Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਅਵਾਰਾ ਪਸ਼ੂ ਟਕਰਾਉਣ ਨਾਲ ਮੋਟਰਸਾਈਕਲ ਭੈਣ ਭਰਾ ਕੰਡੀ ਨਹਿਰ ਚ ਡਿੱਗੇ, ਭਰਾ ਬਾਲ ਬਾਲ ਬਚਿਆ, ਭੈਣ ਦੀ ਹੋਈ ਮੌ+ਤ

ਅਵਾਰਾ ਪਸ਼ੂ ਟਕਰਾਉਣ ਨਾਲ ਮੋਟਰਸਾਈਕਲ ਭੈਣ ਭਰਾ ਕੰਡੀ ਨਹਿਰ ਚ ਡਿੱਗੇ, ਭਰਾ ਬਾਲ ਬਾਲ ਬਚਿਆ, ਭੈਣ ਦੀ ਹੋਈ ਮੌ+ਤ

ਮੁਕੇਰੀਆਂ / ਦਸੂਹਾ (ਚੌਧਰੀ) 

15 ਜੂਨ : ਮੁਕੇਰੀਆਂ ਅਧੀਨ ਪੈਂਦੇ ਪਿੰਡ ਸਿੰਘੋਵਾਲ ਵਿਖੇ ਉਸ ਸਮੇ ਮਾਤਮ ਪਸਰ ਗਿਆ ਜਦੋਂ ਬੁੱਧਵਾਰ ਦੇਰ ਰਾਤ ਹਾਜੀਪੁਰ ਤੋਂ ਦਵਾਈ ਲੈ ਕੇ ਘਰ ਪਰਤ ਰਹੇ ਮੋਟਰਸਾਈਕਲ ਸਵਾਰ ਭੈਣ ਭਰਾ ਅਵਾਰਾ ਪਸ਼ੂ ਦੀ ਲਪੇਟ ਵਿਚ ਆਉਣ ਨਾਲ ਸੜਕ ਕਿਨਾਰੇ ਕੰਡੀ ਕਨਾਲ ਨਹਿਰ ਚ ਜਾ ਡਿੱਗੇ। ਇਸ ਹਾਦਸੇ ਵਿੱਚ ਭੈਣ ਦੀ ਮੌ+ਤ ਹੋ ਗਈ ਜਦਕਿ ਭਰਾ ਦਾ ਬਚਾਅ ਹੋ ਗਿਆ। ਮਿਲੀ ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਦੇ ਭਰਾ ਰਮਨ ਕੁਮਾਰ ਨੇ ਦੱਸਿਆ ਕਿ ਮੇਰੀ ਭੈਣ ਨਿਤਿਕਾ ਪਤਨੀ ਰਵੀ ਕੁਮਾਰ ਵਾਸੀ ਨਾਹਰਪੁਰ ਥਾਣਾ ਮੁਕੇਰੀਆਂ ਤਿੰਨ ਦਿਨ ਪਹਿਲੇ ਸਾਡੇ ਘਰ ਸਿੰਘੋਵਾਲ ਆਈ ਹੋਈ ਸੀ। ਉਸਦੀ ਤਬੀਅਤ ਕੁਝ ਠੀਕ ਨਾ ਹੋਣ ਕਾਰਨ ਬੁਧਵਾਰ ਸ਼ਾਮ 7 ਵਜੇ ਦਵਾਈ ਲੈਣ ਹਾਜੀਪੁਰ ਗਏ ਸਨ। ਮੇਰੀ ਇੱਕ ਭੈਣ ਸਹੋੜਾ ਕੰਡੀ ਵਿਖੇ ਸੀ ਤੇ ਸੋਚਿਆ ਕਿ ਜਾਂਦੇ ਸਮੇਂ ਉਸਨੂੰ ਮਿਲ ਜਾਂਦੇ ਹਾਂ। ਜਦੋਂ ਅਸੀਂ ਸਵਾਰ ਪਿੰਡ ਵਾਲਾ ਪੁਲ ਪਾਰ ਕਰਕੇ ਥੋੜਾ ਅੱਗੇ ਪਹੁੰਚੇ ਤਾਂ ਜੰਗਲ ਵਲੋਂ ਇੱਕ ਅਵਾਰਾ ਪਸ਼ੂ ਆਇਆ ਤੇ ਸਾਡੇ ਮੋਟਰਸਾਈਕਲ ਨਾਲ ਟਕਰਾ ਗਿਆ। ਜਿਸ ਨਾਲ ਸਾਡਾ ਮੋਟਰਸਾਈਕਲ ਸੜਕ ਕਿਨਾਰੇ ਲਗਦੀ ਕੰਡੀ ਕਨਾਲ ਨਹਿਰ ਵਿਚ ਜਾ ਡਿੱਗਿਆ। ਨਹਿਰ ਚ ਡਿੱਗਦੇ ਡਿੱਗਦੇ ਮੈਂ ਰੌਲਾ ਪਾਇਆ। ਲਾਗੇ ਕੋਈ ਨਾ ਹੋਣ ਦੇ ਕਾਰਨ ਮੋਰੀ ਭੈਣ ਮੇਰੇ ਸਾਹਮਣੇ ਪਾਣੀ ਵਿਚ ਡੁੱਬ ਗਈ ਅਤੇ ਖੁਦ ਨੂੰ ਬਚਾਉਣ ਵਿਚ ਕਾਮਯਾਬ ਹੋ ਗਿਆ। ਮੈਂ ਨਹਿਰ ਚੋਂ ਬਾਹਰ ਨਿਕਲ ਕੇ ਰਾਹਗੀਰਾਂ ਦੀ ਮਦਦ ਨਾਲ ਭੈਣ ਨੂੰ ਨਹਿਰ ਚੋਂ ਬਾਹਰ ਕੱਢਿਆ ਅਤੇ ਮੁਕੇਰੀਆਂ ਹਸਪਤਾਲ ਵਿਖੇ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਮੇਰੀ ਭੈਣ ਨੂੰ ਮ੍ਰਿਤਕ ਐਲਾਨ ਦਿੱਤਾ। ਕਰੀਬ ਇੱਕ ਮਹੀਨਾ ਪਹਿਲਾਂ ਬੜੇ ਚਾਵਾਂ ਨਾਲ ਆਪਣੀ ਭੈਣ ਦਾ ਵਿਆਹ ਨਾਹਰਪੁਰ ਦੇ ਰਵੀ ਕੁਮਾਰ ਦੇ ਨਾਲ ਕੀਤਾ ਸੀ। ਹਾਜੀਪੁਰ ਪੁਲਿਸ ਨੇ ਮ੍ਰਿਤਕਾ ਦਾ ਪੋਸਟਮਾਰਟਮ ਕਰਵਾਉਣ ਉਪਰੰਤ 174 ਦੀ ਕਾਰਵਾਈ ਕਰਦੇ ਹੋਏ ਮ੍ਰਿਤਕਾ ਦੀ ਮ੍ਰਿਤਕ ਦੇਹ ਵਾਰਿਸਾਂ ਹਵਾਲੇ ਕਰ ਦਿੱਤੀ।