Prime Punjab Times

Latest news
ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ
ADVERTISEMENT
You are currently viewing ਕਾਲਜ ਪ੍ਰੋਫੈਸਰ ਨੂੰ ਆਪਣੇ ਪਾਲਤੂ ਕੁੱਤੇ ਨੂੰ ਸੈਰ ਕਰਵਾਉਣੀ ਪਈ ਮਹਿੰਗੀ… ਪੜ੍ਹੋ ਪੂਰਾ ਮਾਮਲਾ

ਕਾਲਜ ਪ੍ਰੋਫੈਸਰ ਨੂੰ ਆਪਣੇ ਪਾਲਤੂ ਕੁੱਤੇ ਨੂੰ ਸੈਰ ਕਰਵਾਉਣੀ ਪਈ ਮਹਿੰਗੀ… ਪੜ੍ਹੋ ਪੂਰਾ ਮਾਮਲਾ

ਬਟਾਲਾ (ਸ਼ਰਮਾ) 

ਤਿੰਨ ਨਕਾਬਪੋਸ਼ ਨੌਜਵਾਨਾਂ ਨੇ ਰਾਹ ਚ ਰੋਕ ਪਿਸਤੌਲ ਦੀ ਨੋਕ ਤੇ 1000 ਰੁਪਏ ਸਮੇਤ ਕਟਰ ਨਾਲ ਕੱਟ ਕੇ ਲਾਹੀ ਸੋਨੇ ਦੀ ਮੁੰਦਰੀ ਅਤੇ ਚਾਂਦੀ ਦਾ ਕੜਾ

17 ਜੂਨ  : ਪੋਸ਼ ਇਲਾਕੇ ਧਰਮਪੁਰਾ ਕਾਲੋਨੀ ਬਟਾਲਾ ਚ ਇਕ ਕਾਲਜ ਪ੍ਰੋਫੈਸਰ ਨਾਲ ਹੋਈ ਲੁੱਟ ਖੋਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦੇਂਦੇ ਕਾਲਜ ਪ੍ਰੋਫੈਸਰ ਨਰੇਸ਼ ਪ੍ਰਭਾਕਰ ਨੇ ਦੱਸਿਆ ਕਿ ਉਹ ਰੋਜਾਨਾ ਦੀ ਤਰ੍ਹਾਂ ਆਪਣੇ ਘਰ ਨੇੜੇ ਪਹਾੜੀ ਗੇਟ ਬਟਾਲਾ ਤੋਂ ਕਰੀਬ 5:30 ਸਵੇਰੇ ਆਪਣੇ ਪਾਲਤੂ ਕੁਤੇ ਨੂੰ ਸੈਰ ਲਈ ਬਾਹਰ ਲੈਕੇ ਗਿਆ ਅਤੇ ਧਰਮਪੁਰਾ ਕਾਲੋਨੀ ਸਰਕਾਰੀ ਸਕੂਲ ਨੇੜੇ ਪਹੁਚਿਆ ਤਾ ਰਾਹ ਚ ਮੋਟਰਸਾਈਕਲ ਤੇ ਸਵਾਰ ਆਏ 3 ਨਕਾਬਪੋਸ਼ ਨੌਜਵਾਨਾਂ ਨੇ ਉਸਨੂੰ ਰਾਹ ਚ ਰੋਕ ਕੇ ਪਹਿਲਾ ਦਾਤਰ ਅਤੇ ਪਿਸਤੌਲ ਦਿਖਾ ਕੇ ਕਿਹਾ ਕਿ ” ਕੋਈ ਸੇਵਾ ਪਾਓ ” ਅਤੇ ਮੁੜ ਜੇਬਾਂ ਫੋਲਣੀਆਂ ਸ਼ੁਰੂ ਕਰ ਦਿਤੀਆਂ ਅਤੇ ਜੇਬ ਚ ਇਕ ਹਜ਼ਾਰ ਰੁਪਏ ਸੀ ਉਹ ਲੈਕੇ ਸੋਨੇ ਦੀ ਮੁੰਦਰੀ ਲਾਉਣ ਲਈ ਕਿਹਾ ਲੇਕਿਨ ਮੁੰਦਰੀ ਨਹੀਂ ਉਤਰੀ ਤਾ ਉਹਨਾਂ ਆਪਣੇ ਕੋਲੋਂ ਕਟਰ ਨਾਲ ਮੁੰਦਰੀ ਕਟ ਲਈ ਅਤੇ ਚਾਂਦੀ ਦਾ ਕੜਾ ਵੀ ਬਾਹ ਤੋਂ ਲਾ ਲਿਆ ਅਤੇ ਮੁੜ ਫਰਾਰ ਹੋ ਗਏ ।ਉਥੇ ਹੀ ਨਰੇਸ਼ ਪ੍ਰਭਾਕਰ ਨੇ ਦੱਸਿਆ ਕਿ ਉਹਨਾਂ ਵਲੋਂ ਇਸ ਪੂਰੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿਤੀ ਗਈ ਹੈ ।
. ਉਧਰ ਇਸ ਮਾਮਲੇ ਚ ਪੁਲਿਸ ਥਾਣਾ ਸਿਟੀ ਵਲੋਂ ਇਸ ਮਾਮਲੇ ਚ ਤਫਤੀਸ਼ ਕੀਤੀ ਜਾ ਰਹੀ ਹੈ । ਪੁਲਿਸ ਅਧਿਕਾਰੀ ਮਨਬੀਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ਕਾਇਤ ਮਿਲੀ ਹੈ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਕੈਮਰਾ ਦੀ ਫੁਟੇਜ ਖੰਗਾਲੀ ਜਾ ਰਹੀ ਹੈ |