Prime Punjab Times

Latest news
ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ... DAV ਪਬਲਿਕ ਸਕੂਲ ਗੜਦੀਵਾਲਾ ਦੇ ਸੀ.ਬੀ.ਐਸ.ਈ ਬੋਰਡ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਖ਼ਾਲਸਾ ਕਾਲਜ ਵਿਖੇ 'ਭਾਰਤੀ ਗਿਆਨ ਪ੍ਰਣਾਲੀ' ਤਹਿਤ ਗਣਿਤ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ ਕਰਵਾਇਆ ਗਿਆ KMS ਕਾਲਜ ਦੇ ਬੀ.ਸੀ.ਏ ਪੰਜਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ – ਪ੍ਰਿੰਸੀਪਲ ਡਾ. ਮਾਨਵ ਸੈਣੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ ਸੰਜੀਵ ਅਰੋੜਾ ਨੇ ਲਿਵਾਸਾ ਹਸਪਤਾਲ ਵਿਖੇ ਐਡਵਾਂਸਡ ਰੇਡੀਏਸ਼ਨ ਓਨਕੋਲੋਜੀ ਸੈਂਟਰ ਦਾ ਉਦਘਾਟਨ ਕੀਤਾ  ਖ਼ਾਲਸਾ ਕਾਲਜ ਵਿਖੇ 'ਗ੍ਰੀਨ ਭਾਰਤ ਪ੍ਰੋਜੈਕਟ' ਅਧੀਨ ਜਾਗਰੂਕਤਾ ਲੈਕਚਰ ਕਰਵਾਇਆ ਗਿਆ CM ਮਾਨ ਦੀ ਟਾਂਡਾ ਉੜਮੁੜ ਫੇਰੀ ਦੌਰਾਨ ਪੁਲਿਸ ਪ੍ਰਸ਼ਾਸਨ ਨੇ  ਜ਼ਿਲ੍ਹਾ ਵਾਈਸ ਪ੍ਰਧਾਨ ਪ੍ਰਿੰਸ ਪਲਿਆਲ ਨੂੰ ਥਾਣਾ ਗੜਦੀਵਾਲ... ਭਗਵਾਨ ਪਰਸ਼ੁਰਾਮ ਜਯੰਤੀ ਧੂਮਧਾਮ ਨਾਲ ਮਨਾਉਣ ਦਾ ਫੈਸਲਾ, ਬ੍ਰਾਹਮਣ ਸਭਾ ਦੀ ਵਿਸ਼ੇਸ਼ ਮੀਟਿੰਗ ਵਿੱਚ ਮਹੱਤਵਪੂਰਨ ਫੈਸਲੇ
ADVERTISEMENT
You are currently viewing ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ ਪੁਰਾਣੀ ਪੈਂਨਸ਼ਨ ਬਹਾਲੀ ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰਵਿੱਚ ਹੋਇਆ ਮੋਟਰਸਾਈਕਲ ਰੋਸ ਮਾਰਚ

ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ ਪੁਰਾਣੀ ਪੈਂਨਸ਼ਨ ਬਹਾਲੀ ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰਵਿੱਚ ਹੋਇਆ ਮੋਟਰਸਾਈਕਲ ਰੋਸ ਮਾਰਚ

ਨਵਾਂ ਸ਼ਹਿਰ (ਜੋਸ਼ੀ )

ਰਾਜ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਚ ਦੇਰੀ ਕਾਰਣ ਕਰਮਚਾਰੀਆਂ ਦਾ ਗ਼ੁੱਸਾ ਭਾਂਬੜ ਬਣਨ ਲੱਗਾ

5 ਜੂਨ : ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਅਤੇ ਪੁਰਾਣੀ ਪੈਂਨਸ਼ਨ ਯੋਜਨਾ ਬਹਾਲੀ ਸੰਯੁਕਤ ਮੰਚ ਭਾਰਤ ਦੇ ਸਾਂਝੇ ਸੱਦੇ ਤੇ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰੀ ਮਸ਼ਾਲ ਕੀਤੇ ਗਏ । ਪੂਰੇ ਭਾਰਤ ਵਿੱਚ ਇਹ ਮਸ਼ਾਲ ਮਾਰਚ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਖ਼ਿਲਾਫ਼ ਪੁਰਾਣੀ ਪੈਨਸ਼ਨ ਬਹਾਲ ਨਾ ਕਰਨ ਜਾਂ ਪੁਰਾਣੀ ਪੈਂਨਸ਼ਨ ਬਹਾਲੀ ਨੂੰ ਲਾਗੂ ਕਰਨ ਵਿੱਚ ਦੇਰੀ ਕਰਨ ਦੇ ਰੋਸ ਵਜੋਂ ਕੀਤੇ ਗਏ । ਇਸੇ ਲੜੀ ਤਹਿਤ ਅੱਜ ਸ਼੍ਰੀ ਗੁਰਦਿਆਲ ਮਾਨ ਜ਼ਿਲ੍ਹਾ ਕਨਵੀਨਰ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਹੇਠ ਜ਼ਿਲ੍ਹੇ ਐਨ ਪੀ ਐਸ ਤੋਂ ਦੁੱਖੀ ਸਮੂਹ ਮੁਲਾਜਮਾਂ ਨੇ ਸਥਾਨਿਕ ਬਾਰਾਦਰੀ ਪਾਰਕ ਤੋਂ ਮੋਟਰਸਾਈਕਲਾਂ,ਸਕੂਟਰਾਂ,ਕਾਰਾਂ ਦੇ ਵੱਡੇ ਕਾਫ਼ਲੇ ਨਾਲ ਰੋਸ ਮਾਰਚ ਆਰੰਭ ਕੀਤਾ। ਸ਼੍ਰੀ ਮਾਨ ਨੇ ਦੱਸਿਆ ਕਿ ਪੁਰਾਣੀ ਪੈਂਨਸ਼ਨ ਬਹਾਲੀ ਦਾ ਮੁੱਦਾ ਰਾਸ਼ਟਰੀ ਪੱਧਰ ਤੇ ਵੱਡਾ ਮੁੱਦਾ ਬਣ ਕੇ ਉਭਰਿਆ ਹੈ। ਇਸਦਾ ਸਪਸ਼ਟ ਅਸਰ ਵੱਖ ਵੱਖ ਰਾਜਾਂ ਵਿੱਚ ਹੋਈਆਂ ਚੋਣਾਂ ਦੇ ਨਤੀਜਿਆਂ ਤੇ ਦੇਖਣ ਨੂੰ ਮਿਲਿਆ ਹੈ। ਬੀਤੇ ਸਾਲ 2022 ਵਿੱਚ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੇ ਪੁਰਾਣੀ ਪੈਂਨਸ਼ਨ ਬਹਾਲ ਕਰਨ ਦਾ ਐਲਾਨ ਕੀਤਾ ਸੀ ਅਤੇ ਟੀ ਵੀ ਚੈਨਲਾਂ ਤੇ 1972 ਤੋਂ ਪਹਿਲਾਂ ਵਾਲੀ ਪੁਰਾਣੀ ਪੈਂਨਸ਼ਨ ਇੰਨ ਬਿੰਨ ਬਹਾਲ ਕਰਨ ਬਾਰੇ ਸਪਸ਼ਟ ਵੀ ਕੀਤਾ ਸੀ। ਪਰ ਹੁਣ ਅੱਠ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਜਾਣ ਤੋਂ ਬਾਅਦ ਅਪ੍ਰੈਲ ਵਿੱਚ ਮੀਟਿੰਗ ਕਰਕੇ ਵਿੱਤ ਵਿਭਾਗ ਵੱਲੋਂ ਇਸ ਸਬੰਧੀ ਕੀਤੀ ਕਾਰਵਾਈ ਦੀ ਐਕਸ਼ਨ ਰਿਪੋਰਟ ਜਾਰੀ ਕਰਦਿਆਂ ਦੇ ਫੈਸਲੇ ਲਏ ਗਏ ਹਨ। ਪਹਿਲਾ ਇਹ ਕਿ ਜਿਹੜੇ ਰਾਜ ਪੁਰਾਣੀ ਪੈਂਨਸ਼ਨ ਬਹਾਲੀ ਬਹਾਲ ਕਰ ਚੁੱਕੇ ਹਨ ਉਨ੍ਹਾਂ ਰਾਜਾਂ ਤੋਂ ਜਾਣਕਾਰੀ ਇਕੱਤਰ ਕਰਨੀ। ਦੂਸਰਾ ਕੇਂਦਰ ਸਰਕਾਰ ਦੁਆਰਾ ਐਨ ਪੀ ਐਸ ਵਿੱਚ ਹੀ ਕੀਤੀਆਂ ਜਾਣ ਵਾਲੀਆਂ ਸੋਧਾਂ ਨੂੰ ਘੋਖਣਾ। ਹੁਣ ਸਵਾਲ ਇਹ ਉਠਦਾ ਹੈ ਕਿ ਜਦੋਂ ਇੱਕ ਮੁੱਖ ਮੰਤਰੀ ਸਪਸ਼ਟ ਕਰ ਚੁੱਕੇ ਹਨ ਹਨ ਕਿ 1972 ਤੋਂ ਪਹਿਲਾਂ ਵਾਲੀ ਪੁਰਾਣੀ ਪੈਂਨਸ਼ਨ ਹੀ ਲਾਗੂ ਹੋਵੇਗੀ ਤਾਂ ਐਨ ਪੀ ਐਸ ਵਿੱਚ ਸੋਧਾਂ ਨੂੰ ਘੋਖਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਲਾਗੂ ਤਾਂ ਪੁਰਾਣੀ ਪੈਂਨਸ਼ਨ ਕਰਨੀ ਹੈ। ਇਸ ਦੋਗਲੀ ਗੱਲ ਤੇ ਐਨ ਪੀ ਐਸ ਮੁਲਾਜਮ ਸਖਤ ਨਾਰਾਜ ਹਨ। ਇਹ ਜ਼ਿਲ੍ਹਾ ਪੱਧਰੀ ਰੋਸ ਮਾਰਚ ਦਾ ਭਰਵਾਂ ਇਕੱਠ ਅਤੇ ਰੋਸ ਨੂੰ ਸਰਕਾਰ ਵੱਲੋਂ ਅਣਗੌਲਿਆਂ ਕਰਨਾ ਸਰਕਾਰ ਲਈ ਨਵੀਂਆਂ ਮੁਸ਼ਕਲਾਂ ਪੈਦਾ ਕਰ ਸਕਦਾ ਹੈ। ਇਹ ਐਕਸ਼ਨ ਸਰਕਾਰ ਵੱਲੋਂ ਪੁਰਾਣੀ ਪੈਂਨਸ਼ਨ ਬਹਾਲੀ ਵਿੱਚ ਕੀਤੀ ਜਾ ਰਹੀ ਦੇਰੀ ਦੀ ਪੋਲ ਅਪਣੇ ਆਪ ਖੋਲ੍ਹ ਦੇਣਗੇ ਅਤੇ ਸਰਕਾਰ ਦੀ ਦੋਗਲੀ ਡੰਗ ਟਪਾਊ ਨੀਤੀ ਜੱਗ ਜਾਹਿਰ ਹੋ ਜਾਵੇਗੀ। ਇਸ ਮੌਕੇਐਨ ਪੀ ਐਸ ਤੋਂ ਪੀੜਤ ਮੁਲਾਜਮਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਐਨ ਪੀ ਐਸ ਕਟੌਤੀ ਤੁਰੰਤ ਬੰਦ ਕਰਕੇ ਜੀ ਪੀ ਐਫ਼ ਦੇ ਖਾਤੇ ਖੋਲੇ ਜਾਣ ਅਤੇ ਪੁਰਾਣੀ ਪੈਨਸ਼ਨ ਸੰਬੰਧੀ ਐਸ.ਓ.ਪੀ.(ਸਟੈਂਡਰਡ ਉਪਰੇਸ਼ਨ ਪ੍ਰੋਸੀਜ਼ਰ) ਤੁਰੰਤ ਜਾਰੀ ਕੀਤੇ ਜਾਣ। ਇਹ ਮਾਰਚ ਸ਼ਹਿਰ ਦੇ ਵੱਖ-ਵੱਖ ਚੌਂਕਾ ਫੱਟੀ ਬਸਤਾ ਚੌਂਕ,ਡਾ.ਅੰਬੇਡਕਰ ਚੌਂਕ,ਚੰਡੀਗੜ਼ ਚੌਂਕ ਤੋਂ ਹੁੰਦਾ ਹੋਇਆ ਵੱਖ-ਵੱਖ ਪਿੰਡਾਂ ਜਿਵੇਂ ਬਰਨਾਲਾਂ ਕਲਾਂ,ਲੰਗੜੋਆਂ,ਸਨਾਵਾ, ਨਾਈ ਮਜਾਰਾ,ਜਾਡਲਾ,ਗੜ੍ਹੀ ਤੋਂ ਹੁੰਦਾ ਹੋਇਆ ਬਲਾਚੌਰ ਸ਼ਹਿਰ ਦੇ ਜੁਡੀਸ਼ੀਅਲ ਕੰਪਲੈਕਸ ਤੋਂ ਹੁੰਦਾ ਹੋਇਆ ਹਲਕਾ ਵਿਧਾਇਕਾ ਬਲਾਚੌਰ ਦੀ ਰਿਹਾਇਸ ਤੇ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦੇਕੇ ਸਮਾਪਿਤ ਹੋਇਆ । ਰੋਸ ਮਾਰਚ ਸਮੇਂ ਸਾਰੇ ਮੁਲਾਜਮਾਂ ਨੇ ਹੱਥਾਂ ਵਿੱਚ ਪੁਰਾਣੀ ਪੈਨਸ਼ਨ ਲਾਗੂ ਕਰੋ,ਨਵੀਂ ਪੈਨਸ਼ਨ ਸਕੀਮ ਬੰਦ ਕਰੋ, ਸੀ ਪੀ ਐਫ਼ ਕਟੌਤੀ ਬੰਦ ਕਰੋ,ਜੀ ਪੀ ਐਫ਼ ਦਾ ਪ੍ਰਬੰਧ ਕਰੋ,ਪੰਜਾਬ ਸਰਕਾਰ ਮੁਰਦਾਬਾਦ ਆਦਿ ਦੇ ਬੈਨਰ ਆਪਣੇ ਵਹੀਕਲਾਂ ਉੱਤੇ ਲਗਾਏ ਹੋਏ ਸਨ ਅਤੇ ਸਰਕਾਰ ਵਿਰੁੱਧ ਆਪਣਾ ਗੁੱਸਾ ਨਾਹਰੇ ਲਗਾਕੇ ਕੱਢ ਰਹੇ ਸਨ। ਰੋਸ ਮਾਰਚ ਲਈ ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਬਲਾਚੌਰ ਵਲੋਂ ਚਾਹ-ਬਰੈਡ ਦਾ ਪ੍ਰਬੰਧ ਕੀਤਾ ਗਿਆ।