Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਗੜ੍ਹਦੀਵਾਲਾ ਚ ਦਿਨ ਦਿਹਾੜੇ ਔਰਤ ਨੂੰ ਰੁਮਾਲ ਸੁੰਘਾ ਮੋਟਰਸਾਈਕਲ ਸਵਾਰ ਲੁਟੇਰੇ ਸੋਨੇ ਦੀਆਂ ਵਾਲੀਆਂ ਖੋਹ ਕੇ ਹੋਏ ਫਰਾਰ,ਸ਼ਹਿਰ ਵਾਸੀਆਂ ਚ ਦਹਿਸ਼ਤ ਦਾ ਮਾਹੌਲ

ਗੜ੍ਹਦੀਵਾਲਾ ਚ ਦਿਨ ਦਿਹਾੜੇ ਔਰਤ ਨੂੰ ਰੁਮਾਲ ਸੁੰਘਾ ਮੋਟਰਸਾਈਕਲ ਸਵਾਰ ਲੁਟੇਰੇ ਸੋਨੇ ਦੀਆਂ ਵਾਲੀਆਂ ਖੋਹ ਕੇ ਹੋਏ ਫਰਾਰ,ਸ਼ਹਿਰ ਵਾਸੀਆਂ ਚ ਦਹਿਸ਼ਤ ਦਾ ਮਾਹੌਲ

ਗੜ੍ਹਦੀਵਾਲਾ (ਯੋਗੇਸ਼ ਗੁਪਤਾ / ਚੌਧਰੀ) 

6 ਜੂਨ : ਅੱਜ ਗੜ੍ਹਦੀਵਾਲਾ ਵਿਖੇ ਦਿਨ ਦਿਹਾੜੇ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋ ਇੱਕ ਬਜੁਰਗ ਔਰਤ ਦੇ ਕੰਨਾਂ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਜਾਣ ਦਾ ਸਮਾਚਾਰ ਮਿਲਿਆ ਹੈ।ਜਿਸ ਨਾਲ ਸ਼ਹਿਰ ਵਾਸੀਆਂ ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।ਪੀੜਤ ਬਜੁਰਗ ਮਹਿਲਾ ਦੇ ਪਤੀ ਚੇਤਨ ਵਾਰਡ 1 ਵਾਸੀ ਗੜ੍ਹਦੀਵਾਲਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸਦੀ ਪਤਨੀ ਕੌਸ਼ਲਿਆ ਰਾਧਾ ਸੁਆਮੀ ਸਤਸੰਗ ਘਰ ਗੜ੍ਹਦੀਵਾਲਾ ਤੋ ਸੇਵਾ ਕਰਨ ਉਪਰੰਤ ਟਾਂਡਾ ਮੋੜ ਤੋ ਪੈਦਲ ਆਪਣੇ ਘਰ ਨੂੰ ਆ ਰਹੀ ਸੀ, ਜਦੋਂ ਉਹ ਘਰ ਤੋ ਥੋੜਾ ਪਿੱਛੇ ਤਹਿਸੀਲ ਰੋਡ ਦੇ ਨਜਦੀਕ ਪੁਜੀ ਤਾਂ ਇੰਨੇ ਨੂੰ ਇੱਕ ਚਿੱਟੇ ਕੱਪੜੇ ਪਹਿਨੇ ਵਿਅਕਤੀ ਦੂਸਰੇ ਪਾਸਿਓਂ ਇੱਕ ਮੋਟਰਸਾਈਕਲ ਤੋ ਉੱਤਰ ਕੇ ਪੈਦਲ ਆਇਆ ਤੇ ਸ਼ਿਵ ਜੀ ਦੇ ਮੰਦਿਰ ਬਾਰੇ ਪੁੱਛਣ ਲੱਗਾ । ਜਦੋਂ ਪੀੜਤਾ ਕੌਸ਼ਲਿਆ ਦੇਵੀ ਨੇ ਦੱਸਣ ਤੋਂ ਬਾਅਦ ਅੱਗੇ ਘਰ ਵੱਲ ਜਾਣ ਲੱਗੀ ਤਾਂ ਦੂਜੇ ਮੋਟਰਸਾਈਕਲ ਤੇ ਸਵਾਰ ਇਕ ਹੋਰ ਵਿਅਕਤੀ ਤੇ ਔਰਤ ਨੇ ਪੀੜਤਾ ਨੂੰ ਕਿਹਾ ਕਿ ਜਿਸ ਵਿਅਕਤੀ ਨੇ ਮੰਦਿਰ ਦਾ ਪਤਾ ਪੁੱਛਿਆ ਉਹ ਇੱਕ ਬਹੁਤ ਪਹੁੰਚਿਆ ਹੋਇਆ ਫੱਕਰ ਹੈ । ਪੀੜਤਾ ਦੇ ਪਤੀ ਚੇਤਨ ਰਾਮ ਦੱਸਿਆ ਕਿ ਇੰਨੇ ਨੂੰ ਸ਼ਿਵ ਮੰਦਿਰ ਦਾ ਰਸਤਾ ਪੁੱਛਣ ਵਾਲਾ ਵਿਅਕਤੀ ਵਾਪਿਸ ਉਸਦੀ ਪਤਨੀ ਕੋਲ ਆਇਆ ਤੇ ਉਸਨੇ ਜੇਬ ਵਿਚੋਂ ਰੁਮਾਲ ਕੱਢ ਕੇ ਉਸਦੀ ਪਤਨੀ ਨੂੰ ਕੁਜ ਨਸ਼ੀਲੀ ਚੀਜ ਸੁੰਘਾ ਦਿੱਤਾ। ਜਿਸ ਨਾਲ ਉਹ ਕੁਝ ਸਮੇਂ ਲਈ ਸੁਧਬੁਧ ਖੋ ਬੈਠੀ। ਇੰਨੇ ਨੂੰ ਉਸਦੇ ਕੰਨਾਂ ਚੋਂ ਸੋਨੇ ਦੀਆਂ ਵਾਲੀਆਂ ਝਪਟ ਕੇ ਲੁਟੇਰੇ ਟਾਂਡਾ ਮੋੜ ਤੋਂ ਦਸੂਹਾ ਵੱਲ ਨੂੰ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਘਟਨਾ ਦਾ ਪਤਾ ਲੱਗਦਿਆਂ ਮੌਕੇ ਤੇ ਥਾਣਾ ਮੁੱਖੀ ਸਬ-ਇੰਸਪੈਕਟਰ ਮਲਕੀਅਤ ਸਿੰਘ ਨੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ । ਲੁਟੇਰਿਆਂ ਦੀ ਭਾਲ ਲਈ ਸ਼ਹਿਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਪੁਲਿਸ ਖੰਗਾਲ ਰਹੀ ਹੈ । ਲੇਕਿਨ ਸ਼ਹਿਰ ਵਾਸੀਆਂ ਚ ਦਹਸ਼ਤ ਦਾ ਮਹੌਲ ਬਣ ਗਿਆ ਹੈ ।