Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਪਿੰਡ ਭੰਬੋਵਾਲ ਦੀ ਧੀ ਨੰਦਨੀ ਮਨਹਾਸ ਨੂੰ ਐਮ ਬੀ ਬੀ ਐਸ ਇੰਟਰੇਂਸ ਟੈਸਟ ਪਾਸ ਕਰਨ ਤੇ ਕੀਤਾ ਸਨਮਾਨ 

ਪਿੰਡ ਭੰਬੋਵਾਲ ਦੀ ਧੀ ਨੰਦਨੀ ਮਨਹਾਸ ਨੂੰ ਐਮ ਬੀ ਬੀ ਐਸ ਇੰਟਰੇਂਸ ਟੈਸਟ ਪਾਸ ਕਰਨ ਤੇ ਕੀਤਾ ਸਨਮਾਨ 

ਗੜ੍ਹਦੀਵਾਲਾ  (ਚੌਧਰੀ) 

23 ਜੂਨ : ਗੜ੍ਹਦੀਵਾਲਾ ਦੇ ਨਜਦੀਕ ਕੰਢੀ ਏਰੀਆ ਦੇ ਪਿੰਡ ਭੰਬੋਵਾਲ ਦੀ ਧੀ ਨੰਦਨੀ ਮਨਹਾਸ ਨੇ ਨੀਟ ਇੰਟਰੇਂਸ ਟੈਸਟ ਪਾਸ ਕਰਕੇ ਆਪਣਾ ਡਾ ਬਣਨ ਦਾ ਸੁਪਨਾ ਸਾਕਾਰ ਕੀਤਾ ਹੈ। ਇੱਕ ਪ੍ਰੋਗਰਾਮ ਦੌਰਾਨ ਮਨਜੀਤ ਸਿੰਘ ਦਸੂਹਾ, ਕਮਲਜੀਤ ਕੁਲਾਰ ਅਤੇ ਸੰਜੀਵ ਮਨਹਾਸ ਤੇ ਹੌਰ ਇਲਾਕ਼ਾ ਨਿਵਾਸੀਆ ਨੇ ਨੰਦਨੀ ਮਨਹਾਸ ਨੂੰ ਕੀਤਾ ਸਨਮਾਨਿਤ। ਇਸ ਮੌਕੇ ਮਨਜੀਤ ਦਸੂਹਾ ਤੇ ਕਮਲਜੀਤ ਕੁਲਾਰ ਅਤੇ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੇ ਯੁੱਗ ਵਿੱਚ ਧੀਆ ਵੀ ਦੇਸ਼ ਦੇ ਮੁੱਖ ਅਹੁਦਿਆਂ ਤੇ ਸੇਵਾਵਾਂ ਨਿਭਾ ਰਹੀਆਂ ਹਨ। ਸੰਜੀਵ ਮਨਹਾਸ ਨੇ ਕਿਹਾ ਕੇ ਨੰਦਨੀ ਨੇ ਐਮ ਬੀ ਬੀ ਐਸ ਦਾ ਟੇਸਟ ਪਾਸ ਕਰਕੇ ਸਾਡੇ ਪਿੰਡ ਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੌਕੇ ਨੰਦਨੀ ਮਨਹਾਸ ਨੇ ਸੰਬੋਧਨ ਕਰਦੇ ਹੋਏ ਇਸ ਪ੍ਰਾਪਤੀ ਲਈ ਆਪਣੇ ਅਧਿਆਪਕ ਤੇ ਮਾਤਾ ਪਿਤਾ ਦਾ ਵਡਾ ਯੋਗਦਾਨ ਦੱਸਿਆ। ਨਦਨੀ ਨੇ ਬੱਚਿਆ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਬੱਚਿਆ ਨੂੰ ਸੋਸ਼ਲ ਮੀਡੀਆ ਤੋਂ ਦੂਰ ਰਹਿ ਕੇ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ।ਇਸ ਮੋਕੇ ਵਿਜੇ ਸ਼ਰਮਾ, ਅਮੋਲਕ ਹੁੰਦਲ ਜੀ, ਕੈਪਟਨ ਕਰਨ ਸਿੰਘ, ਕੈਪਟਨ ਗੁਰਵਿੰਦਰ ਸਿੰਘ, ਸਰਪੰਚ ਮੱਸੋ ਦੇਵੀ, ਬਲਬੀਰ ਸਿੰਘ, ਮਹਿੰਗਾ ਸਿੰਘ, ਰਸ਼ਪਾਲ ਸਿੰਘ, ਪਰਤਾਪ ਸਿੰਘ, ਸੁਖਰਾਜ ਸ਼ਾਹ, ਮਦਨ ਲਾਲ ,ਸ਼ਾਮ ਸਿੰਘ, ਨਰੇਸ਼ ਕੁਮਾਰ, ਭਾਗ ਸਿੰਘ , ਬਿੰਦੀ ਮਲ੍ਹੇਵਾਲ, ਮਿੰਦਾ, ਹਰਮਿੰਦਰ ਸਿੰਘ, ਨਰਪਾਲ ਸਿੰਘ ਆਦਿ ਹਾਜਰ ਸਨ।