਜਰਤ ਭਰਪੂਰ ਸਾਹ ਜੀ ਬਲੀ ਦੇ ਦਰਬਾਰ ਤੇ ਸਲਾਨਾ ਮੇਲਾ ਦਰਗਹ ਦੇ ਮਹੰਤ ਮਨਜੀਤ ਉਰਫ ਬਿੱਲੀ ਮਹੰਤ ਅਤੇ ਮੁੱਖ ਸੇਵਾਦਾਰ ਬਿੱਲਾ ਪ੍ਰਧਾਨ ਦੀ ਅਗਵਾਈ ਵਿੱਚ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ । ਜਿਸ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ । ਇਸ ਮੋਕੇ ਤੇ ਬਿੱਲੀ ਮਹੰਤ ਅਤੇੇ ਬਿੱਲੇ ਪ੍ਰਧਾਨ ਨੇ ਸਾਂਝੇ ਤੋਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੇਲੇ ਦੇ ਉੱਘੇ ਸਮਾਜ ਸੇਵਕ ਸਰਦਾਰ ਮਨਜੀਤ ਸਿੰਘ ਦਸੁਆ ਮੁਖ ਮਹਿਮਾਨ ਵਜੋਂ ਹਾਜ਼ਰੀ ਲਗਵਾਉਣਗੇ ਅਤੇ ਦੀ ਵੰਡ ਵੀ ਕਰਨਗੇ । ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਓਹਨਾਂ ਨੇ ਦਸਿਆ ਕਿ 29 ਜੂਨ ਸ਼ਾਮ ਨੂੰ ਪੀਰਾਂ ਦੀ ਮਹਿੰਦੀ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ 30 ਤਰੀਕ ਨੂੰ ਸਭ ਤੋਂ ਪਹਿਲਾਂ ਸੰਗਤਾਂ ਦੀ ਹਾਜ਼ਰੀ ਵਿੱਚ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ , ਉਸ ਦੇ ਉਪਰੰਤ ਸ਼ਾਮ 5 ਵਜੇ ਪੀਰਾਂ ਦੀ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ । ਉਪਰੰਤ ਦੁਸਹਿਰਾ ਗਰਾਊਂਡ ਵਿੱਖੇ ਆਏ ਹੋਏ ਗਾਇਕ ਆਪਣਾ ਸੂਫੀ ਪ੍ਰੋਗਰਾਮ ਪੇਸ਼ ਕਰਨਗੇ, ਜਿਨ੍ਹਾਂ ਵਿਚ ਪੰਜਾਬ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ, ਫਿਰੋਜ ਖਾਨ, ਵਨੀਤ ਖਾਨ, ਬੂਟਾ ਮੁਹੱਮਦ, ਨਰਿੰਦਰ ਬੌਬੀ ਗੁਰਦਾਸ ਮਾਨ ਦੇ ਸ਼ਗਿਰਦ, ਰਵੀ ਕਵਾਲ, ਪੰਡਿਤ ਨਵੀਨ ਸ਼ਰਮਾਂ ਬੰਬੇ ਵਾਲ਼ੇ, ਅਤੇ ਸ਼ੇਖਰ ਮਲਿਕ ਆਈਆਂ ਹੋਈਆਂ ਸੰਗਤਾ ਨੂੰ ਅਪਣੀ ਗਾਇਕੀ ਨਾਲ ਸਰਾਬੋਰ ਕਰਣਗੇ । ਇਸ ਮੋਕੇ ਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ ਜਾਵੇਗਾ ਅਤੇ ਭਾਂਤ ਭਾਂਤ ਦੇ ਲੰਗਰ ਵੀ ਲਗਾਏ ਜਾਣਗੇ ।