Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਪੰਜਾਬ ਰੈਸਲਿੰਗ ਐਸੋਸੀਏਸ਼ਨ ਨੇ ਡਾ.ਦਰਸ਼ਨ ਲਾਲ ਕਟਾਰੀਆ ਨੂੰ ਥਾਪਿਆ ਜਿਲ੍ਹਾ ਕਪੂਰਥਲਾ ਦਾ ਮੀਤ ਪ੍ਰਧਾਨ

ਪੰਜਾਬ ਰੈਸਲਿੰਗ ਐਸੋਸੀਏਸ਼ਨ ਨੇ ਡਾ.ਦਰਸ਼ਨ ਲਾਲ ਕਟਾਰੀਆ ਨੂੰ ਥਾਪਿਆ ਜਿਲ੍ਹਾ ਕਪੂਰਥਲਾ ਦਾ ਮੀਤ ਪ੍ਰਧਾਨ

ਫਗਵਾੜਾ (ਲਾਲੀ ਦਾਦਰ) 

* ਵਿਧਾਇਕ ਧਾਲੀਵਾਲ ਸਮੇਤ ਵੱਖ-ਵੱਖ ਆਗੂਆਂ ਨੇ ਕੀਤਾ ਸਨਮਾਨਿਤ

6 ਜੂਨ : ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪਦਮਸ਼੍ਰੀ ਕਰਤਾਰ ਸਿੰਘ (ਆਈ.ਪੀ.ਐਸ.) ਵਲੋਂ ਡਾ. ਦਰਸ਼ਨ ਕਟਾਰੀਆ ਕੌਮੀ ਪ੍ਰਧਾਨ ਐਂਟੀ ਕਰੱਪਸ਼ਨ ਫਾਉਂਡੇਸ਼ਨ ਫਾਰ ਪੀਪਲਜ ਨੂੰ ਪੰਜਾਬ ਰੈਸਲਿੰਗ ਐਸੋਸੀਏਸ਼ਨ ਜਿਲ੍ਹਾ ਕਪੂਰਥਲਾ ਦਾ ਮੀਤ ਪ੍ਰਧਾਨ ਥਾਪੇ ਜਾਣ ਤੇ ਜਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਫਗਵਾੜਾ ਤੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਸਮੇਤ ਵੱਖ ਵੱਖ ਜੱਥੇਬੰਦੀਆਂ ਵਲੋਂ ਸਨਮਾਨਤ ਕੀਤਾ ਗਿਆ। ਬਲਵਿੰਦਰÇ ਸਿੰਘ ਧਾਲੀਵਾਲ ਨੇ ਭਰੋਸਾ ਜਤਾਇਆ ਕਿ ਜਿਲ੍ਹਾ ਕਪੂਰਥਲਾ ‘ਚ ਕੁਸ਼ਤੀ ਨੂੰ ਪ੍ਰਫੁੱਲਤ ਕਰਨ ਅਤੇ ਹੋਣਹਾਰ ਪਹਿਲਵਾਨਾਂ ਨੂੰ ਅੰਤਰ ਜਿਲ੍ਹਾ ਤੇ ਅੰਤਰ ਪੰਜਾਬ ਮੁਕਾਬਲਿਆਂ ਲਈ ਤਿਆਰ ਕਰਨ ਵਿਚ ਡਾ. ਕਟਾਰੀਆ ਆਪਣਾ ਸਰਬ ਉੱਤਮ ਯੋਗਦਾਨ ਪਾਉਣਗੇ। ਡਾ. ਕਟਾਰੀਆ ਪਦਮਸ੍ਰੀ ਕਰਤਾਰ ਸਿੰਘ ਵਲੋਂ ਦਿੱਤੀ ਗਈ ਜਿੰਮੇਵਾਰੀ ਲਈ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਨੇ ਸਮੂਹ ਪਤਵੰਤਿਆਂ ਦਾ ਵੀ ਮਾਣ ਸਤਿਕਾਰ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਜਿਲ੍ਹਾ ਮੀਤ ਪ੍ਰਧਾਨ ਦੀ ਸੇਵਾ ਨਿਭਾਉਣਗੇ। ਇਸ ਮੌਕੇ ਡਾ. ਕਟਾਰੀਆ ਦਾ ਸਨਮਾਨ ਕਰਨ ਵਾਲਿਆਂ ‘ਚ ਐਂਟੀ ਕਰੱਪਸ਼ਨ ਫਾਉਂਡੇਸ਼ਨ ਫਾਰ ਪੀਪਲਜ ਦੇ ਡਾਇਰੈਕਟਰ ਤੁਸਲੀ ਰਾਮ ਖੋਸਲਾ, ਸੱਤਪਾਲ ਮੱਟੂ ਡਾਇਰੈਕਟਰ ਭਗਵਾਨ ਬਾਲਮੀਕਿ ਐਕਸ਼ਨ ਕਮੇਟੀ ਪੰਜਾਬ, ਸੰਜੀਵ ਬੁੱਗਾ ਸਾਬਕਾ ਕੌਂਸਲਰ, ਬੰਟੀ ਵਾਲੀਆ ਬਲਾਕ ਪ੍ਰਧਾਨ ਕਾਂਗਰਸ ਸ਼ਹਿਰੀ ਫਗਵਾੜਾ, ਗੁਰਜੀਤ ਵਾਲੀਆ ਡੈਲੀਗੇਟ ਮੈਂਬਰ ਪੰਜਾਬ ਕਾਂਗਰਸ, ਰੋਹਿਤ ਪਾਠਕ ਸਾਬਕਾ ਕੌਂਸਲਰ ਬੀ.ਜੇ.ਪੀ, ਝਿਰਮਲ ਸਿੰਘ ਭਿਡਰ ਸ੍ਰੋੋਮਣੀ ਅਕਾਲੀ ਦਲ ਫਗਵਾੜਾ, ਜਗਪਾਲਪੁਰ ਕੋਆਪਰੇਟਿਵ ਬੈਂਕ ਦੇ ਮੈਨਜਰ ਹਰਮੇਸ਼ ਪਾਲ ਸਿੰਘ, ਬੀ.ਐਸ. ਬਾਗਲਾ, ਮੈਨੇਜਰ ਬਲਦੇਵ ਕੋਮਲ ਪੰਜਾਬ ਨੇਸ਼ਨਲ ਬੈਂਕ, ਮੈਨੇਜਰ ਰਾਮ ਸਰੂਪ ਉਰੀਐਂਟਲ ਬੈਂਕ, ਕਿਸ਼ੋਰ ਚਾਹਲ ਸੀਨੀਅਰ ਕਾਂਗਰਸੀ ਆਗੂ, ਅਸ਼ੋਕ ਕੁਲਥਮ ਪੰਜਾਬ ਬਾਮਸੇਫ, ਬਚਿਤ੍ਰ ਸਿੰਘ ਸਾਬਕਾ ਫੌਜੀ, ਧਰਮਵੀਰ, ਸੁਦੇਸ ਕੁਮਾਰ ਯੂ.ਕੇ., ਐਨ.ਆਰ.ਆਈ. ਸੰਜੇ ਭੰਡਾਰੀ, ਨਿਰਮਲ ਸਿੰਘ ਨਿੰਮਾ, ਡਾ. ਇਕਬਾਲ ਸਿੰਘ ਬੰਗਾ ਕੋਆਰਡੀਨੇਟਰ ਬਸਪਾ, ਸਤਪਾਲ ਸਿੰਘ ਲਾਦੀਆਂ ਸ਼੍ਰੋਮਣੀ ਅਕਾਲੀ ਦੱਲ, ਡਾ. ਸਤਨਾਮ ਸਿੰਘ ਸੱਤਾ ਨੰਗਲ ਮੱਝਾ, ਸੁਰਜੀਤ ਸਿੰਘ ਸੰਧੂ ਲੋਗੜ ਪ੍ਰਾਪਰਟੀ ਡੀਲਰ ਪੰਜਾਬ, ਰਣਵੀਰ ਕਾਲਾ ਕੋਆੜ ਯੁਨੀਅਨ ਆਗੂ, ਸਰਪੰਚ ਸੁਖਵਿੰਦਰ ਸਿੰਘ ਗੰੜ੍ਹਸ਼ਕਰ ਮੋਗੋਵਾਲ ਆਪ ਆਗੂ, ਵਿਜੇ ਕੁਮਾਰ ਸੀਨੀਅਰ ਆਗੂ ਐਂਟੀ ਕਰੱਪਸ਼ਨ ਲੁਧਿਆਣਾ, ਮੱਖਣ ਸਿੰਘ ਫਿਲੋਰ, ਗੁਰਦੇਵ ਸਿੰਘ ਹੈੱਪੀ ਸੀਨੀਅਰ ਆਪ ਆਗੂ, ਗੁਰਵਿੰਦਰ ਸਿੰਘ ਰਿਟਾ. ਕਾਨੂੰਗੋ, ਰੀਤ ਪ੍ਰੀਤ ਪਾਲ ਸਿੰਘ ਪੀ.ਆਰ.ਓ. ਪੰਜਾਬ ਰੈਸਲਿੰਗ ਐਸੋਸੀਏਸ਼ਨ ਆਦਿ ਸ਼ਾਮਲ ਸਨ।
ਤਸਵੀਰ ਸਮੇਤ।