ਗੜ੍ਹਦੀਵਾਲਾ : (ਯੋਗੇਸ਼ ਗੁਪਤਾ/ਚੌਧਰੀ) ਨਜ਼ਦੀਕੀ ਪਿੰਡ ਡੱਫਰ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਸਜਾਈਆਂ ਜਾ ਰਹੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਈ ਘਨੱਈਆ ਜੀ ਸੇਵਾ ਸਿਮਰਨ ਸੋਸਾਇਟੀ ਦੇ ਮੁੱਖ ਸੇਵਾਦਾਰ ਭਾਈ ਗੁਰਦੀਪ ਸਿੰਘ ਖਾਲਸਾ ਨੇ ਦੱਸਿਆ ਕਿ ਪ੍ਰਭਾਤ ਫੇਰੀਆਂ ਦਾ ਆਰੰਭ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪਿੰਡ ਡੱਫਰ ਤੋਂ ਆਰੰਭ ਹੁੰਦਾ ਹੋਇਆ ਪਿੰਡ ਵਾਸੀ ਵਾਸੀਆਂ ਵੱਲੋਂ ਘਰ ਘਰ ਪ੍ਰਭਾਤ ਫੇਰੀਆਂ ਸਜਾ ਕੇ ਸੰਗਤਾਂ ਲਈ ਵੱਖ ਵੱਖ ਪ੍ਰਕਾਰ ਦੇ ਚਾਹ ਦੇ ਲੰਗਰ ਲਗਾਏ ਜਾਂਦੇ ਹਨ ਅਤੇ ਵਾਪਸ ਸਮਾਪਤੀ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਵਿਖੇ ਹੁੰਦੀ ਹੈ।ਇਸ ਮੌਕੇ ਭਾਈ ਗੁਰਦੀਪ ਸਿੰਘ ਖਾਲਸਾ, ਜਸਵਿੰਦਰ ਸਿੰਘ ਸੋਨੂੰ ,ਸਤਪਾਲ ਸਿੰਘ ,ਬੀਬੀ ਜਗੀਰ ਕੌਰ ,ਕਮਲਜੀਤ ਕੌਰ, ਸ਼ੀਤਲ ਕੌਰ ਆਦਿ ਸਮੇਤ ਨਗਰ ਦੀਆਂ ਸੰਗਤਾਂ ਹਾਜ਼ਰ ਸਨ।
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾਡ਼ੇ ਨੂੰ ਸਮਰਪਿਤ ਪਿੰਡ ਡੱਫਰ ਵਿਖੇ ਪ੍ਰਭਾਤ ਫੇਰੀਆਂ ਜਾਰੀ
- Post published:February 13, 2022
You Might Also Like
ਨੇਤਰਦਾਨ ਇੱਕ ਮਹਾਂਦਾਨ ਹੈ : ਡਾ ਕਰਨ ਕੁਮਾਰ ਸੈਣੀ
*ਸੋਸਾਇਟੀ ਨੇ ਇੱਕ ਸਾਲ ਤੋਂ ਲਾਪਤਾ ਵੀਰ ਨੂੰ ਪਰਿਵਾਰ ਨਾਲ ਮਿਲਾਇਆ*
शक्ति मंडल सोसाइटी द्वारा 42वें वार्षिक लंगर की तैयारियां सम्बन्धी बैठक अजोजित
EDITORIAL..जिन्होंने अभी तक मतदान नहीं किया,पढ़ें आपकी एक वोट की क्या है कीमत