ਇਸ ਮੌਕੇ ਰਾਮ ਲਾਲ ਚੇਅਰਮੈਨ ਵੈਲਫੇਅਰ ਕਮੇਟੀ ਬਲਾਕ ਨਵਾਂ ਸ਼ਹਿਰ,ਓਮਕਾਰ ਸ਼ੀਹਮਾਰ,ਰਜਿੰਦਰ ਕੁਮਾਰ, ਭੁਪਿੰਦਰ ਲਾਲ,ਹਰਪ੍ਰੀਤ ਬੰਗਾ,ਬਲਕਾਰ ਚੰਦ,ਜਸਵੰਤ ਸਿੰਘ ਫੌਜੀ,ਰਮਨ ਕੁਮਾਰ,ਗੁਰਦੀਸ਼ ਸਿੰਘ,ਨੀਲ ਕਮਲ, ਜਾਫ਼ਰਪੁਰ, ਮਨਜਿੰਦਰ ਸਿੰਘ,ਨਾਗੇਸ਼ ਕੁਮਾਰ,ਅਸ਼ਵਨੀ ਕੁਮਾਰ,ਬਲਜਿੰਦਰ ਵਿਰਕ,ਸੁਦੇਸ਼ ਦੀਵਾਨ,ਅਸ਼ੋਕ ਪਠਲਾਵਾ,ਸਰਬਜੀਤ ਸਿੰਘ, ਰਵਿੰਦਰ ਲਾਲੀ,ਸ਼ਤੀਸ ਨਵਾਂ ਗਰਾਮ,ਨਰੰਜਣਜੋਤ ਸੂਬਾ ਸਕੱਤਰ ਸਰਕਾਰੀ ਸਕੂਲ ਲੈਬਾਰਟਰੀ ਯੂਨੀਅਨ,ਗਿਆਨ ਕਟਾਰੀਆ, ਚੰਦਰ ਸ਼ੇਖਰ,ਸੁਖਵਿੰਦਰ ਸਿੰਘ,ਰਵਿੰਦਰ ਨੱਥਾ ਨੰਗਲ,ਸੁਭਾਸ ਸੂਰਾਪੁਰ,ਬਲਵੀਰ ਕਰਨਾਣਾ,ਰਾਮ ਕਿਸ਼ਨ ਪੱਲੀ ਝਿੱਕੀ ਜ਼ਿਲ੍ਹਾ ਪ੍ਰਧਾਨ ਐਸ ਸੀ ਬੀ ਸੀ ਅਧਿਆਪਕ ਯੂਨੀਅਨ,ਕੁਲਦੀਪ ਦੌੜਕਾ ਸੂਬਾ ਸਕੱਤਰ ਪਸਸਫ਼,ਵਰਿੰਦਰ ਵਿਛੌੜੀ,ਬਲਵਿੰਦਰ ਨਾਨੋਵਾਲ ਸਕੱਤਰ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਸੜੋਆ,ਰਾਜ ਕੁਮਾਰ ਗੁਲਾਟੀ,ਤਰਲੋਚਨ ਸਿੰਘ,ਕੁਲਦੀਪ ਸਿੰਘ,ਸ਼ੁਸੀਲ ਕੁਮਾਰ, ਮਨਜੀਤ ਕੌਰ,ਅਮਰੀਕ ਕੌਰ,ਜਮੁਨਾ ਦੇਵੀ, ਗਗਨਦੀਪ,ਸ਼ੈਲੀ ਜੈਰਥ,ਸੁਨੀਤਾ ਰਾਣੀ,ਬਲਵਿੰਦਰ ਕੌਰ,ਰੇਨੂੰ,ਸੁਰਜੀਤ ਕੌਰ,ਸੁਨੀਤਾ ਰਾਣੀ,ਬਲਰਾਜ ਕੌਰ,ਸੁਖਜਿੰਦਰ ਕੌਰ ਅਤੇ ਗੀਤਾ ਮਹਿੰਦੀਪੁਰ ਆਦਿ ਨੇ ਵੀ ਸੰਬੋਧਨ ਕੀਤਾ।

ਕੈਪਸ਼ਨ :-ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਦੇ ਮੈਂਬਰ ਸ਼੍ਰੀਮਤੀ ਸੰਤੋਸ਼ ਕਟਾਰੀਆ ਹਲਕਾ ਵਿਧਾਇਕ ਰਾਂਹੀ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਦੇ ਹੋਏ।

error: copy content is like crime its probhihated